ਡਾਕਟਰ ਸਰਬਜੀਤ ਕੌਰ ਬਰਾੜ ਨੇ ਰਵਾਇਤੀ ਰੁੱਖ ਲਗਾ ਕੇ ਮਨਾਇਆ ਆਪਣਾ ਤੇ ਆਪਣੇ ਹਮਸਫ਼ਰ ਦਾ ਜਨਮ ਦਿਨ - ਕੈਪਟਨ ਬਹਾਦਰ ਸਿੰਘ

 


ਮੋਗਾ: 5 ਜੂਨ (ਗੁਰਦੀਪ ਸਿੰਘ ਚੀਮਾ) ਬੀਤੇ ਦਿਨੀਂ ਮੋਗਾ ਡਵੀਜ਼ਨ ਦੇ ਹਲਕਾ ਧਰਮਕੋਟ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਡਾਕਟਰ ਸਰਬਜੀਤ ਕੌਰ ਬਰਾੜ ਨੇ ਆਪਣਾ ਤੇ ਆਪਣੇ ਹਮਸਫ਼ਰ ਦਰਸ਼ਨ ਸਿੰਘ ਬਰਾੜ ਦਾ ਜਨਮ ਦਿਨ ਰਵਾਇਤੀ ਰੁੱਖ ਪਿੱਪਲ ਬੋਹੜ ਟਾਹਲੀ ਲਸੂੜੀ ਨਿੰਮ ਸ਼ਰੀਂਹ ਅੰਬ ਜਾਮਣ ਦੇ ਰੁੱਖ ਲਗਾ ਕਿ ਮਨਾਇਆ। ਜਿਸ ਬਾਅਦ ਉਪਰੰਤ ਬੱਚਿਆਂ ਤੇ ਨਵੀਂ ਪੀੜ੍ਹੀ ਬਜ਼ੁਰਗਾਂ ਨਾਲ ਸਮਾਜਿਕ ਰਿਸ਼ਤਿਆਂ ਦੀ ਮਜ਼ਬੂਤੀ ਤੇ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਚਰਚਾ ਕੀਤੀ। ਉਹਨਾਂ ਦੱਸਿਆ ਕਿ ਮਿਸ਼ਨ ਤੰਦਰੁਸਤੀ ਤਹਿਤ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਵੱਲੋਂ ਫ਼ਸਲਾਂ ਤੇ ਨਸਲਾਂ ਦੀ ਰਾਖੀ ਪ੍ਰਦੂਸ਼ਣ ਵਿਰੁੱਧ ਬਹੁਗਿਣਤੀ ਵਿੱਚ ਰਵਾਇਤੀ ਰੁੱਖ ਲਗਾਉਣ ਲਈ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣਗੇ। ਧਿਆਨ ਰਹੇ ਕਿ ਪੰਛੀ ਵੀ ਆਪਣੇ ਰਹਿਣ ਬਸੇਰੇ ਲਈ ਆਪਣੇ ਮੁਤਾਬਕ ਹੀ ਚੋਣ ਕਰਦੇ ਹਨ ਜਿਵੇਂ ਕਿ ਬਗਲੇ ਕਿੱਕਰ ਦੇ ਰੁੱਖ ਦੀ ਵਰਤੋਂ ਕਰਦੇ ਹਨ।


ਪੰਜਾਬ ਸਰਕਾਰ ਨੇ ਦੁਕਾਨਦਾਰ ਅਤੇ ਵਪਾਰ ਐਕਟ ਵਿੱਚ ਕੀਤੀ ਸੋਧ, ਓਵਰ ਟਾਈਮ ਨਾ ਦੇਣ 'ਤੇ ਲੱਗੇਗਾ ਜੁਰਮਾਨਾ


 ਜ਼ਿਕਰਯੋਗ ਹੈ ਕਿ ਡਾਕਟਰ ਸਰਬਜੀਤ ਕੌਰ ਬਰਾੜ ਲੇਖਕ ਦੇ ਨਾਲ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਵੀ ਹਨ। ਮੀਡੀਆ ਕੋਡੀਨੇਡਰ ਕੈਪਟਨ ਜਸਵੰਤ ਸਿੰਘ ਪੰਡੋਰੀ ਨੇਂ ਦੱਸਿਆ ਕਿ ਪਹਿਲਾਂ ਵੀ ਪਿੰਡਾਂ ਵਿੱਚ ਰੁੱਖਾਂ ਪ੍ਰਤੀ ਕੈਂਪ ਲਗਾਏ ਜਾਂਦੇ ਹਨ ਤੇ ਪਿੰਡਾਂ ਦੇ ਸਹਿਯੋਗ ਨਾਲ ਲਗਾਏ ਜਾਣਗੇ। ਕੈਪਟਨ ਬਹਾਦਰ ਸਿੰਘ ਤੇ ਹਰਪ੍ਰੀਤ ਸ਼ਾਇਰ ਨੇ ਕਿਹਾ ਸਮਾਜ ਲਈ ਇਹ ਸੁਨੇਹਾ ਅੱਛਾ ਵਰਦਾਨ ਸਾਬਿਤ ਹੋਵੇਗਾ। ਇਸ ਮੁਹਿੰਮ ਦਾ ਨਗਰ ਨਿਵਾਸੀਆਂ ਵੱਲੋਂ ਪੂਰਨ ਸਹਿਯੋਗ ਦੇ ਨਾਲ ਸ਼ਲਾਘਾਯੋਗ ਕਦਮ ਲਈ ਧੰਨਵਾਦ ਕੀਤਾ।ਇਸ ਮੌਕੇ ਸੂਬੇਦਾਰ ਸੁਖਦੇਵ ਸਿੰਘ ਇੰਸਪੈਕਟਰ ਬੂਟਾ ਸਿੰਘ ਮਾਸਟਰ ਹਰਜੀਤ ਸਿੰਘ ਏਂ ਐਸ ਆਈ ਹਰਪ੍ਰੀਤ ਸਿੰਘ ਜਰਨੈਲ ਸਿੰਘ ਰਾਮ ਸਿੰਘ ਸੁਖਮੰਦਰ ਸਿੰਘ  

ਬੁੱਧ ਸਿੰਘ ਹੌਲਦਾਰ ਤੇ ਜਗਦੀਪ ਸਿੰਘ ਗੁਰਮਨ ਸਿੰਘ ਰਾਜਵਿੰਦਰ ਕੌਰ ਮਨਦੀਪ ਕੌਰ ਪ੍ਰਕਾਸ਼ ਕੌਰ ਹਰਬੰਸ ਕੌਰ ਸੰਦੀਪ ਕੌਰ ਸੀਬੋ ਹਾਜ਼ਰ ਰਹੇ।

Comments