ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਤੇ ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਲੋਕ ਗਾਇਕ ਕਾਕਾ ਨੂਰ ਧਰਮਕੋਟ ਯੱਮਲਾ ਜੱਟ ਪੁਰਸਕਾਰ ਨਾਲ ਸਨਮਾਨਿਤ
ਧਰਮਕੋਟ 22 ਜੁਲਾਈ (ਗੁਰਦੀਪ ਸਿੰਘ ਚੀਮਾ) ਬੀਤੇ ਦਿਨੀਂ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨ ਤਰਨ ਤੇ ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਸਾਂਝੇ ਤੌਰ ਤੇ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਕਹਿੰਦੇ ਨੇ ਜਿਸ ਤਰਾਂ ਹੀਰੇ ਦੀ ਪਹਿਚਾਣ ਜੌਰੀ ਕਰਦਾਂ ਹੈਂ ਉਸੇ ਤਰ੍ਹਾਂ ਸਾਹਿਤ ਨੂੰ ਪਿਆਰ ਕਰਨ ਵਾਲੇ ਸਮੁੰਦਰ ਵਿੱਚੋਂ ਮੋਤੀ ਲੱਭ ਕੇ ਮਾਨ ਸਨਮਾਨ ਦੀ ਲੜੀ ਵਿੱਚ ਪਰੋ ਦਿੰਦੇ ਹਨ। ਇਸੇ ਲੜੀ ਦੇ ਤਹਿਤ ਉੱਘੇ ਲੇਖਕਾਂ ਤੇ ਗਾਇਕੀ ਦੀ ਮੁਹਾਰਤ ਹਾਸਲ ਸ਼ਖ਼ਸੀਅਤਾਂ ਨੂੰ ਮੁੱਖ ਡਾਕਘਰ ਪ੍ਰੈਸ ਕਲੱਬ ਨੇੜੇ ਵਿਰਸਾ ਵਿਹਾਰ ਜਲੰਧਰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਸ਼ਾਨ ਏ ਪੰਜਾਬ ਪੁਰਸਕਾਰ ਸੁਰਿੰਦਰ ਪ੍ਰੀਤ ਘੰਨੀਆ ਪ੍ਰਸਿੱਧ ਗ਼ਜ਼ਲਗੋ ਅੰਮ੍ਰਿਤਸਰ ਵੱਲ ਜਾਂਦੇ ਰਾਹਿਓ ਐਲਬਮ ਲੱਖਾ ਸਲੇਮਪੁਰੀ ਮਾਂਝੇ ਦਾ ਮਾਣ ਸ਼ੇਲਿੰਦਰਜੀਤ ਸਿੰਘ ( ਰਾਜਨ ) ਡਾਕਟਰ ਭੀਮ ਰਾਓ ਅੰਬੇਡਕਰ ਜੀ ਬੁੱਧ ਸਿੰਘ ਨੀਲੋਂ ਦੁਆਬੇ ਦੀ ਸ਼ਾਨ ਰਾਮ ਲਾਲ ਭਗਤ ਜੀ ਦਸੂਹਾ ਦੀਪਕ ਜੈਤੋਈ ਸਵਰਨਜੀਤ ਸਿੰਘ ਪ੍ਰਸਿੱਧ ਗ਼ਜ਼ਲਗੋ ਸਾਧੂ ਸਿੰਘ ਹਮਦਰਦ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਧਰਤ ਪੰਜਾਬ ਦੀ ਪੁਸਤਕ ਲਈ ਸੁਖਦੇਵ ਸਿੰਘ ਗੰਢਵਾ ਮੁਸਕਰਾਉਂਦਾ ਹੋਇਆ ਬਣਮਾਨਸ ਪੁਸਤਕ ਲਈ ਪਵਨ ਜੀਤ ਕੌਰ ਪੰਚਕੂਲਾ ਯਾਦਾਂ ਦੇ ਸੁਨੇਹੇ ਪੁਸਤਕ ਲਈ ਪ੍ਰਕਾਰ ਕੌਰ ਪਾਸ਼ਾ ਜਲੰਧਰ ਪ੍ਰਥਮ ਪੁਲਾਂਗ ਪੁਸਤਕ ਲਈ ਰਜਨੀਸ਼ ਕੌਰ ਬਬਲੀ ਬਰਨਾਲਾ ਪੰਚੀ ਸੌ ਦੌਹਿੜੇ ਸਪੂਰਨ ਤੇ ਰਵੀ ਕੁਮਾਰ ਮੰਗਲਾਂ ਗ਼ਦਰੀ ਬਾਬੇ ਮਾਸਟਰ ਕੁਲਵੰਤ ਸਿੰਘ ਤਰਨਤਾਰਨ ਅਤੇ ਯੱਮਲਾ ਜੱਟ ਪ੍ਰਸਿੱਧ ਲੋਕ ਗਾਇਕ ਕਾਕਾ ਨੂਰ ਧਰਮਕੋਟ ਤੇ ਸ਼ਾਨੇ ਏਂ ਮਹਿਫ਼ਲ ਲਾਲੀ ਕਰਤਾਰਪੁਰੀ ਜੀ ਤਮਾਮ ਸ਼ਖ਼ਸੀਅਤਾਂ ਨੂੰ ਅਲੱਗ ਅਲੱਗ ਖੇਤਰ ਵਿੱਚ ਨਾਮਣਾ ਖੱਟਣ ਕਰਕੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੀਹ ਸਾਹਿਤਕਾਰਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਟੇਜ ਸੈਕਟਰੀ ਦੀ ਭੂਮਿਕਾ ਰਜੇਸ਼ ਸਚਦੇਵਾ ਜੀ ਨੇ ਬਾਖੂਬੀ ਨਿਭਾਈ।
ਓ.ਟੀ.ਟੀ. ਐਪਸ 'ਤੇ ਰਿਲੀਜ਼ ਹੁੰਦੀਆਂ ਪੰਜਾਬੀ ਫਿਲਮਾਂ ਵਿੱਚ ਵਰਤੀ ਜਾਂਦੀ ਗੰਦੀ ਸ਼ਬਦਾਵਲੀ ਤੇ ਗਾਲਾਂ ਦਾ ਉੱਠਿਆ ਮੁੱਦਾ
ਸਚਦੇਵਾ ਜੀ ਨੇ ਬੋਲਦਿਆਂ ਆਖਿਆ ਕਿ ਅਜੋਕੀ ਪੀੜ੍ਹੀ ਸਾਹਿਤ ਤੋਂ ਬਹੁਤ ਦੂਰ ਜਾ ਰਹੀ ਹੈ। ਸਾਹਿਤ ਨਾਲ ਜੋੜਨ ਲਈ ਹਰੇਕ ਪਿੰਡ ਵਿੱਚ ਲਾਈਬ੍ਰੇਰੀ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਅਜੋਕੀ ਪੀੜ੍ਹੀ ਨੂੰ ਸਾਹਿਤ ਨਾਲ ਜੋੜਿਆ ਜਾਵੇ। ਅੰਤ ਵਿੱਚ ਵਿਸ਼ਵ ਸਿਤਾਰੇ ਸਾਹਿਤਕ ਮੰਚ ਤਰਨਤਾਰਨ ਦੇ ਪ੍ਰਧਾਨ ਹਰਭਜਨ ਸਿੰਘ ਭਗਰੱਥ ਵੱਲੋਂ ਪ੍ਰੋਗਰਾਮ ਵਿੱਚ ਆਈਆਂ ਤਮਾਮ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਪੁਰਸਕਾਰ ਤੇ ਵਿਸ਼ੇਸ਼ ਸਨਮਾਨ ਪ੍ਰਾਪਤ ਸਾਹਿਤਕਾਰਾਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਇਹੋ ਜਿਹੇ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਨਿਵੇਕਲੇ ਢੰਗ ਕੀਤੇ ਜਾਣਗੇ ਤੇ ਕੀਤੇ ਜਾਣੇ ਜ਼ਰੂਰੀ ਹਨ ਤਾਂ ਕਿ ਅਜੋਕੀ ਪੀੜ੍ਹੀ ਨੂੰ ਸਾਹਿਤ ਨਾਲ ਜੋੜ ਕੇ ਸੂਝਵਾਨ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਇਸ ਮੌਕੇ ਚੈਅਰਪਰਸਨ ਰਘਬੀਰ ਸਿੰਘ ਆਨੰਦ ਵਿੱਤ ਸਕੱਤਰ ਸ੍ਰੀ ਰਮਨ ਸੂਦ ਪ੍ਰੈਸ ਸਕੱਤਰ ਗੁਰਮੀਤ ਸਿੰਘ ਜੇ ਈ ਅਤੇ ਹੋਰ ਬਹੁਤ ਹੀ ਸ਼ਖ਼ਸੀਅਤਾਂ ਹਾਜ਼ਰ ਸਨ।
Comments
Post a Comment