ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸ਼ਾਇਰ ਸ਼ੈਲੀ ਸੁਲਤਾਨ ਦੀ ਪੁਸਤਕ "ਵਲਵਲੇ" ਲੋਕ ਅਰਪਿਤ ਸਮਾਗਮ

 

ਬਾਬਾ ਬਕਾਲਾ ਸਾਹਿਬ 26 ਮਈ ( ਦਰਦੀ ) ਪਿਛਲੇ 40 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁਟੀ ਪੰਜਾਬ ਦੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਨਾਮਵਰ ਸ਼ਾਇਰ ਸ਼ੈਲੀ ਸੁਲਤਾਨ ਦਾ ਕਾਵਿ ਸੰਗ੍ਰਹਿ "ਵਲਵਲੇ" ਦਾ ਲੋਕ ਅਰਪਿਤ ਸਮਾਗਮ ਮੀਟਿੰਗ ਹਾਲ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਮੁੱਖ ਸੰਚਾਲਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸ਼ਾਇਰ ਵਿਸ਼ਾਲ (ਸੰਪਾਦਕ ਮੰਤਵ), ਸ਼ਾਇਰ ਹਰਕੰਵਲਜੀਤ ਸਾਹਿਲ (ਸੰਪਾਦਕ 7ਰੀਵਰ), ਸ਼ਾਇਰ ਜਸਵੰਤ ਹਾਂਸਲ, ਡਾ: ਗਗਨਦੀਪ ਸਿੰਘ ਪ੍ਰਧਾਨ ਮਝੈਲਾਂ ਦੀ ਸੱਥ, ਸ਼ਾਇਰ ਸ਼ੈਲੀ ਸੁਲਤਾਨ, ਅਦਾਕਾਰ ਦੇਵ ਖਹਿਰਾ, ਗਿ: ਗੁਲਜ਼ਾਰ ਸਿੰਘ ਖੈੜਾ (ਪ੍ਰਧਾਨ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ),  ਹਰਭਜਨ ਸਿੰਘ ਭੱਗਰੱਥ (ਪ੍ਰਧਾਨ ਸਾਹਿਤਕ ਸਿਤਾਰੇ ਮੰਚ ਤਰਨ ਤਾਰਨ), ਸ਼ਾਇਰ ਬਖਤੌਰ ਧਾਲੀਵਾਲ (ਮੰਤਵ), ਸੁਖਦੇਵ ਸਿੰਘ ਭੱੁਲਰ ਸੀ: ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ, ਮਾ: ਮਨਜੀਤ ਸਿੰਘ ਵੱਸੀ ਕਾਰਜਕਾਰੀ ਕੇਂਦਰੀ ਪੰਜਾਬੀ ਲੇਖਕ ਸਭਾ, ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ, ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਸ਼ਾਇਰ ਸ਼ੈਲੀ ਸੁਲਤਾਨ ਦਾ ਕਾਵਿ ਸੰਗ੍ਰਹਿ "ਵਲਵਲੇ" ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ ।  


ਧਰਤੀ ਮਾਤਾ ਨੂੰ ਹਰਿਆ ਭਰਿਆ ਬਣਾਉਣ ਲਈ ਜਾਗਰੂਕਤਾ ਮੁਹਿੰਮ ਨਿਰੰਤਰ ਜਾਰੀ ਰਹੇਗੀ। ਡਾਕਟਰ ਸਰਬਜੀਤ ਕੌਰ ਬਰਾੜ


ਇਸ ਮੌਕੇ ਗਾਇਕ ਮੱਖਣ ਭੈਣੀਵਾਲਾ, ਲਖਵਿੰਦਰ ਕੋਟੀਆ, ਅਕਾਸ਼ਦੀਪ ਸਿੰਘ, ਕਾਲਾ ਰਿਆਲੀ, ਮਨਦੀਪ ਸਿੰਘ ਬੋਪਾਰਾਏ, ਅਜੀਤ ਸਿੰਘ ਸਠਿਆਲਵੀ, ਅਵਤਾਰ ਸਿੰਘ ਗੋਇੰਦਵਾਲੀਆ, ਕੁਲਦੀਪ ਸਿੰਘ ਦਰਾਜਕੇ, ਕਾਲੇ ਸਾਹ ਟਾਂਗਰਾ, ਲਾਲੀ ਕਰਤਾਰਪੁਰੀ, ਜਸਮੇਲ ਸਿੰਘ ਜੋਧੇ ਨੇ ਗਾਇਕੀ ਦੇ ਜੌਹਰ ਦਿਖਾਏ । ਉਪਰੰਤ ਹੋਏ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ (ਮਹਿਲਾ ਵਿੰਗ) ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਸੁਰਿੰਦਰ ਖਿਲਚੀਆਂ, ਮੁਖਤਾਰ ਸਿੰਘ ਗਿੱਲ, ਰਮੇਸ਼ ਜਾਨੂੰ, ਜਗਨ ਨਾਥ ਨਿਮਾਣਾ ਉਦੋਕੇ, ਨਵਦੀਪ ਸਿੰਘ ਬਦੇਸ਼ਾ, ਸੁਖਦੇਵ ਸਿੰਘ ਗੰਡਵਾਂ, ਸਰਬਜੀਤ ਸਿੰਘ ਪੱਡਾ, ਡਾ: ਕੁਲਵੰਤ ਸਿੰਘ ਬਾਠ, ਮਾ: ਬਲਬੀਰ ਸਿੰਘ ਬੀਰ ਬੋਲੇਵਾਲੀਆ, ਬਲਵਿੰਦਰ ਸਿੰਘ ਅਠੌਲਾ, ਕੰਵਲਜੀਤ ਸਿੰਘ ਢਿੱਲੋਂ, ਕੁਨਾਲ ਨਾਹਰ ਕਰਤਾਰਪੁਰੀ, ਅਮਰਜੀਤ ਸਿੰਘ ਰਤਨਗੜ੍ਹ, ਮਲਕੀਤ ਸਿੰਘ ਆਸਟਰੇਲੀਆ, ਸੁਖਪ੍ਰੀਤ ਸਿੰਘ, ਕੈਪਟਨ ਸਿੰਘ, ਗੁਰਸ਼ਾਨਦੀਪ ਸਿੰਘ, ਮਲੂਕ ਸਿੰਘ ਧਿਆਨਪੁਰ ਆਦਿ ਹਾਜ਼ਰੀਨ ਕਵੀਆਂ ਵੱਲੋਂ "ਮਾਂ ਬੋਲੀ ਨੂੰ ਸਮਰਪਿਤ ਕਵਿਤਾ ਪਾਠ ਕੀਤਾ ਗਿਆ, 

ਕੈਪਸ਼ਨ - ਸ਼ਾਇਰ ਸ਼ੈਲੀ ਸੁਲਤਾਨ ਦੀ ਪੁਸਤਕ "ਵਲਵਲੇ" ਲੋਕ ਅਰਪਿਤ ਕਰਦਿਆਂ ਸਮੁੱਚਾ ਪ੍ਰਧਾਨਗੀ ਮੰਡਲ ਅਤੇ ਹੇਠਾਂ ਹਾਜ਼ਰੀਨ ਕਵੀਜਨ । ਤਸਵੀਰ : .



ਸਾਂਝਾ ਸਟੂਡੀਉ ਵੱਲੋਂ ਸ਼ਾਇਰ ਕ੍ਰਿਪਾਲ ਸਿੰਘ ' ਵੇਰਕਾ) ਦਾ ਹੋਵੇਗਾ ਵਿਸ਼ੇਸ਼ ਸਨਮਾਨ

Comments