ਮਾਣ ਪੰਜਾਬੀਆਂ 'ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦਾ 20ਵਾਂ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ।

 

ਵਿਸ਼ਵ ਪ੍ਰਸਿੱਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦਾ 18ਵਾਂ 'ਗ਼ਜ਼ਲ ਤੇ ਕਾਵਿ ਸੰਗ੍ਰਹਿ' "ਸੋਨੇ ਦੀ ਤਸਵੀਰ" ਹੋਇਆ ਲੋਕ ਅਰਪਣ।


ਬਾਬਾ ਬਕਾਲਾ ਸਾਹਿਬ 28 ਮਈ ( ਦਰਦੀ ) ਮਾਣ ਪੰਜਾਬੀਆਂ 'ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦਾ 20ਵਾਂ ਸਾਲਾਨਾ ਸਮਾਗਮ, ਗੁਰਦੁਆਰਾ ਨਾਨਕਸਰ ਬੀੜ ਰਾਉਕੇ ਵਿਖੇ ਕੀਤਾ ਗਿਆ । ਜਿਸ ਵਿੱਚ ਵਿਸ਼ਵ ਪ੍ਰਸਿੱਧ ਧਾਰਮਿਕ ਰਚਨਾ 'ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਣਾ ਗੁਰੂ ਦੁਆਰੇ ਬਈ' ਦੇ ਰਚੇਤਾ ਸ: ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੀ 18ਵੀਂ ਪੁਸਤਕ 'ਸੋਨੇ ਦੀ ਤਸਵੀਰ' ਦਾ ਲੋਕ ਅਰਪਣ ਸਮੱੁਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤਮ ਕੀਤੀ ਗਈ । ਇਸ ਮੌਕੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਹੋਇਆ, ਜਿਸ ਵਿੱਚ ਦੂਰ ਦੂਰ ਤੋਂ ਪਹੁੰਚੇ ਮਹਾਨ ਕਵੀਆਂ ਨੇ ਹਾਜ਼ਰੀ ਭਰੀ ।


ਨਵੀਆਂ ਕਲਮਾਂ ਨੂੰ ਸਾਹਿਤ ਦੇ ਨਾਲ ਨਾਲ ਪੁਸਤਕਾਂ ਅਤੇ ਪੰਜਾਬੀ ਮਾਂ ਬੋਲੀ ਨਾਲ ਜੋੜਨਾ ਸਭਾ ਦਾ ਮੁੱਖ ਮਨੋਰਥ ਹੈ - ਡਾਕਟਰ ਸਰਬਜੀਤ ਕੌਰ ਬਰਾੜ


 ਇਸ ਮਹਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ: ਸ਼ੇਲਿੰਦਰਜੀਤ ਸਿੰਘ ਰਾਜਨ, ਪੰਜਾਬੀ ਭਾਸ਼ਾ ਦੇ ਮਾਹਿਰ ਸ: ਜਗਤਾਰ ਸਿੰਘ ਅਧਿਆਪਕ, ਨਿਰਮਲ ਕੌਰ ਕੋਟਲਾ, ਕੁਲਵਿੰਦਰ ਸਿੰਘ ਗਾਖਲ ਅਤੇ ਸ: ਸਤਬੀਰ ਸਿੰਘ ਅੰਮ੍ਰਿਤਸਰ ਅਤੇ ਗੁਰਸੇਵਕ ਸਿੰਘ ਮੁੱਖ ਅਧਿਆਪਕ ਹਾਜ਼ਰ ਹੋਏ । ਇਸ ਮੌਕੇ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਤੋਂ ਸ਼ੇਲਿੰਦਰਜੀਤ ਸਿੰਘ ਰਾਜਨ, ਮਾ: ਮਨਜੀਤ ਸਿੰਘ ਵੱਸੀ, ਮੱਖਣ ਸਿੰਘ ਭੈਣੀਵਾਲਾ, ਡਾ: ਕੁਲਵੰਤ ਸਿੰਘ ਬਾਠ, ਕਾਲੇ ਸ਼ਾਹ ਟਾਂਗਰਾ, ਤੇਜਪਾਲ ਸਿੰਘ ਰਾਣਾ, ਸੁਰਿੰਦਰ ਖਿਲਚੀਆਂ, ਸੁਕਦੇਵ ਸਿੰਘ ਗੰਡਵਾਂ, ਲਾਲੀ ਕਰਤਾਰਪੁਰੀ, ਪੰਜਾਬ ਸਾਹਿਤਕ ਮੰਚ ਜਲੰਧਰ ਤੋਂ ਕੁਲਵਿੰਦਰ ਸਿੰਘ ਗਾਖਲ, ਹਰਜਿੰਦਰ ਸਿੰਘ ਜਿੰਦੀ, ਅਵਤਾਰ ਸਿੰਘ ਬੈਂਸ,


ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਵਰਕਰ ਹਿੰਦੂ ਧਰਮ ਅਤੇ ਮਾਨਵਤਾ ਦੀ ਨੀਸਵਾਰਥ ਸੇਵਾ ਕਰਦੇ ਰਹਿਣਗੇ:ਡਿੰਪੀ ਚੌਹਾਨ


