ਤਰਨਤਾਰਨ - ਬੀਤੇ ਦਿਨ ਝਬਾਲ ਖੁਰਦ ਵਿਖੇ ਹੋਈ ਗੁੱਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਪਿੰਡ ਦੇ ਕੁਝ ਆਗੂਆਂ ਨੇ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਦੇ ਤਣਾਅ ਨੂੰ ਵੇਖਦਿਆਂ ਹੋਇਆਂ ਆਪਣੇ ਪੱਧਰ 'ਤੇ ਪਿੰਡ ਵਿੱਚੋਂ ਕੀਤੀ ਡੂੰਘਾਈ ਨਾਲ ਜਾਂਚ ਵਿੱਚ ਗੁਟਕਾ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀਆਂ ਦੋ ਅੰਮ੍ਰਿਤਧਾਰੀ ਬੀਬੀਆਂ ਨੂੰ ਫੜਕੇ ਪੁਲਸ ਹਵਾਲੇ ਕਰ ਦਿੱਤਾ। ਜਿਥੇ ਦੋਵਾਂ ਬੀਬੀਆਂ ਖਿਲਾਫ ਥਾਣਾ ਝਬਾਲ ਵਿਖੇ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਨਗਰ ਨਿਗਮ ਦਾ ਵੱਡਾ ਕਦਮ: ਘਰਾਂ ਦੇ ਬਾਹਰ ਲਗਾਏ ਜਾ ਰਹੇ QR Code, ਜਾਣੋ ਵਜ੍ਹਾ
ਇਸ ਸਮੇਂ ਦੋਵਾਂ ਬੀਬੀਆਂ ਨੂੰ ਪੁਲਸ ਹਵਾਲੇ ਕਰਦਿਆਂ ਗੁਰਮੀਤ ਸਿੰਘ ਝਬਾਲ ਖੁਰਦ, ਬਲਜਿੰਦਰ ਸਿੰਘ, ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ ਝਬਾਲ ਖੁਰਦ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੱਧਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਵਿੱਚ ਸਕੂਲ ਦੇ ਪੰਜ ਬੱਚਿਆਂ ਨੂੰ ਖਾਲਸਾ ਏਡ ਸੰਸਥਾ ਵਾਲਿਆਂ ਵੱਲੋਂ ਪੰਜ ਗੁਟਕੇ ਸਾਹਿਬ ਦਿੱਤੇ ਗਏ ਸਨ। ਜਦੋਂ ਉਨ੍ਹਾਂ ਪੰਜ ਗੁਟਕੇ ਸਾਹਿਬਾਨ ਲੈਣ ਵਾਲੇ ਬੱਚਿਆਂ ਕੋਲੋਂ ਜਾ ਕੇ ਇਸ ਸਬੰਧੀ ਜਾਂਚ ਕੀਤੀ ਤਾਂ ਚਾਰ ਬੱਚਿਆਂ ਕੋਲੋਂ ਤਾਂ ਗੁਟਕੇ ਸਾਹਿਬ ਮਿਲ ਗਏ ਪਰੰਤੂ ਪੰਜਵੇਂ ਕੋਲੋਂ ਗੁਟਕਾ ਸਾਹਿਬ ਨਹੀਂ ਮਿਲਿਆ ਅਤੇ ਉਨ੍ਹਾਂ ਵਲੋਂ ਆਣਾਕਾਣੀ ਕੀਤੀ ਗਈ। ਪਰੰਤੂ ਉਹਨਾਂ ਦੇ ਘਰੋਂ ਇੱਕ ਧਾਰਮਿਕ ਕਿਤਾਬਚਾ ਮਿਲਿਆ ਜਿਸ ਦਾ ਪਹਿਲਾ ਪੇਜ ਫਟਿਆ ਹੋਇਆ ਸੀ ਜਦੋਂ ਉਸ ਧਾਰਮਿਕ ਕਿਤਾਬ ਨੂੰ ਦੇਖਿਆ ਗਿਆ ਤਾਂ ਇਸ ਕਿਤਾਬ ਦਾ ਜਿਹੜਾ ਪਹਿਲਾ ਪੇਜ ਫਟਿਆ ਸੀ ਉਹ ਕੱਲ ਗੁਟਕਾ ਸਾਹਿਬ ਦੇ ਅੰਗ ਜਿਥੋਂ ਮਿਲਿਆ ਸੀ, ਜਿਸ ਤੇ' ਸ਼ੱਕ ਹੋਰ ਪੱਕਾ ਹੋ ਗਿਆ ।
ਇਹ ਵੀ ਪੜ੍ਹੋ - ਪੰਜ ਪਿਆਰਿਆਂ ਨੇ ਹਰਵਿੰਦਰ ਸਿੰਘ ਸਰਨਾ ਨੂੰ ਸੁਣਾਈ ਧਾਰਮਿਕ ਸਜ਼ਾ
ਜਦੋਂ ਇਸ ਪਰਿਵਾਰ ਦੀਆਂ ਬੀਬੀਆਂ ਰਾਜਵੀਰ ਕੌਰ ਪਤਨੀ ਸੰਦੀਪ ਸਿੰਘ ਅਤੇ ਸੁਰਜੀਤ ਕੌਰ ਪਤਨੀ ਮੁਖਤਾਰ ਸਿੰਘ ਜੋ ਦੋਵੇਂ ਨੂੰਹ ਤੇ ਸੱਸ ਹਨ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਇਸ ਘਟਨਾ ਨੂੰ ਕਬੂਲਿਆ ਕਿ ਸਾਡੇ ਬੱਚੇ ਕੋਲੋਂ ਗੁਟਕਾ ਸਾਹਿਬ ਦੇ ਅੰਗ ਪਾਟ ਗਏ ਸਨ ਜਿਸ ਕਰਕੇ ਅਸੀਂ ਉਥੇ ਸੁੱਟ ਆਏ। ਇਸ ਸਬੰਧੀ ਸਾਰੀ ਜਾਣਕਾਰੀ ਥਾਣਾ ਝਬਾਲ ਦੀ ਪੁਲਸ ਨੂੰ ਦੇਣ 'ਤੇ ਥਾਣੇ ਝਬਾਲ ਤੋਂ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਬੀਬੀਆਂ ਨੂੰ ਹਿਰਾਸਤ ਲੈ ਲਿਆ ਅਤੇ ਇਨ੍ਹਾਂ ਦੋਵਾਂ ਬੀਬੀਆਂ ਦਾ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਦੋਵਾਂ ਹੀ ਬੀਬੀਆਂ ਵਿਰੁੱਧ ਕੇਸ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਦਾ ਮਾਣਯੋਗ ਅਦਾਲਤ 'ਚੋ ਰਿਮਾਂਡ ਲਿਆ ਕੇ ਅੱਗੇ ਬਰੀਕੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ। ਇਸ ਸਮੇਂ ਥਾਣਾ ਝਬਾਲ ਵਿਖੇ ਐੱਸ. ਪੀ. ਰਿਪੂਤਾਪਨ ਸਿੰਘ ਵੀ ਹਾਜ਼ਰ ਸਨ।
Comments
Post a Comment