“ਸਿਰਜਣਾ ਦੇ ਆਰ ਪਾਰ “ “ਚ ਸਵਰਨਜੀਤ ਸਵੀ ਦੀ ਕਵਿਤਾ, ਕਲਾ ਅਤੇ ਜੀਵਨ ਦੇ ਦਰਸ਼ਨ ਹੋਏ ਅਤੇ ਉਹਨਾਂ ਦੀ ਰੂਹਾਨੀ ਵਾਰਤਾਲਾਪ ਨੇ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ “



ਬਰੈਂਪਟਨ 26 ਮਈ ( ਅੰਜੂ ਅਮਨਦੀਪ ਗਰੋਵਰ ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਵਾਲੀਆ ਰੰਮੀ ਦੀ ਅਗਵਾਈ ਹੇਠ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ 19 ਮਈ ਸੋਮਵਾਰ ਨੂੰ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਦੇ ਉੱਘੇ ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਚਿੱਤਰਕਾਰ ਸਵਰਨਜੀਤ ਸਵੀ ਜੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਹ ਵਰਨਣਯੋਗ ਹੈ ਕਿ ਸਿਰਜਣਾ ਦੇ ਆਰ ਪਰ ਪ੍ਰੋਗਰਾਮ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ,ਜਿਸ ਵਿੱਚ ਹੁਣ ਤੱਕ 40 ਨਾਮਵਰ ਸ਼ਖਸੀਅਤਾਂ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਜਾ ਚੁੱਕਾ ਹੈ। ਇਸ ਵਾਰ ਦਾ ਪ੍ਰੋਗਰਾਮ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਜੀ ਨਾਲ ਹੋਇਆ ਜੋ ਕਿ ਬਹੁਤ ਦਿਲਚਸਪ ਅਤੇ ਪ੍ਰੇਰਨਾਦਾਇਕ ਸੀ। ਪ੍ਰੋਗਰਾਮ ਦੇ ਆਰੰਭ ਵਿੱਚ ਰਿੰਟੂ ਭਾਟੀਆ ਨੇ ਸਵਰਨਜੀਤ ਸਵੀ ਜੀ ਦੀ ਇੱਕ ਰਚਨਾ ਸੁਣਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ । ਉਪਰੰਤ ਸੁਰਜੀਤ ਜੀ ਨੇ ਸਵਰਨਜੀਤ ਸਵੀ ਦਾ ਜੀ ਆਇਆ ਕਰਦਿਆਂ ਹੋਇਆਂ ਉਹਨਾਂ ਨੂੰ ਪੰਜਾਬੀ ਦੇ ਸਮਰੱਥ ਅਤੇ ਚਿੰਤਨਸ਼ੀਲ ਕਵੀ ਦੱਸਿਆ ਤੇ ਇੱਕ ਕੁਸ਼ਲ ਪ੍ਰਬੰਧਕ ਦੇ ਤੌਰ ਤੇ ਵੀ ਉਹਨਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਸਵੀ ਜੀ ਦੇ ਸ਼ਾਮਿਲ ਹੋਣ ਨੂੰ ਪ੍ਰੋਗਰਾਮ ਦੀ ਵੱਡੀ ਪ੍ਰਾਪਤੀ ਦੱਸਿਆ| 


ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸ਼ਾਇਰ ਸ਼ੈਲੀ ਸੁਲਤਾਨ ਦੀ ਪੁਸਤਕ "ਵਲਵਲੇ" ਲੋਕ ਅਰਪਿਤ ਸਮਾਗਮ


ਪ੍ਰੋਗਰਾਮ ਵਿੱਚ ਪ੍ਰੋ. ਕੁਲਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨੇ ਸਵਰਨਜੀਤ ਸਵੀ ਜੀ ਦੇ ਜੀਵਨ ਸਫਰ ਤੇ ਝਾਤ ਪਾਉਂਦੀ ਵਾਰਤਾਲਾਪ ਕੀਤੀ। ਉਹਨਾਂ ਦੀ ਪੁਸਤਕ 'ਮਨ ਦੀ ਚਿੱਪ 'ਨੂੰ 2023 ਵਿੱਚ ਭਾਰਤੀ ਸਾਹਿਤ ਅਕੈਡਮੀ ਦੇ ਪੁਰਸਕਾਰ ਲਈ ਚੁਣਿਆ ਗਿਆ। ਇਹ ਪੁਸਤਕ ਮਸ਼ੀਨੀ ਬੁਧੀਮਾਨਤਾ ਬਾਰੇ ਰਚੀਆਂ ਰਚਨਾਵਾਂ ਵਾਲੀ ਇੱਕ ਵਿਲੱਖਣ ਤੇ ਵਿਸ਼ੇਸ਼ ਪੁਸਤਕ ਹੈ ।ਜਿਸਨੇ ਪੰਜਾਬੀ ਪਾਠਕਾਂ ਦਾ ਤੇ ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ।ਸਵਰਨਜੀਤ ਸਵੀ ਵਰਤਮਾਨ ਸਮੇਂ ਪੰਜਾਬ ਕਲਾ ਪ੍ਰੀਸ਼ਦ ਦੇ ਪ੍ਰਧਾਨ ਦੇ ਅਹੁਦੇ ਤੇ ਹਨ। ਉਹਨਾਂ ਨੇ ਆਪਣੇ ਬਚਪਨ ਤੋਂ ਲੈ ਕੇ ਆਪਣੇ ਮੁਢਲੀ ਵਿਦਿਆ, ਉੱਚ ਵਿਦਿਆ ਤੇ ਕਲਾ ਨਾਲ ਸਾਂਝ ਬਣਨ ਤੇ ਫਿਰ ਕਵੀ ਬਣਨ ਤੱਕ ਦੇ ਸਫਰ ਨੂੰ ਬੜੇ ਹੀ ਦਿਲਚਸਪ ਢੰਗ ਨਾਲ ਦਰਸ਼ਕਾਂ ਨਾਲ ਸਾਂਝਾ ਕੀਤਾ। ਉਹਨਾਂ ਨੇ ਆਪਣੇ ਜੀਵਨ ਵਿੱਚ ਆਪਣੇ ਦਾਦਾ ਜੀ ਦਾ ਵਿਸ਼ੇਸ਼ ਯੋਗਦਾਨ ਦੱਸਿਆ ।ਸਕੂਲ ਜਾਣ ਵੇਲੇ ਕਲਮਾਂ ਘੜਨ ਵਾਲੇ ਇੱਕ ਵਿਸ਼ੇਸ਼ ਵਿਅਕਤੀ ਦਾ ਜ਼ਿਕਰ ਵੀ ਕੀਤਾ ਜੋ ਹਰ ਚੰਗੇ ਵਿਦਿਆਰਥੀ ਨੂੰ ਲਿਖਤ ਦੇਖ ਕੇ ਕਲਮ ਇਨਾਮ ਦਿੰਦਾ ਸੀ ।ਇਹ ਉਹਨਾਂ ਵਾਸਤੇ ਪ੍ਰੇਰਨਾ ਦਾ ਇੱਕ ਸਮਾਂ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਗਰਾਓ ਤੋਂ ਲੁਧਿਆਣੇ ਆਉਣ ਦਾ ਸਫਰ ਤੇ ਫਿਰ ਉੱਚ ਸਿੱਖਿਆ ਵੱਲ ਆਪਣੇ ਵਧਦੇ ਕਦਮਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਅੰਗਰੇਜ਼ੀ ਸਾਹਿਤ, ਰਾਜਨੀਤੀ ਸ਼ਾਸਤਰ ਅਤੇ ਪੇਂਟਿੰਗ ਨਾਲ ਸਬੰਧਤ ਸਿਖਿਆ ਪ੍ਰਾਪਤ ਕੀਤੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਰੰਗਾਂ ਨਾਲ ,ਕਲਾ ਨਾਲ ਚਿੱਤਰਕਾਰੀ ,ਨਾਲ ਸਾਂਝ ਬਚਪਨ ਤੋਂ ਹੀ ਪਈ ਸੀ 


ਧਰਤੀ ਮਾਤਾ ਨੂੰ ਹਰਿਆ ਭਰਿਆ ਬਣਾਉਣ ਲਈ ਜਾਗਰੂਕਤਾ ਮੁਹਿੰਮ ਨਿਰੰਤਰ ਜਾਰੀ ਰਹੇਗੀ। ਡਾਕਟਰ ਸਰਬਜੀਤ ਕੌਰ ਬਰਾੜ


ਤੇ ਹੌਲੀ ਹੌਲੀ ਉਹਨਾਂ ਨੂੰ ਇਸ ਕਲਾ ਵਿੱਚ ਪੁਖਤਗੀ ਆਉਂਦੀ ਗਈ। ਉਹਨਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਵੀ ਮਿਲੇ ।ਉਨ੍ਹਾਂ ਆਪਣੀਆਂ ਕਲਾਕ੍ਰਿਤਾਂ ਦੀਆਂ ਪ੍ਰਦਰਸ਼ਨੀਆਂ ਦੇ ਇਤਿਹਾਸ ਬਾਰੇ ਵੀ ਦੱਸਿਆ ਕਿ ਉਹਨਾਂ ਨੂੰ ਦਰਸ਼ਕਾਂ ਦਾ ਅਤੇ ਕਲਾ ਪ੍ਰੇਮੀਆਂ ਦਾ ਭਰਪੂਰ ਹੁੰਗਾਰਾ ਮਿਲਦਾ ਸੀ। ਉਹਨਾਂ ਦੀਆਂ ਕਲਾਕ੍ਰਿਤੀਆਂ ਜਿੱਥੇ ਦਰਸ਼ਕਾਂ ਵੱਲੋਂ ਸਲਾਹੀਆਂ ਜਾਂਦੀਆਂ ਸਨ ਉਥੇ ਉਹ ਚਾਅ ਨਾਲ ਦਰਸ਼ਕ ਖਰੀਦਦੇ ਵੀ ਸਨ ਜੋ ਇੱਕ ਪੰਜਾਬੀ ਖਿੱਤੇ ਵਿੱਚ ਬੜੀ ਮਾਣ ਦੀ ਗੱਲ ਸਮਝੀ ਜਾਂਦੀ ਹੈ ।ਸਵਰਨਜੀਤ ਸਵੀ ਨੇ ਪੰਜਾਬ ਕਲਾ ਪਰਿਸ਼ਦ ਵੱਲੋਂ ਪਦਮ ਸ੍ਰੀ ਸੁਰਜੀਤ ਪਾਤਰ ਦੀ ਯਾਦ ਵਿੱਚ ਕਰਵਾਏ ਗਏ ਸਾਹਿਤਿਕ ਪ੍ਰੋਗਰਾਮਾਂ ਦਾ ਜ਼ਿਕਰ ਵੀ ਕੀਤਾ ਜਿਸ ਨੂੰ ਰਿਬੂਟਿੰਗ ਪੰਜਾਬ ਦੇ ਸਿਰਲੇਖ (ਪੁਨਰ ਸਿਰਜਣਾ ਪੰਜਾਬ )ਦੇ ਸਿਰਲੇਖ ਹੇਠ ਫਰਵਰੀ ਅਤੇ ਮਾਰਚ ਦੇ ਮਹੀਨਿਆਂ ਵਿੱਚ ਵੱਖ ਵੱਖ ਕਾਲਜਾਂ ਯੂਨੀਵਰਸਿਟੀਆਂ ਤੇ ਸਾਹਿਤ ਕਲਾ ਕੇਂਦਰਾਂ ਵਿੱਚ ਕਰਵਾਇਆ ਗਿਆ । ਜਿਸ ਵਿੱਚ ਕਲਾ,ਸੰਗੀਤ, ਸਾਹਿਤ ਸਬੰਧੀ ਪ੍ਰੋਗਰਾਮ ਕਰਵਾਏ ਗਏ।