ਜੰਡਿਆਲਾ ਗੁਰੂ, 20 ਜੁਲਾਈ (ਸ਼ੁਕਰਗੁਜ਼ਾਰ ਸਿੰਘ)- ਕੇਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਪੰਜਾਬੀ ਭਾਸ਼ਾ ਸੰਬੰਧੀ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸੈਮੀਨਾਰ ਤੇ ਇਜਲਾਸ ਕਰਵਾਇਆ ਗਿਆ ਜਿਸ ਦੀ ਸਮਾਪਤੀ ਉਪਰੰਤ ਸਭਾ ਦੇ ਦਫ਼ਤਰੀ ਸਕੱਤਰ ਤੇ ਸਮਾਗਮ ਦੇ ਕਨਵੀਨਰ ਕਹਾਣੀਕਾਰ ਦੀਪ ਦਵਿੰਦਰ ਜੰਡਿਆਲਾ ਗੁਰੂ ਦੇ ਸਾਹਿਤਕਾਰਾਂ ਸਮੇਤ ਸਥਾਨਕ ਕਸਬੇ ਪਹੁੰਚੇ ਜਿਥੇ ਓਹਨਾਂ ਸੈਮੀਨਾਰ ਦੀ ਸਫਲਤਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਤੇ ਸਥਾਨਕ ਕਸਬੇ ਦੇ ਸਾਹਿਤਕਾਰਾਂ ਦਾ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਡੇਢ ਸਾਲਾ ਇਜਲਾਸ ਅਤੇ ਸੈਮੀਨਾਰ ਦੀਆਂ ਤਿਆਰੀਆਂ ਜੋਰਾਂ 'ਤੇ
ਸਭਾ ਦੇ ਪ੍ਰਧਾਨ ਡਾਕਟਰ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਜ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ, ਕੋ-ਕਨਵੀਨਰ ਸ਼ਲਿੰਦਰਜੀਤ ਸਿੰਘ ਰਾਜਨ, ਮਨਮੋਹਨ ਸਿੰਘ ਢਿੱਲੋਂ ਅਤੇ ਕਨਵੀਨਰ ਦੀਪ ਦਵਿੰਦਰ ਦੀ ਰਹਿਨੁਮਾਈ ਹੇੰਠ ਹੋਏ ਇਸ ਸੈਮੀਨਾਰ ਦੇ ਦੋ ਸੈਸ਼ਨ ਉਲੀਕੇ ਗਏ, ਜਿਸ ਤਹਿਤ ਪਹਿਲੇ ਸੈਸ਼ਨ ਵਿੱਚ "ਪੰਜਾਬੀ ਬੋਲੀ- ਕੱਲ, ਅੱਜ ਅਤੇ ਭਲਕ" ਦੇ ਵਿਸ਼ੇ ਸਮੇਤ ਲਾਇਬ੍ਰੇਰੀ ਐਕਟ, ਭਾਸ਼ਾ ਐਕਟ ਦੇ ਉੱਤੇ ਗੱਲਬਾਤ ਹੋਈ ਅਤੇ ਦੂਜੇ ਸੈਸ਼ਨ ਦੌਰਾਨ ਸਭਾ ਦੇ ਬਜਟ ਨੂੰ ਵੀ ਪੇਸ਼ ਕੀਤਾ ਗਿਆ ।
