ਨਵੀਆਂ ਕਲਮਾਂ ਨੂੰ ਸਾਹਿਤ ਦੇ ਨਾਲ ਨਾਲ ਪੁਸਤਕਾਂ ਅਤੇ ਪੰਜਾਬੀ ਮਾਂ ਬੋਲੀ ਨਾਲ ਜੋੜਨਾ ਸਭਾ ਦਾ ਮੁੱਖ ਮਨੋਰਥ ਹੈ - ਡਾਕਟਰ ਸਰਬਜੀਤ ਕੌਰ ਬਰਾੜ

 


ਮੋਗਾ : 27 ਮਈ ( ਗੁਰਦੀਪ ਸਿੰਘ ਚੀਮਾ ) ਬੀਤੇ ਦਿਨੀ ਤਹਿਸੀਲ ਬਾਘਾ ਪੁਰਾਣਾ ਵਿੱਚ ਪੰਜਾਬ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ  ਵਿੱਚ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਮੋਗਾ ਵੱਲੋ  ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਨਵੀਂ ਪਨੀਰੀ ਨੂੰ ਲੇਖਣੀ ਵੱਲ ਪ੍ਰੇਰਿਤ ਕਰਨ ਲਈ  ਵਰਕਸ਼ਾਪ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਬੱਚਿਆਂ ਨੂੰ ਕਾਵਿ ਬੰਧੀ, ਤੁੱਕ ਬੰਦੀ,ਖੁੱਲੀ ਕਵਿਤਾ, ਕਹਾਣੀ ਅਤੇ ਲੇਖ ਲਿਖਣ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਅੱਠਵੀਂ ਤੋਂ ਬਾਹਰਵੀਂ ਜਮਾਤ ਦੇ ਤਕਰੀਬਨ 155 ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਵੱਲੋਂ ਮੰਚ ਸੰਚਾਲਕ ਹਰਜਿੰਦਰਪਾਲ ਸਿੰਘ ਨੇ ਸਭਾ ਦੇ ਮੈਂਬਰਾਂ ਦਾ  ਨਿੱਘਾ ਸੁਆਗਤ ਕੀਤਾ। ਸ਼ੁਰੂਆਤ ਕਰਦਿਆਂ ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਸਭਾ ਦੇ ਮਨੋਰਥ ਅਤੇ ਕਾਰਗੁਜਾਰੀ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਕੂਲ ਦੇ ਅਨੁਸ਼ਾਸਨ ਦੀ ਤਾਰੀਫ਼ ਵਿੱਚ ਕਿਹਾ ਕਿ ਬੱਚਿਆਂ ਦਾ ਅਨੁਸ਼ਾਸਨ ਦੇ ਨਾਲ ਨਾਲ  ਮਨੋਬਲ ਵੀ ਬਹੁਤ ਉੱਚਾ ਹੈ । 


ਧਰਤੀ ਮਾਤਾ ਨੂੰ ਹਰਿਆ ਭਰਿਆ ਬਣਾਉਣ ਲਈ ਜਾਗਰੂਕਤਾ ਮੁਹਿੰਮ ਨਿਰੰਤਰ ਜਾਰੀ ਰਹੇਗੀ। ਡਾਕਟਰ ਸਰਬਜੀਤ ਕੌਰ ਬਰਾੜ


