ਧਰਤੀ ਮਾਤਾ ਨੂੰ ਹਰਿਆ ਭਰਿਆ ਬਣਾਉਣ ਲਈ ਜਾਗਰੂਕਤਾ ਮੁਹਿੰਮ ਨਿਰੰਤਰ ਜਾਰੀ ਰਹੇਗੀ। ਡਾਕਟਰ ਸਰਬਜੀਤ ਕੌਰ ਬਰਾੜ

 


ਮੋਗਾ 25 ਮਈ ( ਚੀਮਾ ) ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿਸਟਰਡ ਮੋਗਾ ਵੱਲੋਂ ਅੱਜ ਮਿਤੀ 25 ਮਈ 2025 ਨੂੰ ਪਿੰਡ ਬੁੱਟਰ ਕਲਾਂ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਅਧੀਨ ਉਹਨਾਂ ਨੇ ਲੋਕਾਂ ਨੂੰ ਰੁੱਖਾਂ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਅਤੇ ਜੋਸ਼ ਭਰੇ ਨਾਰਿਆਂ ਰਾਹੀਂ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਪ੍ਰੇਰਨਾ ਦਿੱਤੀ। ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਜੀ ਦੀ ਅਗਵਾਈ ਵਿੱਚ ਇਹ ਰੈਲੀ ਸਾਰੇ ਪਿੰਡ ਦੀ ਗਲੀ ਗਲੀ ਅਤੇ ਘਰ ਘਰ ਪਹੁੰਚੀ ਅਤੇ ਲੋਕਾਂ ਨੂੰ ਵਾਤਾਵਰਨ ਸਾਂਭ ਸੰਭਾਲ ਦੇ ਤੌਰ ਤਰੀਕੇ ਅਤੇ ਫਾਇਦਿਆਂ ਪ੍ਰਤੀ ਜਾਗਰੂਕ ਕੀਤਾ ਗਿਆ। 


ਭਗਵਾਨ ਸ਼ਨੀ ਦੇਵ ਦੀ ਜਅੰਤੀ ਮੌਕੇ ਸ਼ੋਭਾ ਯਾਤਰਾ ਕੱਢੀ ਗਈ


ਪਿੰਡ ਦੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਹਰ ਵਰਗ ਦੇ ਨੁਮਾਇੰਦਿਆਂ ਵੱਲੋਂ ਇਸ ਰੈਲੀ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਪਿੰਡ ਦੀ ਪੰਚਾਇਤ ਨੇ ਕਿਹਾ ਕਿ ਵਾਤਾਵਰਨ ਸੰਭਾਲ ਲਈ ਉਹ ਸਭਾ ਦਾ ਹਰ ਸਹਿਯੋਗ ਕਰਨ ਲਈ ਵਚਨਬੱਧ ਹਨ । ਰੈਲੀ ਦੌਰਾਨ ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ, ਪਰਮਿੰਦਰ ਕੌਰ ਮੀਤ ਪ੍ਰਧਾਨ, ਗੁਰਬਿੰਦਰ ਕੌਰ ਗਿੱਲ ਜਰਨਲ ਸਕੱਤਰ, ਹਰਪ੍ਰੀਤ ਸਿੰਘ ਕੈਸ਼ੀਅਰ , ਕੈਪਟਨ ਜਸਵੰਤ ਸਿੰਘ ਮੀਡੀਆ ਇੰਚਾਰਜ, ਨਵਦੀਪ ਸ਼ਰਮਾ, ਇੰਜੀਨੀਅਰ ਨਿਰਮਲ ਸਿੰਘ ਮਾਹਲਾ ਅਤੇ ਪਿੰਡ ਦੇ ਨਾਗਰਿਕ ਹਾਜਰ ਰਹੇ। ਸਕੂਲ ਦੇ ਵਿਦਿਆਰਥੀਆਂ ਨੇ ਵਾਤਾਵਰਣ ਸਾਂਭ ਸੰਭਾਲ ਸੰਬੰਧੀ  ਪੋਸਟਰ ਬਣਾਏ ਅਤੇ ਰੈਲੀ ਦੌਰਾਨ ਉੱਚੀ ਆਵਾਜ਼ ਵਿੱਚ ਸਭਾ ਦੇ ਸੁਨੇਹੇ ਵਾਲੇ ਨਾਰਿਆਂ ਨੂੰ ਪੂਰੇ ਪਿੰਡ ਵਿੱਚ ਗੁੰਜਾ ਦਿੱਤਾ। ਸਭਾ ਦਾ ਮੰਤਵ ਹੈ ਕਿ ਲਿਖਣ ਦੇ ਨਾਲ-ਨਾਲ ਬੱਚਿਆਂ  ਵਿੱਚ ਵਾਤਾਵਰਨ ਨੂੰ ਸੰਭਾਲਣ ਦੀ ਕਲਾ ਦਾ ਵੀ ਵਿਕਾਸ ਹੋਵੇ ਤਾਂ ਜੋ ਉਹ ਆਪਣੇ ਆਲੇ ਦੁਆਲੇ ਪ੍ਰਤੀ ਸੁਹਿਰਦਤਾ ਨਾਲ ਵਿਚਰਨ ਦੇ ਯੋਗ ਬਣ ਸਕਣ ।


ਵਿਸ਼ਵ ਪ੍ਰਸਿਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦਾ 18ਵਾਂ ਗ਼ਜ਼ਲ ਅਤੇ ਕਾਵਿ ਸੰਗ੍ਰਹਿ "ਸੋਨੇ ਦੀ ਤਸਵੀਰ" 27 ਮਈ ਨੂੰ ਹੋਵੇਗਾ ਲੋਕ ਅਰਪਣ


 ਸਭਾ ਦੇ ਪ੍ਰਧਾਨ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 5 ਜੂਨ ਵਿਸ਼ਵ ਵਾਤਾਵਰਣ ਦਿਵਸ ਵਾਲੇ ਦਿਨ ਸਭਾ ਵੱਲੋਂ  ਪਿੰਡ ਬੁੱਟਰ  ਵਿਖੇ ਰੁੱਖ ਲਗਾਏ ਜਾਣਗੇ ਅਤੇ ਬੱਚਿਆਂ ਨੂੰ ਉਹਨਾਂ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਪ੍ਰੇਰਨਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਧਰਤੀ ਮਾਤਾ ਨੂੰ ਹਰਿਆ ਭਰਿਆ ਬਣਾਉਣ ਲਈ ਜਾਗਰੂਕਤਾ ਮੁਹਿੰਮ ਨਿਰੰਤਰ ਜਾਰੀ ਰਹੇਗੀ।

Comments