 ਸਾਹਿਬਾਂ ਜੀਟਨ ਕੌਰ ਬਾਂਸਲ, ਵਿਸ਼ਵ ਪੰਜਾਬੀ ਸਾਹਿਤਕ ਨਾਰੀ ਮੰਚ ਤੋਂ ਪ੍ਰਧਾਨ ਨਿਰਮਲ ਕੌਰ ਕੋਟਲਾ, ਬਲਵਿੰਦਰ ਕੌਰ ਪੰਧੇਰ, ਬਲਜੀਤ ਕੌਰ ਝੂਟੀ, ਅਮਰਜੀਤ ਕੌਰ ਮਰਿੰਡਾ, ਸੁਰਿੰਦਰ ਕੌਰ ਸਰਾਏ, ਹਰਜੀਤ ਕੌਰ ਮਾਵੀ, ਬੇਟੀ ਸਹਿਜਦੀਪ ਕੌਰ ਅੰਮ੍ਰਿਤਸਰ, ਜਸਵੰਤ ਬੋਪਾਰਾਏ, ਪ੍ਰਸ਼ੋਤਮ ਪੱਤੋ, ਜਗਦੇਵ ਸਿੰਘ ਕਲਸੀ, ਸਵਰਨ ਸਿੰਘ ਗਿੱਲ, ਗੁਰਮੇਲ ਸਿੰਘ ਭੱਲਰ, ਅਮਰਜੀਤ ਸਿੰਘ ਫੌਜੀ ਪ੍ਰਧਾਨ, ਅਮਰ ਸਿੰਘ ਅਮਰ, ਬਲਵੰਤ ਸਿੰਘ ਵਿਰਕ, ਕਮਲ ਰਾਣੀ ਬੁਢਲਾਡਾ, ਮਨਪ੍ਰੀਤ ਕੌਰ ਲੁਧਿਆਣਾ, ਮਨਦੀਪ ਕੌਰ ਭਦੌੜ, ਚਰਨ ਸਿੰਘ ਭਦੌੜ, ਚਰਨਜੀਤ ਕੌਰ ਢਿੱਲੋਂ, ਗੁਰਬਿੰਦਰ ਕੌਰ ਗਿੱਲ, ਡਾ. ਸਰਬਜੀਤ ਕੌਰ ਬਰਾੜ ਨੇ ਕਾਵਿ ਰਚਾਨਵਾਂ ਪੇਸ਼ ਕੀਤੀਆਂ । ਸਰਕਾਰੀ ਹਾਈ ਸਕੂਲ ਬੀੜ ਰਾਉਕੇ ਦੇ ਵਿਿਦਆਰਥੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਿਨ੍ਹਾਂ ਵਿੱਚੋਂ ਕੁੱਝ ਨੇ ਆਪਣੀਆਂ ਰਚਨਾਵਾਂ ਵੀ ਸੁਣਾਈਆਂ।


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ


ਸਮਾਪਤੀ ਵੇਲ਼ੇ ਲਖਵਿੰਦਰ ਸਿੰਘ ਲੱਖਾ ਵੱਲੋਂ ਅਤੇ ਪ੍ਰਬੰਧਕਾਂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਹੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸ਼ੇਲਿੰਦਰਜੀਤ ਸਿੰਘ ਰਾਜਨ, ਅੰਮ੍ਰਿਤਸਰ ਤੋਂ ਸਤਬੀਰ ਸਿੰਘ, ਕੁਲਵਿੰਦਰ ਸਿੰਘ ਗਾਖਲ, ਨਿਰਮਲ ਕੌਰ ਕੋਟਲਾ, ਸਵਰਨ ਸਿੰਘ ਗਿੱਲ ਅਤੇ ਹੋਰਾਂ ਵੱਲੋਂ ਸ: ਲਖਵਿੰਦਰ ਸਿੰਘ ਲੱਖਾ ਨੂੰ ਵੀ ਸਨਮਾਨਿਤ ਕੀਤਾ ਗਿਆ। ਮਾਣ ਪੰਜਾਬੀਆਂ 'ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਵੱਲੋਂ ਕਰਵਾਏ ਗਏ 20ਵੇਂ ਸਾਲਾਨਾ ਸਮਾਗਮ ਯਾਦਗਾਰੀ ਮੌਕੇ "ਸੋਨੇ ਦੀ ਤਸਵੀਰ" ਦੇ ਲੇਖਕ ਲਖਵਿੰਦਰ ਸਿੰਘ ਲੱੱਖਾ ਸਲੇਮਪੁਰੀ ਨੂੰ ਸਨਮਾਨਿਤ ਕਰਦਿਆਂ ਸ਼ੇਲਿੰਦਰਜੀਤ ਸਿੰਘ ਰਾਜਨ, ਮਾ: ਮਨਜੀਤ ਸਿੰਘ ਵੱਸੀ, ਕੁਲਵਿੰਦਰ ਗਾਖਲ ਅਤੇ ਹੋਰ ।

Comments