ਇੱਕ ਅਧਿਆਪਕ ਹੋਣ ਦੇ ਨਾਤੇ ਸਾਹਿਤ ਵਿੱਚ ਵੀ ਸਫ਼ਲ ਕਦਮੀ ਅੱਗੇ ਵਧ ਰਹੇ ਨੇ
.
ਬਾਬਾ ਬਕਾਲਾ ਸਾਹਿਬ ( ਅਮਨ ) 24 ਮਈ : ਪੰਜਾਬੀ ਮਿਊਜ਼ਿਕ ਪ੍ਰੋਡਕਾਸਟ ਚੈਂਨਲ 'ਸਾਂਝਾ ਸਟੂਡੀਉ" ਵੱਲੋਂ ਅੰਮ੍ਰਿਤਸਰ ਦੇ ਜੰਮਪਲ ਸ਼ਾਇਰ ਮਾਸਟਰ ਕ੍ਰਿਪਾਲ ਸਿੰਘ ' ਵੇਰਕਾ ' ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਜਾਣਕਾਰੀ ਅਨੁਸਾਰ ਸਾਂਝਾ ਸਟੂਡੀਓ ਦੇ ਐਮ ਡੀ ਅਮਨ ਢਿੱਲੋਂ 'ਕਸੇਲ' ਅਤੇ ਚੈਨਲ ਦੇ ਮੁੱਖ ਸੰਚਾਲਕ ਦਿਲਰਾਜ ਸਿੰਘ 'ਦਰਦੀ' ਨੇ ਦੱਸਿਆ ਕੇ ਕ੍ਰਿਪਾਲ ਸਿੰਘ 'ਵੇਰਕਾ' ਜੋ ਕਿ ਇਕ ਵਧੀਆ ਕਲਮ ਦੇ ਮਾਲਿਕ ਹਨ ਜੋ ਕੇ ਸਾਹਿਤ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿੱਚ ਇੱਕ ਅਧਿਆਪਕ ਦੀ ਡਿਊਟੀ ਵੀ ਨਿਭਾ ਰਹੇ ਹਨ, ਜਿਨ੍ਹਾਂ ਦੀ ਕਲਮ ਵਿੱਚੋਂ ਨਿਕਲੀਆਂ ਲਿੱਖਤਾਂ ਕਿਤਾਬੀ ਰੂਪ ਵਿੱਚ ਵੀ ਸ਼ਾਮਿਲ ਹਨ ਅਤੇ ਨਾਲ ਉਨ੍ਹਾਂ ਨੇ ਕਾਫ਼ੀ ਕਾਵਿ ਸੰਗ੍ਰਹਿ ਵਿੱਚ ਛਪਣ ਦਾ ਮਾਣ ਹਾਸਿਲ ਕੀਤਾ ਹੈ, ਅਲੱਗ ਅਲੱਗ ਸਾਹਿਤ ਸਮਾਗਮਾਂ ਵਿੱਚੋਂ ਸਨਮਾਨਿਤ ਹੋਏ ਕ੍ਰਿਪਾਲ ਸਿੰਘ 'ਵੇਰਕਾ' ਨੇ ਆਪਣੀ ਕਲਮ ਨਾਲ ਸਾਂਝਾ ਸਟੂਡੀਓ ਨੂੰ ਵੀ ਕਾਫੀ ਸਹਿਯੋਗ ਦਿੱਤਾ ਹੈ, ਜਿਨ੍ਹਾਂ ਦਾ ਸਾਂਝਾ ਸਟੂਡੀਓ ਤੇ ਗੀਤ 'ਪੱਥਰ ਦਿਲ ਦੀਏ ਨਾਰੇ' ਨੇ ਆਪਣੀ ਅਲੱਗ ਹੀ ਪਹਿਚਾਨ ਬਣਾਈ ਹੈ, ਉਥੇ ਹੀ ਇੱਕ ਵਧੀਆ ਸ਼ਾਇਰਾਂ ਵਿੱਚ ਗਿਣੇ ਜਾਣ ਵਾਲੇ ਕ੍ਰਿਪਾਲ ਸਿੰਘ ਵੇਰਕਾ ਨੂੰ ਸਾਂਝਾ ਸਟੂਡੀਓ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ|
Comments
Post a Comment