ਉਹਨਾਂ ਨੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਭਵਿੱਖ ਵਿੱਚ ਸਮੁੱਚੇ ਪੰਜਾਬ ਦੇ ਆਮ ਲੋਕਾਂ ਲਈ ਸਾਹਿਤ, ਕਲਾ ਅਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪ੍ਰੋਗਰਾਮਾਂ ਦਾ ਜ਼ਿਕਰ ਵੀ ਕੀਤਾ। ਉਹਨਾਂ ਨੇ ਆਪਣੀਆਂ ਕਲਾਕ੍ਰਿਤਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਆਪਣੀਆਂ ਕਲਾਕ੍ਰਿਤਾਂ ਦਾ ,ਪ੍ਰਕਿਰਤੀ ਨਾਲ ਸਬੰਧਿਤ ਕਲਾ ਕ੍ਰਿਤਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਹਨਾਂ ਨੇ ਆਪਣੀਆਂ ਕਾਵਿ ਰਚਨਾਵਾਂ ਵੀ ਸੁਣਾਈਆਂ। ਅਜੋਕੇ ਦੌਰ ਵਿੱਚ ਮਸ਼ੀਨੀ ਬੁੱਧੀ ਮਾਨਤਾ ਦਾ ਮਨੁੱਖ ਦੇ ਜੀਵਨ ਉੱਪਰ ਪ੍ਰਭਾਵ ਵਿਸ਼ੇ ਬਾਰੇ ਬੜੀ ਵਿਸਥਾਰ ਵਿੱਚ ਚਰਚਾ ਵੀ ਕੀਤੀ। ਸਮੁੱਚੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸਵਰਨਜੀਤ ਸਵੀ ਨੇ ਜਿੱਥੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ ਉਥੇ ਨਾਲ ਹੀ ਉਹਨਾਂ ਨੇ ਪੰਜਾਬੀ ਸਾਹਿਤ ,ਪੰਜਾਬੀ ਕਲਾ ਦੇ ਸਨਮੁੱਖ ਚੁਨੌਤੀਆਂ ਦੀ ਗੱਲ ਵੀ ਕੀਤੀ ਤੇ ਨਾਲ ਹੀ ਮਸ਼ੀਨੀ ਬੁਧੀਮਾਨਤਾ ਨਾਲ ਹੋਣ ਵਾਲੇ ਹੈਰਾਨੀ ਜਨਕ ਪਰਿਵਰਤਨ ਅਤੇ ਮਨੁੱਖੀ ਜੀਵਨ ਦੇ ਪ੍ਰਭਾਵ ਦਾ ਵੀ ਖੁੱਲ ਕੇ ਚਰਚਾ ਕੀਤੀ। ਪ੍ਰੋ. ਕੁਲਜੀਤ ਕੌਰ ਜੀ ਨੇ ਸਵੀ ਜੀ ਦੀਆਂ ਸਾਰੀਆਂ ਪੇਟਿੰਗਜ਼ ਦੀ ਡਾਕੂਮੇਟਰੀ ਬਣਾ ਕੇ ਸ਼ੇਅਰ ਕੀਤੀ ਜਿਸਨੂੰ ਸੱਭ ਨੇ ਨਿਠ ਕੇ ਦੇਖਿਆ ਤੇ ਪਸੰਦ ਕੀਤਾ । ਪ੍ਰੋਗਰਾਮ ਵਿੱਚ ਡਾ. ਬਲਜੀਤ ਕੌਰ ਰਿਆੜ ਕਨਵੀਨਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਸਵਰਨਜੀਤ ਸਵੀ ਜੀ ਦੀ ਸਮੁੱਚੀ ਵਾਰਤਾਲਾਪ ਤੋਂ ਬਾਅਦ ਆਪਣੇ ਪ੍ਰਭਾਵ ਪ੍ਰਗਟ ਕੀਤੇ ਤੇ ਪੰਜਾਬ ਕਲਾ ਪ੍ਰੀਸ਼ਦ ਦਾ ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਤੇ ਨਵੀਂ ਪੀੜ੍ਹੀ ਦੇ ਵਿਕਾਸ ਵਿੱਚ ਨਿਗੱਰ ਯੋਗਦਾਨ ਦੱਸਿਆ। ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਪ੍ਰਧਾਨ ਦਲਬੀਰ ਸਿੰਘ ਕਥੂਰੀਆ ਜੀ ਨੇ ਵੀ ਸਵਰਨਜੀਤ ਸਵੀ ਦਾ ਸਵਾਗਤ ਕੀਤਾ । ਉਹਨਾਂ ਦੀ ਇਸ ਸਾਰੀ ਵਾਰਤਾਲਾਪ ਨੂੰ ਦਰਸ਼ਕਾਂ ਵਾਸਤੇ ਲਾਹੇਵੰਦ ਦੱਸਿਆ ਤੇ ਨਾਲ ਹੀ ਉਹਨਾਂ ਨੇ ਵਿਸ਼ਵ ਪੰਜਾਬੀ ਸਭਾ ਵੱਲੋਂ ਹੋਣ ਵਾਲੀ ਕਾਨਫਰੰਸ ਦੀ ਵੀ ਜਾਣਕਾਰੀ ਦਿੱਤੀ ।ਸਤਬੀਰ ਸਿੰਘ ਮੀਤ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਵੀ ਸਵਰਨਜੀਤ ਸਵੀ ਦੀਆਂ ਲਿਖਤਾਂ ਨੂੰ ਪ੍ਰਭਾਵਸ਼ਾਲੀ ਦੱਸਿਆ ਤੇ ਉਹਨਾਂ ਦੀ ਵਾਰਤਾਲਾਪ ਨੂੰ ਦਰਸ਼ਕਾਂ ਲਈ ਸੇਧ ਦੇਣ ਵਾਲੀ ਦੱਸਿਆ ।


ਸਾਂਝਾ ਸਟੂਡੀਉ ਵੱਲੋਂ ਸ਼ਾਇਰ ਕ੍ਰਿਪਾਲ ਸਿੰਘ ' ਵੇਰਕਾ) ਦਾ ਹੋਵੇਗਾ ਵਿਸ਼ੇਸ਼ ਸਨਮਾਨ


ਪ੍ਰੋਗਰਾਮ ਦੇ ਅੰਤ ਵਿੱਚ ਚੇਅਰਮੈਨ ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਪਿਆਰਾ ਸਿੰਘ ਕੁੱਦੋਵਾਲ ਨੇ ਇਸ ਪ੍ਰੋਗਰਾਮ ਪ੍ਰਤੀ ਸਮੁੱਚੇ ਪ੍ਰਭਾਵ ਦੱਸੇ ਤੇ ਸਵਰਨਜੀਤ ਸਵੀ ਜੀ ਦੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਇੱਕ ਵੱਡੀ ਪ੍ਰਾਪਤੀ ਦੱਸਿਆ। ਸ . ਪਿਆਰਾ ਸਿੰਘ ਕੁੱਦੋਵਾਲ ਨੇ ਕਿਹਾ ਕਿ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨਾਲ ਇਸ ਸੋਮਵਾਰ ਨੂੰ ਇਕ ਸਫਲ ਰੂਬਰੂ ਹੋਇਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਕੀਤੇ ਸੰਘਰਸ਼ ਦੀਆਂ ਗੱਲਾਂ ਕੀਤੀਆਂ । ਉਨ੍ਹਾਂ ਨੇ ਸਵਰਨਜੀਤ ਸਵੀ ਦੁਆਰਾ ਆਪਣੇ ਜੀਵਨ ਦੇ ਮੁਢਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਦੇ ਸਫਰ ਬਾਰੇ ਪੇਸ਼ ਕੀਤੇ ਗਏ ਅਨੁਭਵਾਂ ਨੂੰ ਬਹੁਤ ਹੀ ਰੌਚਕ, ਰੂਹਾਨੀ ਤੇ ਦਰਸ਼ਕਾਂ ਦੇ ਜੀਵਨ ਵਿੱਚ ਪ੍ਰਭਾਵ ਛੱਡਣ ਵਾਲੇ ਦੱਸਿਆ। ਆਖੀਰ ਵਿੱਚ ਸ : ਪਿਆਰਾ ਸਿੰਘ ਕੁੱਦੋਵਾਲ ਜੀ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ ਤੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਕੀਤਾ । 


