ਭਗਵਾਨ ਸ਼ਨੀ ਦੇਵ ਦੀ ਜਅੰਤੀ ਮੌਕੇ ਸ਼ੋਭਾ ਯਾਤਰਾ ਕੱਢੀ ਗਈ

ਅੰਮ੍ਰਿਤਸਰ( ਦਰਦੀ ) ਸ਼ਨੀ ਜੀਅੰਤੀ ਦੇ ਸ਼ੁਭ ਅਵਸਰ ਉੱਤੇ ਪ੍ਰਾਚੀਨ ਸ੍ਰੀ ਸ਼ਨੀ ਦੇਵ ਮੰਦਰ ਨਜਦੀਕ ਗੋਲਡਨ ਟੈਂਪਲ ਦੇ ਮੁੱਖ ਸੇਵਾਦਾਰ ਤਰਲੋਕੀਨਾਥ ਜੀ ਦੀ ਅਗਵਾਈ ਵਿੱਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਅਲੱਗ ਅਲੱਗ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਮੰਦਰ ਵਿੱਚ ਆ ਕੇ ਸਮਾਪਤ ਹੋਈ। ਰਸਤੇ ਵਿੱਚ ਲੋਕਾਂ ਨੇ ਫੁੱਲਾਂ ਦੀ ਵਰਸ਼ਾ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਤੇ ਗੌਰਵ ਸੂਦ ਮਨੀ ਵੱਲੋਂ ਰਾਸ਼ਟਰੀ ਹਿੰਦੂ ਚੇਤਾ ਮੰਚ ਦੇ ਸੂਬਾ ਪ੍ਰਧਾਨ ਅਨੁਜ ਖੇਮਕਾ ਸ਼ੰਕਰ ਅਰੋੜਾ ਅਮਨ ਜੋਸ਼ੀ ਨੂੰ ਸਨਮਾਨਿਤ ਕੀਤਾ ਗਿਆ।

Comments