ਅੰਮ੍ਰਿਤਸਰ ਅਗਸਤ ( ਦਰਦੀ ) ਅੰਮ੍ਰਿਤਸਰ ਵਿੱਚ ਚੋਰਾਂ ਦੇ ਦਿਨ ਬ ਦਿਨ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਅੱਜ ਸ਼ਹੀਦਾਂ ਸਾਬ ਦਰਸ਼ਨ ਕਰਨ ਇੰਦਰਜੀਤ ਕੌਰ ਪਤਨੀ ਹਰਮਿੰਦਰ ਸਿੰਘ ਵਾਸੀ ਪਿੰਡ ਭਿੱਟੇਵੱਡ ਤੋਂ ਆਪਣੀ ਬੇਟੀ ਸੰਦਲਦੀਪ ਕੌਰ ਨਾਲ ਅੱਜ ਗੁਰਦਵਾਰਾ ਸ਼ਹੀਦਾਂ ਸਾਬ ਵਿਖੇ ਤਕਰੀਬਨ ਸਵੇਰ ਦੇ 6 ਵਜੇ ਆਏ ਸਨ ਜਦ ਕੇ ਉਨ੍ਹਾਂ ਨੇ ਆਪਣੀ ਐਕਟਿਵਾ ਨੂੰ ਨੇੜੇ ਥਾਣਾ ਬੀ ਡਵੀਜਨ ਦੇ ਨਾਕੇ ਕੋਲ ਲਗਾਈ ਸੀ ਜੋ ਕੇ 7:30 ਉਥੇ ਲੱਗੀ ਸੀ ਪਰ ਬਾਅਦ ਵਿੱਚ ਜਦ ਵਾਪਸ ਆਏ ਤਾਂ ਓਥੇ ਐਕਟਿਵਾ ਮੌਜੂਦ ਨਹੀਂ ਸੀ ਜਿਸ ਐਕਟਿਵਾ ਦਾ ਨੰਬਰ PB 021898 ਹਾਂਡਾ ਦੀ ਸੀ ਉਥੇ ਇੰਦਰਜੀਤ ਕੌਰ ਜੀ ਦੇ ਪਤੀ ਸਾਬਕਾ ਫੌਜੀ ਹਰਮਿੰਦਰ ਸਿੰਘ ਨੇ ਦੱਸਿਆ ਕੇ ਉਹ ਐਕਟਿਵਾ ਵਿੱਚ ਪੂਰੇ ਕਾਗਜ ਇੰਸ਼ੋਰਾਂਸ ਤੇ ਐਕਟਿਵਾ ਦੀ ਆਰ ਸੀ ਨਾਲ ਉਸ ਵਿੱਚ ਸੀ ਇਹ ਵੀ ਦੱਸਿਆ ਕੇ ਇਹ ਐਕਟਿਵਾ ਉਨ੍ਹਾਂ ਦੇ ਚਾਚਾ ਜੀ ਦੀ ਸੀ ਇਸ ਲਈ ਉਹ ਨਿਸ਼ਾਨ ਸਿੰਘ ਉਰਫ ਪ੍ਰੀਤਮ ਸਿੰਘ ਜੀ ਦੇ ਨਾਮ ਸੀ ਕੋਈ ਵੀ ਅਣਜਾਣ ਵਿਅਕਤੀ ਉਸ ਵਿੱਚ ਪਏ ਕਾਗਜਾਂ ਦਾ ਗਲਤ ਉਪਯੋਗ ਕਰੇ ਤੇ ਚੋਰ ਨੂੰ ਫੜ੍ਹਨ ਵਿੱਚ ਹੋਰ ਸਾਥ ਮਿਲੇ ਸਕੇ ਇਸ ਲਈ ਉਨ੍ਹਾਂ ਨੇ ਨੇੜੇ ਪੈਂਦੇ ਥਾਣਾ ਬੀ ਡਵੀਜਨ ਵਿੱਚ ਇਸ ਹੋਈ ਚੋਰੀ ਦੀ ਸ਼ਿਕਾਇਤ ਲਿਖਾ ਦਿੱਤੀ ਸੀ ਉਨ੍ਹਾਂ ਨੇ ਆਪਣਾ ਨੰਬਰ ਵੀ ਲਿਖਿਆ ਹੈ ਕੇ ਕਿਸੇ ਨਜ਼ਰੀ ਪਵੇ ਤਾਂ ਇਸ 8828186426 ਨੰਬਰ ਤੇ ਸੰਪਰਕ ਕੀਤਾ ਜਾਵੇ ਲੋੜ ਅਨੁਸਾਰ ਇਨਾਮ ਵੀ ਦਿੱਤਾ ਜਾਵੇਗਾ
Comments
Post a Comment