ਲਾਡੀ ਭੁੱਲਰ ਨੂੰ ਪਹਿਲਾਂ ਵੀ ਅਨੇਕਾਂ ਮਾਨ ਸਨਮਾਨ, ਅਵਾਰਡ ਵੱਖ ਵੱਖ ਸਹਿਤ ਸਭਾਵਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਦਿੱਤੇ ਜਾ ਚੁੱਕੇ ਹਨ
ਸੁਲਤਾਨਪੁਰ ਲੋਧੀ, 25 ਜੁਲਾਈ (ਦਰਦੀ ) - ਨਾਮਵਾਰ ਲੇਖਕਾ ਲਾਡੀ ਸੁਖਜਿੰਦਰ ਕੌਰ ਭੁੱਲਰ ਨੂੰ ਉਹਨਾਂ ਦੀਆਂ ਸਾਹਿਤਕ ਸਮਾਜਿਕ ਗਤੀਵਿਧੀਆਂ ਵਿੱਚ ਵਡਮੂਲਾ ਯੋਗ ਦਾਨ ਪਉਣ ਲਈ, ਲੋਕ ਭਲਾਈ ਕਾਰਜ ਕਰ ਰਹੀ ਸੰਸਥਾ ਇੰਡੀਕ ਕਲਾ ਭਲਾਈ ਪਰਿਸ਼ਦ ਵੱਲੋਂ. 2025 ਸਟੇਟ ਅਵਾਰਡ ਦੇਣ ਲਈ ਨਾਮਵਾਰ ਲੇਖਕਾ ਲਾਡੀ ਭੁੱਲਰ ਨੂੰ ਚੁਣਿਆ ਗਿਆ ਹੈ। ਉਹਨਾਂ ਦੀਆਂ ਸਾਹਿਤਕ ਸੇਵਾਵਾਂ ਖ਼ੂਨ ਦੇ ਹੰਝੂ (ਕਹਾਣੀ ਸੰਗ੍ਰਹਿ) ਖ਼ੂਨ ਦੇ ਹੰਝੂ (ਨਾਵਲ) ਪੰਜਾਬੀ ਵਿੱਚ, ਖ਼ੂਨ ਕੇ ਆਂਸੂ (ਨਾਵਲ ਹਿੰਦੀ ਵਿੱਚ) ਹੂਕ (ਗ਼ਜ਼ਲ ਸੰਗ੍ਰਿਹ) ਪੰਜਾਬੀ ਵਿਰਾਸਤੀ ਕਾਇਦਾ, ਰੁੱਖ ਪਾਣੀ ਅਨਮੋਲ (ਕਾਵਿ ਸੰਗ੍ਰਿਹ), ਛਪ ਚੁੱਕੀਆਂ ਨਾਮੀ ਛੇ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਗਈਆਂ, ਤੇ ਚਾਰ ਪੁਸਤਕਾਂ ਛਪਾਈ ਅਧੀਨ ਹਨ। ਲਾਡੀ ਭੁੱਲਰ ਦੀਆਂ ਰਚਨਾਵਾਂ ਵੱਖ-ਵੱਖ ਮੈਗਜ਼ੀਨਾਂ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ। ਅਤੇ ਸਮਾਜਿਕ ਵੱਖ ਵੱਖ ਵਿਸ਼ਿਆਂ ਤੇ ਬਾਰਾਂ ਲਘੂ ਫਿਲਮਾਂ 1 ਤੁਰੀਆਂ ਨਾਲ ਕਿਤਾਬਾਂ, 2 ਤੁਰੀਆਂ ਨਾਲ ਕਿਤਾਬਾਂ, 3 ਤੁਰੀਆਂ ਨਾਲ ਕਿਤਾਬਾਂ, ਹੜ੍ਹ ਤੇ ਰੱਖੜੀ, 2 ਹੜ੍ਹ ਤੇ ਰੱਖੜੀ, ਦਾਜ ਦੇ ਲੋਭੀ, ਬੇਰੋਜ਼ਗਾਰੀ, ਸੋਨੇ ਦੀ ਚੈਨ, ਜੂਨ ਦੀਆਂ ਛੁੱਟੀਆਂ, ਕਬਾੜਨ, ਸੋਚ ਆਦਿ। ਇਨ੍ਹਾਂ 12 ਲਘੂ ਫਿਲਮਾਂ ਦੇ ਡਾਇਰੈਕਟਰ, ਪ੍ਰੋਡਿਊਸਰ, ਅਦਾਕਾਰ, ਲੇਖਕ ਖੁਦ ਭੂਮਿਕਾ ਨਿਭਾਈ ਹੈ।
ਡਾ਼ ਮਨਜਿੰਦਰ ਸਿੰਘ ਨੂੰ ਮਿਲਿਆ ਡਾ. ਰਵਿੰਦਰ ਰਵੀ ਯਾਦਗਾਰੀ ਪੁਰਸਕਾਰ
ਲਾਡੀ ਭੁੱਲਰ ਦੀਆਂ ਸਾਹਿਤਕ ਗਤੀ ਵਿਧੀਆਂ ਨੂੰ ਮੁੱਖ ਰੱਖਦਿਆਂ ਹੋਇਆਂ , ਲੋਕ ਭਲਾਈ ਕਾਰਜ ਕਰ ਰਹੀ ਸੰਸਥਾ ਇੰਡੀਕ ਆਰਟਸ ਵੈਲਫੇਅਰ ਕੌਂਸਲ ਵੱਲੋਂ. 2025 ਰਾਜ ਅਵਾਰਡ ਦੇਣ ਲਈ ਚੁਣਿਆ ਹੈ। ਸਾਹਿਤਕ ਸੇਵਾਵਾਂ ਨਿਭਾਉਣ ਤੇ ਲਾਡੀ ਭੁੱਲਰ ਨੂੰ ਪਹਿਲਾਂ ਵੀ ਅਨੇਕਾਂ ਮਾਨ ਸਨਮਾਨ, ਅਵਾਰਡ ਵੱਖ ਵੱਖ ਸਹਿਤ ਸਭਾਵਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਦਿੱਤੇ ਜਾ ਚੁੱਕੇ ਹਨ। ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਚੇਅਰਮੈਨ ਭੋਲਾ ਯਮਲਾ ਅਤੇ ਇਕਬਾਲ ਸਿੰਘ ਸਹੋਤਾ ਪ੍ਰਧਾਨ ਭਾਸ਼ਾ ਇਕਾਈ ਨੇ ਕਿਹਾ ਇਹ ਸਟੇਟ ਅਵਾਰਡ ਜਲਦੀ ਸਮਾਗਮ ਰੱਖ ਕੇ ਪ੍ਰਦਾਨ ਕੀਤਾ ਜਾਵੇਗਾ।
Comments
Post a Comment