ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਪ੍ਰੀਤ ਸਿੰਘ ਜ਼ਮਾਨਤ 'ਤੇ ਰਿਹਾਅ, ਅਗਲੀ ਪੇਸ਼ੀ 22 ਨੂੰ

 

ਜੰਡਿਆਲਾ ਗੁਰੂ,12 ਅਗਸਤ ( ਸ਼ੁਕਰਗੁਜਾਰ ਸਿੰਘ ) - ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਸਾਲ 2023 ਵਿੱਚ ਥਾਣਾ ਖਿਲਚੀਆਂ, ਬਾਬਾ ਬਕਾਲਾ ਸਾਹਿਬ ਵਿਖੇ ਦਰਜ ਇੱਕ ਕੇਸ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਪ੍ਰੀਤ ਸਿੰਘ ਮਿਸਤਰੀ ਸਪੁੱਤਰ ਲਾਭ ਸਿੰਘ , ਪਿੰਡ ਗੰਡੂਆ (ਸੰਗਰੂਰ) ਨੂੰ ਜ਼ਮਾਨਤ ਮਿਲ ਗਈ ਹੈ। ਇਸ ਸੰਬੰਧੀ ਮਾਣਯੋਗ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਚੱਲ ਰਹੇ ਉਕਤ ਕੇਸ ਮੁਕੱਦਮਾ ਨੰ: 26/23 ਦੀ ਪੈਰਵਾਈ  ਕਰ ਰਹੇ ਸਥਾਨਕ ਕਸਬੇ ਦੇ ਵਸਨੀਕ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਲੀਗਲ ਟੀਮ ਦੇ ਮੈਂਬਰ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਨੇ ਦੱਸਿਆ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ਼ ਸਾਲ 2023 ਵਿੱਚ ਥਾਣਾ ਖਿਲਚੀਆਂ, ਬਾਬਾ ਬਕਾਲਾ ਸਾਹਿਬ ਵਿਖੇ ਉਕਤ ਕੇਸ ਦਰਜ ਕੀਤਾ ਗਿਆ ਸੀ, 


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਖਡੂਰ ਸਾਹਿਬ ਵੱਲੋਂ ਲੈਂਡ ਪੁਲਿੰਗ ਸਕੀਮ ਅਧੀਨ ਜ਼ਮੀਨ ਨਾ ਦੇਣ ਅਤੇ ਚਿਪ ਵਾਲੇ ਮੀਟਰਾਂ ਦੇ ਮੁਦਿਆਂ ਨੂੰ ਲੈਕੇ ਕੀਤਾ ਮੋਟਰਸਾਈਕਲ ਮਾਰਚ - ਅੱਲੋਵਾਲ


ਜਿਸ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਇਸ ਕੇਸ ਦੀ ਅਗਲੀ ਸੁਣਵਾਈ ਹੁਣ 22 ਅਗਸਤ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਖਿਲਾਫ਼ ਸਾਲ 2023 ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤਿੰਨ ਪਰਚੇ ਦਰਜ ਹੋਏ ਸਨ, ਜਿਨ੍ਹਾਂ ਪਰਚਿਆਂ 'ਚ ਨਾਮਜ਼ਦ ਸਿੰਘਾਂ ਦੀ ਪੈਰਵਾਈ ਕਰ ਰਹੇ ਵਕੀਲ ਸ਼ੁਕਰਗੁਜ਼ਾਰ ਸਿੰਘ ਨੇ ਦੱਸਿਆ ਕਿ ਥਾਣਾ ਅਜਨਾਲਾ ਵਿਖੇ ਦੋ ਪਰਚੇ ਦਰਜ ਕੀਤੇ ਗਏ ਸਨ ਤੇ ਉਕਤ ਦੋਨੋਂ ਮੁਕੱਦਮਿਆਂ ਦੀ ਸੁਣਵਾਈ ਅੰਮ੍ਰਿਤਸਰ ਸੈਸ਼ਨ ਕੋਰਟ ਵਿੱਚ ਚੱਲ ਰਹੀ ਹੈ ਤੇ ਥਾਣਾ ਖਿਲਚੀਆਂ ਵਿੱਚ ਦਰਜ ਕੇਸ ਜੋ ਜੁਡੀਸ਼ਲ ਕੋਰਟ ਬਾਬਾ ਬਕਾਲਾ ਸਾਹਿਬ ਵਿਖੇ ਸੁਣਵਾਈ ਅਧੀਨ ਹੈ ਵਿੱਚ ਨਾਮਜ਼ਦ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਉਕਤ ਤਿੰਨੋਂ ਪਰਚੇ ਗਵਾਹੀਆਂ ਦੀ ਸਟੇਜ 'ਤੇ ਹਨ।


ਮੈਦਾਨ - ਏ - ਜੰਗ ਤੋਂ ਮੰਚ ਤੱਕ - ਪੰਜਾਬੀ ਲੋਕ ਗਾਇਕ ਗੁਰਮੇਜ ਸਿੰਘ ਸਹੋਤਾ -- ਦਿਲਰਾਜ ਸਿੰਘ 'ਦਰਦੀ'

Comments