(ਵੱਖ-ਵੱਖ ਜ਼ਿਲਿਆਂ ਤੋਂ ਆਏ ਅਹੁਦੇਦਾਰਾਂ ਨੂੰ ਵੰਡੇ ਗਏ ਨਿਯੁਕਤੀ ਪੱਤਰ)
ਅੰਮ੍ਰਿਤਸਰ ( ਦਰਦੀ ) ਰਾਸ਼ਟਰੀ ਹਿੰਦੂ ਚੇਤਨਾ ਮੰਚ ਦਾ ਸਲਾਨਾ ਸਮਾਗਮ ਮੰਚ ਦੇ ਸੂਬਾ ਪ੍ਰਧਾਨ ਅਨੁਜ ਖੇਮਕਾ ਦੀ ਪ੍ਰਧਾਨਗੀ ਹੇਠ ਬਟਾਲਾ ਰੋਡ ਵਿਖੇ ਮਨਾਇਆ ਗਿਆ। ਜਿਸ ਵਿੱਚ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮਾਗਮ ਵਿੱਚ ਪਹੁੰਚੇ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਮੰਚ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਮੰਚ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਡਿੰਪੀ ਚੌਹਾਨ ਅਤੇ ਅਨੁਜ ਖੇਮਕਾ ਨੇ ਆਖਿਆ ਕੀ ਮੰਚ ਦੇ ਸਾਰੇ ਵਰਕਰ ਮਾਨਵਤਾ ਦੀ ਸੇਵਾ ਨੂੰ ਆਪਣਾ ਆਦਰਸ਼ ਮੰਨ ਕੇ ਲੋਕਾਂ ਦੀ ਨੀਸਵਾਰਥ ਸੇਵਾ ਵਿੱਚ ਲੱਗੇ ਹੋਏ ਹਨ। ਜੋ ਬਿਨਾਂ ਕਿਸੇ ਲਾਲਚ ਦੇ ਹਿੰਦੂ ਧਰਮ ਦੀ ਸੇਵਾ ਤਨ ਮਨ ਧਨ ਦੇ ਨਾਲ ਕਰ ਰਹੇ ਹਨ। ਸਾਡਾ ਦੇਸ਼ ਵੱਖ-ਵੱਖ ਸੱਭਿਆਚਾਰਾਂ ਅਤੇ ਭਾਈਚਾਰਿਆਂ ਦਾ ਦੇਸ਼ ਹੈ।
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ
.ਜਿੱਥੇ ਸਾਰੇ ਲੋਕ ਹਰ ਧਰਮ ਦੇ ਧਾਰਮਿਕ ਤਿਉਹਾਰਾਂ ਤੇ ਇਕੱਠੇ ਹੁੰਦੇ ਹਨ ਅਤੇ ਆਪਣਾ ਭਾਈਚਾਰਾ ਵਧਾਉਂਦੇ ਹੋਏ ਆਪਣੀ ਏਕਤਾ ਦਿਖਾਉਂਦੇ ਹਨ। ਰਾਸ਼ਟਰੀ ਹਿੰਦੂ ਚੇਤਨ ਮੰਚ ਦਾ ਕੰਮ ਰਾਸ਼ਟਰਵਾਦੀ ਵਿਚਾਰਧਾਰਾ ਦੇ ਮਾਧਿਅਮ ਰਾਹੀਂ ਯੁਵਾ ਸ਼ਕਤੀ ਨੂੰ ਸੰਗਠਿਤ ਕਰਕੇ ਉਹਨਾਂ ਨੂੰ ਉਭਾਰਨਾ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਨੌਜਵਾਨਾਂ ਵਿੱਚ ਸਮਾਜਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਦੇਸ਼ ਭਗਤੀ ਦੀ ਭਾਵਨਾ ਜਗਾਉਣ ਦਾ ਕੰਮ ਮੰਚ ਵੱਲੋਂ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਉਹ ਮੰਚ ਦੇ ਵਰਕਰਾਂ ਦੀ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ। ਉਹਨਾਂ ਨੇ ਆਖਿਆ ਕਿ ਮੰਚ ਦਾ ਮੁੱਖ ਉਦੇਸ਼ ਨੌਜਵਾਨਾਂ ਦੇ ਵਿੱਚ ਰਾਸ਼ਟਰ ਦੇ ਪ੍ਰਤੀ ਚੇਤਨਾ ਪੈਦਾ ਕਰਨਾ ਹੈ ਅਤੇ ਬਹੁਤ ਜਲਦੀ ਅੰਮ੍ਰਿਤਸਰ ਦੇ ਦੀਆਂ ਸਾਰੀਆਂ ਵਾਰਡਾਂ ਵਿੱਚ ਮੰਚ ਵੱਲੋਂ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਨਾਲ ਜੁੜਨ ਅਤੇ ਦੇਸ਼ ਦੇ ਲਈ ਦੀ ਸੇਵਾ ਕਰਨ ਲਈ ਅੱਗੇ ਆਉਣ। ਇਸ ਮੌਕੇ ਤੇ ਜ਼ਿਲ੍ਾ ਮੀਤ ਪ੍ਰਧਾਨ ਨਰੇਸ਼ ਮਹਾਜਨ, ਮੁਕੇਸ਼ ਕੁਮਾਰ,ਅਮਨ ਜੋਸ਼ੀ, ਪ੍ਰਦੀਪ ਸ਼ਰਮਾ, ਹੁਸ਼ਿਆਰਪੁਰ ਤੋਂ,ਅਮਿਤ ਚੌਹਾਨ,ਬਟਾਲੇ ਤੋਂ ਸੋਨੂ ਦਵਨ,ਲੁਧਿਆਣੇ ਤੋਂ ਪਾਰਸ ਬੇਦੀ,ਜਲੰਧਰ ਤੋਂ ਹਰਦੇਵ ਨਾਹਰ,ਕਪੂਰਥਲੇ ਤੋਂ ਮੋਹਿਤ ਸਹਿਗਲ ਅਤੇ ਹੋਰ ਜਿਲਿਆਂ ਤੋਂ ਆਏ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
Comments
Post a Comment