ਵਿਸ਼ਵ ਪ੍ਰਸਿਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦਾ 18ਵਾਂ ਗ਼ਜ਼ਲ ਅਤੇ ਕਾਵਿ ਸੰਗ੍ਰਹਿ "ਸੋਨੇ ਦੀ ਤਸਵੀਰ" 27 ਮਈ ਨੂੰ ਹੋਵੇਗਾ ਲੋਕ ਅਰਪਣ
ਬਾਬਾ ਬਕਾਲਾ ਸਾਹਿਬ 24 ਮਈ ( ਦਰਦੀ ) ਵਿਸ਼ਵ ਪ੍ਰਸਿਧ ਚਰਚਿੱਤ ਰਚਨਾ 'ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਣਾ ਗੁਰੂ ਦੁਆਰੇ ਬਈ' ਦੇ ਰਚੇਤਾ ਸ:੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦਾ ਲਿਿਖਆ 18ਵਾਂ ਗ਼ਜ਼ਲ ਤੇ ਕਾਵਿ ਸੰਗ੍ਰਹਿ "ਸੋਨੇ ਦੀ ਤਸਵੀਰ" ਮਿਤੀ 27 ਮਈ 2025 ਨੂੰ ਸਵੇਰੇ 9.30 ਵਜੇ ਗੁਰਦੁਆਰਾ ਨਾਨਕਸਰ ਪਿੰਡ ਬੀੜ ਰਾਉਕੇ ਵਿਖੇ ਮਹਾਨ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਜਾਵੇਗਾ । ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਪ੍ਰਸਿੱਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਵੱਲੋਂ ਲਿਖੇ ਗਏ ਇਸ 'ਸੋਨੇ ਦੀ ਤਸਵੀਰ' 18ਵੇਂ ਗ਼ਜ਼ਲ ਤੇ ਕਾਵਿ ਸੰਗ੍ਰਹਿ ਦੇ ਲੋਕ ਅਰਪਣ ਸਮਾਗਮ ਵਿੱਚ, ਵਿਸ਼ੇਸ਼ ਤੌਰ ਤੇ ਇੱਕ ਧਾਰਮਿਕ ਕਵੀ ਦਰਬਾਰ ਵੀ ਕੀਤਾ ਜਾਵੇਗਾ,
ਸਾਂਝਾ ਸਟੂਡੀਉ ਵੱਲੋਂ ਸ਼ਾਇਰ ਕ੍ਰਿਪਾਲ ਸਿੰਘ ' ਵੇਰਕਾ) ਦਾ ਹੋਵੇਗਾ ਵਿਸ਼ੇਸ਼ ਸਨਮਾਨ
ਜੋ ਸੰਪੂਰਨ ਤੌਰ ਤੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ । ਇਸ ਸਮਾਗਮ ਵਿੱਚ ਦੁਨੀਆਂ ਭਰ ਦੀਆਂ ਮਹਾਨ ਲੇਖਕ ਸ਼ਖਸੀਅਤਾਂ ਅਤੇ ਬੁੱਧੀਜੀਵੀ ਹਸਤੀਆਂ ਪਹੁੰਚ ਰਹੀਆਂ ਹਨ । ਸਮਾਗਮ ਵਿੱਚ ਸ਼ਾਮਲ ਹੋ ਰਹੀਆਂ ਸਾਰੀਆਂ ਸ਼ਖਸੀਅਤਾਂ ਨੂੰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਵੱਲੋਂ ਸਤਿਕਾਰ ਸਹਿਤ ਸਨਮਾਨਿਤ ਕੀਤਾ ਜਾਵੇਗਾ । ਸਮਾਪਤੀ ਉਪਰੰਤ ਗੁਰਦੁਆਰਾ ਨਾਨਕਸਰ ਬੀੜ ਰਾਉਕੇ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ ਜਾਵੇਗੀ ।
ਕੈਪਸ਼ਨ- ਪੁਸਤਕ "ਸੋਨੇ ਦੀ ਤਸਵੀਰ" ਦਾ ਸਰਵਰਕ ।
Comments
Post a Comment