ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਕ੍ਰਿਕਟ ਖੇਡਣ ਦੇ ਫੈਸਲੇ ਨੂੰ ਰੱਦ ਕਰਨਾ ਚਾਹੀਦਾ ਹੈ : ਡਿੰਪੀ ਚੌਹਾਨ
ਪਾਕ ਨਾਲ ਕ੍ਰਿਕੇਟ ਮੈਚਾਂ ਦਾ ਰਾਸ਼ਟਰੀ ਹਿੰਦੂ ਚੇਤਨਾ ਮੰਚ ਕਰੇਗਾ ਭਾਰੀ ਵਿਰੋਧ
ਅੰਮ੍ਰਿਤਸਰ ( ਦਰਦੀ ) ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਰਾਸ਼ਟਰੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ, ਸੂਬਾ ਪ੍ਰਧਾਨ ਅਨੁਜ ਖੇਮਕਾ, ਸਵਰਨਕਾਰ ਸੰਗ ਦੇ ਜੁਆਇੰਟ ਚੇਅਰਮੈਨ ਜਸਪਾਲ ਧੁੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਨੂੰ ਦੇਖਦੇ ਹੋਏ,ਏਸ਼ੀਆ ਕੱਪ ਸਤੰਬਰ ਦੇ ਮਹੀਨੇ ਵਿੱਚ ਮੇਜ਼ਬਾਨ ਭਾਰਤ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਜੇਕਰ ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ ਨਹੀਂ ਖੇਡਦੀ ਹੈ, ਤਾਂ ਪਾਕਿਸਤਾਨ ਨੂੰ ਵੱਡਾ ਨੁਕਸਾਨ ਹੋਣਾ ਯਕੀਨੀ ਹੈ।
ਗੈਂਗਵਾਰ ਅਤੇ ਕੁੱਟਮਾਰ ਆਦਿ ਕਰਨ ’ਚ ਸ਼ਾਮਲ ਸ਼ਾਤਿਰ ਗਿਰੋਹ ਦੇ 4 ਗੈਂਗਸਟਰ ਗ੍ਰਿਫ਼ਤਾਰ
ਡਿੰਪੀ ਚੌਹਾਨ,ਅਨੁਜ ਖੇਮਕਾ ਨੇ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਅਜਿਹੇ ਕਿਸੇ ਵੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਜੋ ਇੱਕ ਪਾਕਿਸਤਾਨੀ ਮੰਤਰੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਖੁਦ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਦੇ ਚੇਅਰਮੈਨ ਹੋਣ। ਉਨ੍ਹਾਂ ਨੇ ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਦਾ ਕੋਈ ਵੀ ਮੈਚ ਖੇਡ ਚੈਨਲਾਂ ਅਤੇ ਵੈੱਬਸਾਈਟਾਂ 'ਤੇ ਸਿੱਧਾ ਪ੍ਰਸਾਰਿਤ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਏਸ਼ੀਆ ਕੱਪ ਵਿੱਚ ਕਰੋੜਾਂ ਰੁਪਏ ਕਮਾਏਗਾ ਅਤੇ ਹਮੇਸ਼ਾ ਵਾਂਗ ਭਾਰਤ ਵਿਰੁੱਧ ਅੱਤਵਾਦ 'ਤੇ ਪੈਸਾ ਖਰਚ ਕਰੇਗਾ। ਇਸ ਲਈ ਇਸ ਏਸ਼ੀਆ ਕੱਪ ਨੂੰ ਰੱਦ ਕਰ ਦੇਣਾ ਚਾਹੀਦਾ ਹੈ
ਨਗਰ ਨਿਗਮ ਦਾ ਵੱਡਾ ਕਦਮ: ਘਰਾਂ ਦੇ ਬਾਹਰ ਲਗਾਏ ਜਾ ਰਹੇ QR Code, ਜਾਣੋ ਵਜ੍ਹਾ
ਜਿਸ ਵਿੱਚ ਪਾਕਿਸਤਾਨ ਸ਼ਾਮਲ ਹੈ। ਭਾਰਤ ਦੇ ਇਸ ਫੈਸਲੇ ਨਾਲ ਪਾਕਿਸਤਾਨ ਕ੍ਰਿਕਟ ਟੀਮ ਦੀ ਹਾਲਤ ਹੋਰ ਵੀ ਖਰਾਬ ਹੋ ਜਾਵੇਗੀ,ਕਿਉਂਕਿ 2008 ਤੋਂ ਬਾਅਦ ਭਾਰਤੀ ਟੀਮ ਅੱਜ ਤੱਕ ਪਾਕਿਸਤਾਨ ਵਿੱਚ ਇੱਕ ਵੀ ਮੈਚ ਖੇਡਣ ਨਹੀਂ ਗਈ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਭਾਰਤ ਨੂੰ ਏਸ਼ੀਆ ਕੱਪ ਕ੍ਰਿਕਟ ਕੌਂਸਲ ਦੇ ਸਾਰੇ ਪ੍ਰੋਗਰਾਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਭਾਰਤ ਦੇ ਕਰੋੜਾਂ ਲੋਕਾਂ ਦਾ ਵਿਸ਼ਵਾਸ ਭਾਰਤ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਭਾਰਤ ਨੂੰ ਕਿਸੇ ਵੀ ਕੀਮਤ 'ਤੇ ਪਾਕਿਸਤਾਨ ਨਾਲ ਕ੍ਰਿਕਟ ਨਹੀਂ ਖੇਡਣਾ ਚਾਹੀਦਾ। ਇਸ ਮੌਕੇ ਮੰਚ ਦੇ ਰਾਸ਼ਟਰੀ ਜਨਰਲ ਸਕੱਤਰ ਸੰਜੀਵ ਮਹਿਤਾ, ਸੂਬਾਈ ਉਪ ਪ੍ਰਧਾਨ ਸ਼ੰਕਰ ਅਰੋੜਾ, ਜ਼ਿਲ੍ਹਾ ਉਪ ਪ੍ਰਧਾਨ ਅਮਨ ਜੋਸ਼ੀ, ਸੋਨੂੰ ਸ਼ਰਮਾ,ਮੁਕੇਸ਼ ਕੁਮਾਰ ਵੀ ਮੌਜੂਦ ਸਨ।
Comments
Post a Comment