ਉਨ੍ਹਾਂ ਦੱਸਿਆ ਕਿ ਸਮਾਜਿਕ ਬੁਰਾਈਆਂ ਨਾਲ ਨਿਪਟਣ ਵਾਸਤੇ ਸਭਾ ਅਲੱਗ ਅਲੱਗ ਪ੍ਰਕਾਰ ਦੇ ਕੈਂਪਾਂ ਦਾ ਆਯੋਜਨ ਕਰ ਰਹੀ ਹੈ ਜਿਸ ਨਾਲ ਸਮਾਜ ਜਾਗਰੂਕ ਹੋ ਸਕੇ ਅਤੇ ਆਉਣ ਵਾਲੀ ਨੰਨ੍ਹੀ ਪਨੀਰੀ ਸਮਾਜਿਕ ਬੁਰਾਈਆਂ ਤੋਂ ਬਚ ਸਕੇ। ਸਭਾ ਨੂੰ ਹਰ ਵਰਗ ਤੋਂ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਵੱਲੋਂ  ਬੱਚਿਆਂ ਨੂੰ ਕਹਾਣੀ ਅਤੇ ਲੇਖ ਲਿਖਣ ਸੰਬੰਧੀ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਲਈ ਸਭਾ ਹਮੇਸ਼ਾ ਉਪਰਾਲੇ ਕਰਦੀ ਰਹੇਗੀ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਾਹਿਤ ਅਤੇ ਪੁਸਤਕਾਂ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਨਾਲ ਜੁੜੀ ਰਹੇ ਅਤੇ ਚੱਲ ਰਹੀਆਂ ਅਨੇਕਾਂ ਸਮਾਜਿਕ ਅਲਾਮਤਾਂ ਤੋਂ ਦੂਰ ਰਹਿ ਸਕੇ।ਓਹਨਾ ਕਿਹਾ ਕਿ ਭਾਸ਼ਾ ਚਾਹੇ ਕਿੰਨੀਆਂ ਵੀ ਸਿੱਖੋ ਪਰ ਆਪਣੀ ਮਾਂ ਬੋਲੀ ਨੂੰ ਕਦੇ ਨਾ ਵਿਸਾਰੋ।ਸਭਾ ਦੇ ਜਰਨਲ ਸਕੱਤਰ ਗੁਰਬਿੰਦਰ ਕੌਰ ਗਿੱਲ ਨੇ ਕਵਿਤਾ ਅਤੇ ਸ਼ੇਅਰੋ ਸ਼ਾਇਰੀ ਨੂੰ ਆਸਾਨ ਤਰੀਕੇ ਨਾਲ ਲਿਖਣ ਦੇ ਨੁਕਤੇ ਬਹੁਤ ਹੀ ਸਰਲ ਅਤੇ ਰੌਚਕ ਢੰਗ ਨਾਲ ਸਮਝਾਏ। ਸਭਾ ਵੱਲੋਂ ਤਿਆਰ ਕੀਤੇ ਬੱਚਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੁੱਟਰ ਦੇ ਵਿਦਿਆਰਥੀ ਰਾਜਵਿੰਦਰ ਸਿੰਘ ਨੇ ਸਵੈ ਰਚਨਾ ਕੁਦਰਤ , ਸਨਵੀਰ ਸਿੰਘ ਨੇ ਕਵਿਤਾ "ਭਾਰਤ ਪਾਕਿ ਵੰਡ", ਕੁਲਦੀਪ ਸਿੰਘ ਨੇ ਕਵਿਤਾ "ਉਮੀਦ" ਅਤੇ ਕਵਿੱਤਰੀ ਨਵਦੀਪ  ਸ਼ਰਮਾ ਨੇ ਖੁੱਲ੍ਹੀ ਕਵਿਤਾ "ਮਾਂ"  ਪੇਸ਼ ਕਰਕੇ ਹਾਜ਼ਰੀ ਲਗਵਾਈ। ਨਵੇਂ ਕਵੀਆਂ ਦੁਆਰਾ ਸਵੈ ਰਚਨਾ ਬੋਲਣ ਤੋਂ ਪ੍ਰਭਾਵਿਤ ਹੋ ਕੇ ਬੱਚਿਆਂ ਨੇ ਕਿਹਾ ਕਿ ਅਸੀਂ ਵੀ ਕਲਮ ਦੀ ਤਾਕਤ ਨੂੰ ਪਹਿਚਾਣ ਕੇ ਲਿਖਣਾ ਸ਼ੁਰੂ ਕਰਾਂਗੇ। ਪ੍ਰਿੰਸੀਪਲ ਗੁਰਦੇਵ ਸਿੰਘ  ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਕਲਮਾਂ ਨਾਲ ਜੋੜਨ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਉਠਾਉਣ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਬਹੁਤ ਹੀ ਸਲਾਹੁਣਯੋਗ ਹੈ ਅਤੇ ਸਭਾ ਦੇ ਮਨੋਰਥ ਨੂੰ ਪੂਰਾ ਕਰਨ ਲਈ ਸਕੂਲ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਸਮੇਤ ਅਧਿਆਪਕ ਵੀ ਸਾਹਿਤ ਲਿਖਣ ਲਈ ਪ੍ਰੇਰਿਤ ਹੋਏ ਹਨ ਅਤੇ ਸਾਰੇ ਕਵਿਤਾ ਕਹਾਣੀ ਅਤੇ ਲੇਖ ਲਿਖਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ।  


ਵਿਸ਼ਵ ਪ੍ਰਸਿਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦਾ 18ਵਾਂ ਗ਼ਜ਼ਲ ਅਤੇ ਕਾਵਿ ਸੰਗ੍ਰਹਿ "ਸੋਨੇ ਦੀ ਤਸਵੀਰ" 27 ਮਈ ਨੂੰ ਹੋਵੇਗਾ ਲੋਕ ਅਰਪਣ


ਪ੍ਰਿੰਸੀਪਲ ਅਤੇ ਡਾਇਰੈਕਟਰ ਸੰਦੀਪ ਮਹਿਤਾ ਨੇ ਬੱਚਿਆਂ ਨੂੰ ਇਤਿਹਾਸ ਦੇ ਹਵਾਲੇ ਨਾਲ ਸਮਝਾਉਣ ਦਾ ਯਤਨ ਕਰਦਿਆਂ ਕਿਹਾ ਕਿ ਸਾਰੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਤਰੀਕਾ ਕਿਤਾਬਾਂ ਅਤੇ ਸਾਹਿਤ ਨਾਲ ਜੁੜਨਾ ਹੈ। ਉਨ੍ਹਾਂ ਕਿਹਾ ਆਪਣੇ ਧਿਆਨ ਨੂੰ ਵਿਸ਼ੇ ਵਿਕਾਰਾਂ ਵੱਲੋਂ ਹਟਾ ਕੇ ਚੰਗੇ ਕੰਮਾਂ ਵੱਲ ਲਾਉਣ ਦਾ ਹੁਨਰ ਕਿਤਾਬਾਂ ਹੀ ਦੇ ਸਕਦੀਆਂ ਹਨ। ਪ੍ਰਿੰਸੀਪਲ ਗੁਰਦੇਵ ਸਿੰਘ  ਵੱਲੋਂ ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਸਮੇਂ ਸਕੂਲ ਸਟਾਫ਼ ਗੁਰਦੀਪ ਕੌਰ, ਕੋਆਰਡੀਨੇਟਰ ਮੁਕੇਸ਼ ਅਰੋੜਾ, ਡੀ ਪੀ ਬਲਰਾਜ ਸਿੰਘ, ਸਭਾ ਦੇ ਸਲਾਹਕਾਰ ਸਤਨਾਮ ਸਿੰਘ ਲੰਗੇਆਣਾ , ਸਮਾਜ ਸੇਵੀ ਹਰਦਿਆਲ ਸਿੰਘ ਅਤੇ ਕੈਸ਼ੀਅਰ ਹਰਪ੍ਰੀਤ ਸ਼ਾਇਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Comments