ਸ਼ਾਇਰ ਸ਼ੈਲੀ ਸੁਲਤਾਨ ਦੀ ਪੁਸਤਕ "ਵਲਵਲੇ" ਲੋਕ ਅਰਪਿਤ ਸਮਾਗਮ 25 ਨੂੰ

 ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੀਆਂ ਨਿਕਲੀਆਂ ਪਿੰਡ ਦੀਆਂ ਹੀ ਬੀਬੀਆਂ, ਪਿੰਡ ਵਾਲਿਆਂ ਕਰਵਾਇਆ ਪੁਲਿਸ ਦੇ ਹਵਾਲੇ




ਬਾਬਾ ਬਕਾਲਾ ਸਾਹਿਬ 23 ਮਈ ( ਦਰਦੀ ) ਪਿਛਲੇ 40 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁਟੀ ਪੰਜਾਬ ਦੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਨਾਮਵਰ ਸ਼ਾਇਰ ਸ਼ੈਲੀ ਸੁਲਤਾਨ ਦਾ ਕਾਵਿ ਸੰਗ੍ਰਹਿ "ਵਲਵਲੇ" ਦਾ ਲੋਕ ਅਰਪਿਤ ਸਮਾਗਮ ਮਿਤੀ 25 ਮਈ 2025, ਐਤਵਾਰ ਨੂੰ ਸਵੇਰੇ 9.30 ਵਜੇ ਮੀਟਿੰਗ ਹਾਲ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਵਿਖੇ ਕਰਵਾਇਆ ਜਾ ਰਿਹਾ ਹੈ । ਸਭਾ ਦੇ ਮੁੱਖ ਸੰਚਾਲਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਦੱਸਿਆ ਹੈ ਕਿ ਇਸ ਮੌਕੇ ਮਾਂ ਬੋਲੀ ਨੂੰ ਮਸਰਪਿਤ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿੱਚ ਪੰਜਾਬੀ ਜੁਬਾਨ ਦੇ ਨਾਮਵਰ ਸ਼ਾਇਰਾਂ ਵੱਲੋਂ ਕਵਿਤਾਵਾਂ ਪੜ੍ਹੀਆਂ ਜਾਣਗੀਆਂ । ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸੀ: ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਸਕੱਤਰ ਨਵਦੀਪ ਸਿੰਘ ਬਦੇਸ਼ਾ, ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਅਠੌਲਾ ਨੇ ਸਮੂਹ ਕਵੀਜਨਾਂ ਨੂੰ ਪੁਜਣ ਲਈ ਅਪੀਲ ਕੀਤੀ ਹੈ ।


ਆਮ ਪਾਰਟੀ ਵਿਧਾਇਕ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ

Comments