ਸ਼ਾਨਦਾਰ ਰਿਹਾ ' ਕੌਮਾਂਤਰੀ ਪੰਜਾਬੀ ਕਾਫ਼ਲਾ , ਇਟਲੀ 'ਵੱਲੋਂ ਕਰਵਾਇਆ ਗਿਆ ਪਲੇਠਾ ਕਵੀ ਦਰਬਾਰ
ਉਕਤ ਸੈਮੀਨਾਰ ਅਤੇ ਇਜਲਾਸ ਵਿੱਚ ਸ਼ਮੂਲੀਅਤ ਕਰ ਰਹੇ ਬਹੁਤ ਸਾਰੇ ਸਾਹਿਤਕਾਰਾਂ ਨੇ ਬੱਚਿਆਂ, ਵਿਦਿਆਰਥੀਆਂ, ਨੌਜਵਾਨਾਂ ਵੱਲੋਂ ਰੋਜ਼ਾਨਾ ਦੀ ਬੋਲ-ਚਾਲ ਭਾਸ਼ਾ ਵਿੱਚ ਬਿਨਾਂ ਸੋਚੇ ਸਮਝੇ ਕੀਤੀ ਜਾ ਰਹੀ ਸ਼ਬਦਾਂ ਦੀ ਵਰਤੋਂ 'ਤੇ ਦੁੱਖ ਜ਼ਾਹਿਰ ਕੀਤਾ ਤੇ ਆਨਲਾਈਨ ਐਪਸ ਉੱਤੇ ਰਲੀਜ਼ ਹੋ ਰਹੀਆਂ ਪੰਜਾਬੀ ਫਿਲਮਾਂ ਵਿੱਚ ਲਗਾਤਾਰ ਵਰਤੀ ਜਾ ਰਹੀ ਗੰਦੀ ਸ਼ਬਦਾਵਲੀ , ਗਾਲਾਂ , ਸਾਈਨ ਭਾਸ਼ਾ ਦੇ ਸਬੰਧ ਵਿੱਚ ਵੀ ਚਿੰਤਾ ਜ਼ਾਹਿਰ ਕੀਤੀ ਅਤੇ ਪੰਜਾਬ ਰਾਜ ਦੇ ਸੈਂਸਰ ਬੋਰਡ ਦੇ ਅਧਿਕਾਰੀਆਂ ਦੇ ਅਧਿਕਾਰ ਖੇਤਰ ਅਤੇ ਕੀਤੇ ਜਾ ਰਹੇ ਕੰਮਾਂਕਾਰਾਂ 'ਤੇ ਰੋਸ ਤੇ ਅਸਤੁਸ਼ਟੀ ਵੀ ਪ੍ਰਗਟ ਕੀਤੀ।
ਮਹਿੰਦੀ ਹੱਥਾਂ ਦੀ ਹੁਣ ਸਵਾਲ ਬਣ ਗਈ ਸੁਹਾਗ ਦੀਆਂ ਚੂੜੀਆਂ ਚੀਕਦੀ ਨਿਸ਼ਾਨ ਬਣ ਗਈ - ਗੁਰਦੀਪ ਸਿੰਘ ਚੀਮਾ
ਉਕਤ ਸਮਾਗਮ ਵਿੱਚ ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸਾਹਿਤਕਾਰ ਜਸਵਿੰਦਰ ਨੂੰ, ਡਾਕਟਰ ਐਸ. ਤਰਸੇਮ ਸਾਹਿਤ ਸਾਧਨਾ ਪੁਰਸਕਾਰ ਸਾਹਿਤਕਾਰ ਬਲਬੀਰ ਪਰਵਾਨਾ ਨੂੰ, ਡਾਕਟਰ ਰਵਿੰਦਰ ਰਵੀ ਆਲੋਚਨਾ ਪੁਰਸਕਾਰ ਡਾ. ਮਨਜਿੰਦਰ ਸਿੰਘ ਨੂੰ, ਗਿਆਨੀ ਹੀਰਾ ਸਿੰਘ ਦਰਦ ਜਥੇਬੰਦੀ ਪੁਰਸਕਾਰ ਸਾਹਿਤਕਾਰ ਕਰਮ ਸਿੰਘ ਵਕੀਲ ਨੂੰ ਦਿੱਤਾ ਗਿਆ।
(ਫੋਟੋ- ਸੈਮੀਨਾਰ ਦੌਰਾਨ ਪ੍ਰਧਾਨ ਦਰਸ਼ਨ ਬੁੱਟਰ ਵੱਲੋਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦੀ ਤਸਵੀਰ)
Comments
Post a Comment