ਵਿਸ਼ਵ ਪ੍ਰਸਿਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦਾ 18ਵਾਂ ਗ਼ਜ਼ਲ ਅਤੇ ਕਾਵਿ ਸੰਗ੍ਰਹਿ "ਸੋਨੇ ਦੀ ਤਸਵੀਰ" 27 ਮਈ ਨੂੰ ਹੋਵੇਗਾ ਲੋਕ ਅਰਪਣ


ਰਮਿੰਦਰ ਰੰਮੀ ਨੇ ਵੀ ਸੱਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਅਸੀਂ ਬਹੁਤ ਵੱਡਭਾਗੀ ਹਾਂ ਅੱਜ ਸਵੀ ਜੀ ਨੂੰ ਸੁਣਿਆ ਬਹੁਤ ਹੀ ਪ੍ਰੇਰਨਾਦਾਇਕ ਤੇ ਭਾਵਪੂਰਤ ਵਿਚਾਰ ਉਹਨਾਂ ਪੇਸ਼ ਕੀਤੇ ਹਨ । ਉਹਨਾਂ ਕਿਹਾ ਕਿ “ ਤੁਸੀਂ ਘਰ ਅਸਾਡੇ ਆਏ , ਅਸੀਂ ਫੁਲੇ ਨਹੀਂ ਸਮਾਏ “ ਆਪ ਸੱਭ ਦੇ ਪਿਆਰ , ਸਾਥ ਤੇ ਸਹਿਯੋਗ ਸਦਕਾ ਹੀ ਇਹ ਸਫ਼ਲ ਪ੍ਰੋਗਰਾਮ ਹੋ ਰਹੇ ਹਨ । ਸਵਰਨਜੀਤ ਸਵੀ ਜੀ ਬਹੁਤ ਹੀ ਹਲੀਮੀ ਵਾਲੇ , ਮਿੱਠਬੋਲੜੇ ਇਨਸਾਨ ਹਨ । ਗੁਰਚਰਨ ਸਿੰਘ ਜੋਗੀ ਜੀ ਨੇ ਇਹ ਕਿਹਾ ਕਿ ਅੱਜ ਇਵੇਂ ਲੱਗ ਰਿਹਾ ਹੈ ਕਿ ਜਿਵੇਂ ਅਸੀਂ ਕਿਸੇ ਕਾਮਲ ਫ਼ਕੀਰ ਨੂੰ ਸੁਣ ਰਹੇ ਹੋਈਏ ਤੇ ਉਹਨਾਂ ਨਾਲ ਤੁਰ ਵੀ ਰਹੇ ਹੋਈਏ । ਸੱਚਮੁੱਚ ਅਸੀਂ ਬਹੁਤ ਵੱਡਭਾਗੀ ਹਾਂ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਇਸ ਮੰਚ ਤੇ ਸਵੀ ਜੀ ਆਏ । ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ ਸਵਰਨਜੀਤ ਸਵੀ ਜੀ ਦੀ ਉਹ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਮੰਚ ਤੇ ਆਏ ਅਤੇ ਐਨੇ ਖ਼ੂਬਸੂਰਤ ਵਿਚਾਰ ਪੇਸ਼ ਕੀਤੇ । ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਇਸ ਅੰਤਰਰਾਸ਼ਟਰੀ ਜ਼ੂਮ ਮੀਟਿੰਗ ਵਿੱਚ ਸ਼ਿਰਕਤ ਕੀਤੀ ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ ।

Comments