ਮਿਠਾਸ ਭਰਭੂਰ ਅਮਿੱਟ ਯਾਦਾਂ ਛੱਡਦਾ ਹੋਇਆ ਗ਼ਮਾਂ ਵਿੱਚ ਡੁੱਬੀਆਂ ਸੱਤ ਸੌ ਜ਼ਿੰਦਗੀਆਂ ਨੂੰ ਜਿਓਣ ਦਾ ਢੰਗ ਸਿਖਾ ਗਿਆ ਖ਼ੁਸ਼ਹਾਲ ਜ਼ਿੰਦਗੀ ਮੋਗਾ ਵਿਖੇ ਈਵੈਂਟ ਡਾ: ਸਰਬਜੀਤ ਬਰਾੜ
ਮੋਗਾ: 7 ਜੁਲਾਈ (ਗੁਰਦੀਪ ਸਿੰਘ ਚੀਮਾਂ) ਮੋਗਾ ਡਵੀਜ਼ਨ ਅੰਦਰ ਪੈਂਦੇ ਬੀਤੇ ਦਿਨੀਂ ਆਈ ਐਸ ਐਫ ਕਾਲਜ ਆਫ਼ ਫਾਰਮੇਸੀ ਘੱਲ ਕਲਾਂ ਵਿਖੇ ਖ਼ੁਸ਼ਹਾਲ ਜ਼ਿੰਦਗ਼ੀ ਈਵੈਂਟ ਦਾ ਆਜੋਯਨ ਕੀਤਾ ਗਿਆ। ਇਸ ਈਵੈਂਟ ਵਿੱਚ ਜ਼ਿੰਦਗੀ ਤੋਂ ਨਰਾਸ਼ ਤੇ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਨੇ ਹਿੱਸਾ ਲਿਆ । ਜੇਕਰ ਇਸ ਤਰ੍ਹਾਂ ਕਿਹਾ ਜਾਵੇ ਕਿ ਇੱਕ ਹਾਲ ਵਿੱਚ ਦਾਖਲ ਹੋਣ ਵਾਲੇ ਚਿੰਤਾ, ਘਬਰਾਹਟ, ਡਰ ਲੱਗਣਾ, ਨੀਂਦ ਨਾ ਆਉਣਾ, ਡਿਪ੍ਰੈਸ਼ਨ ਅਤੇ ਮਾਨਸਿਕ ਰੋਗਾਂ ਵਿੱਚ ਜਕੜੇ ਲੋਕ ਕੁੱਝ ਸਮੇਂ ਬਾਅਦ ਹੱਸਦੇ ਅਤੇ ਨੱਚਦੇ ਬਾਹਰ ਆਉਂਦੇ ਹਨ ਤਾਂ ਸ਼ਾਇਦ ਯਕੀਨ ਨਾ ਆਵੇ ਪਰ ਇਹ ਸੱਚ ਹੈ।
ਗੁਰਦੁਆਰਾ ਬਾਬੇ ਸ਼ਹੀਦ ਨਿੱਜਰ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ
ਅਜੋਕੇ ਸਮੇਂ ਵਿੱਚ ਆਮ ਜਨਤਾ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਸਮਝ ਕੇ ਸੁਲਝਾਉਣ ਲਈ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਨੇ ਖੁਸ਼ਹਾਲ ਜ਼ਿੰਦਗੀ ਦੇ ਈਵੈਂਟ ਦਾ ਆਯੋਜਨ ਕੀਤਾ। ਕੋਚ ਰਣਦੀਪ ਸਿੰਘ ਇੰਟਰਨੈਸ਼ਨਲ ਅਵਾਰਡੀ ਨੇ ਸੱਤ ਸੌ ਤੋਂ ਵੀ ਵੱਧ ਲੋਕਾਂ ਨੂੰ ਜ਼ਿੰਦਗੀ ਬਦਲਣ ਬਾਰੇ ਜਾਗਰੂਕ ਕੀਤਾ। ਇਹ ਈਵੈਂਟ ਆਈ ਐਸ ਐਫ਼ ਕਾਲਜ ਆਫ਼ ਫਾਰਮੇਸੀ ਘੱਲ ਕਲਾਂ ਮੋਗਾ ਵਿੱਚ ਆਯੋਜਿਤ ਕੀਤਾ ਗਿਆ। ਗਿਆਰਾਂ ਤੋਂ ਦੋ ਵਜੇ ਤੱਕ ਲਾਈਫ ਕੋਚ ਵੱਲੋਂ ਖਚਾ ਖਚ ਭਰੇ ਹਾਲ ਵਿੱਚ ਅਲੱਗ ਅਲੱਗ ਪ੍ਰਕਾਰ ਦੀਆਂ ਐਕਸਰਸਾਈਜਾ, ਥੈਰੇਪੀ, ਮੈਡੀਟੇਸ਼ਨ ਅਧਿਆਤਮਿਕ ਗਿਆਨ ਪ੍ਰੈਕਟਿਸ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਦਾ ਇਲਾਜ ਬਿਨਾਂ ਕਿਸੇ ਦਵਾਈ ਤੋਂ ਕੀਤਾ ਗਿਆ। ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਬੋਲਦਿਆਂ ਆਖਿਆ ਕਿ ਆਪਣੀ ਜ਼ਿੰਦਗੀ ਤੋਂ ਉਮੀਦ ਛੱਡ ਚੁੱਕੇ ਸੱਤ ਸੌ ਲੋਕਾਂ ਨੂੰ ਹੱਸਦੇ ਅਤੇ ਨੱਚਦੇ ਵੇਖ ਕੇ ਮਨ ਨੂੰ ਜੋ ਸਕੂਨ ਮਿਲਿਆ ਹੈ ਉਸ ਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਵਿਸ਼ੇਸ਼ ਸਹਿਯੋਗ ਕਰਨ ਲਈ ਸ੍ਰੀ ਪਰਵੀਨ ਗਰਗ ਚੇਅਰਮੈਨ ਆਈ ਐਸ ਐਫ਼ ਕਾਲਜ ਆਫ਼ ਫਾਰਮੇਸੀ, ਨਵੀਨ ਸਿੰਗਲਾ ਐਮ ਡੀ ਗ੍ਰੇਟ ਪੰਜਾਬ ਪ੍ਰਿਟਿੰਗ ਮੋਗਾ, ਆਈਡੀਐਫਸੀ ਫਸਟ ਬੈਂਕ ਮੋਗਾ ਦੇ ਬਰਾਂਚ ਮੈਨੇਜਰ ਮਨਵਿੰਦਰ ਕੌਰ, ਸੀਨੀਅਰ ਸੇਲਜ਼ ਮੈਨੇਜਰ ਹਰਸ਼ ਸਚਦੇਵਾ ਰਿਸ਼ੂ ਅੱਗਰਵਾਲ ਪ੍ਰਧਾਨ ਯੂਥ ਅੱਗਰਵਾਲ ਸਭਾ ਮੋਗਾ ਅਤੇ ਭਰਤ ਗੁਪਤਾ ਦਾ ਧੰਨਵਾਦ ਕੀਤਾ। ਲਾਈਫ ਕੋਚ ਨੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੀ ਵਲੰਟੀਅਰ ਟੀਮ ਦੀ ਵਧੀਆ ਵਿਵਸਥਾ, ਕਾਰਜ ਕੁਸ਼ਲਤਾ ਅਤੇ ਕੁਸ਼ਲ ਵਿਵਹਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਉੱਦਮੀ ਟੀਮ ਦਾ ਹਿੱਸਾ ਬਣਨਾ ਮੇਰੇ ਲਈ ਫ਼ਖ਼ਰ ਵਾਲੀ ਗੱਲ ਹੈ।
ਸ਼ਾਨਦਾਰ ਰਿਹਾ ਰਾਸ਼ਟਰੀ ਕਾਵਿ ਸਾਗਰ ਵੱਲੋਂ ਕਰਵਾਇਆ ਗਿਆ ਸਾਵਣ ਕਵੀ ਦਰਬਾਰ
ਇਸ ਈਵੈਂਟ ਦੌਰਾਨ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਸ਼੍ਰੀਮਤੀ ਅੰਜਨਾ ਮੈਨਨ, ਪ੍ਰਬੰਧਕੀ ਬੋਰਡ ਦੇ ਮੈਂਬਰ ਸ਼੍ਰੀਮਤੀ ਰਾਜਿੰਦਰਾ ਕੁਮਾਰੀ, ਸਿਰਜਣਾ ਤੇ ਸੰਵਾਦ ਸਾਹਿਤ ਸਭਾ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ, ਮੀਤ ਪ੍ਰਧਾਨ ਪਰਮਿੰਦਰ ਕੌਰ, ਜਨਰਲ ਸਕੱਤਰ ਗੁਰਬਿੰਦਰ ਕੌਰ ਗਿੱਲ, ਕੈਪਟਨ ਜਸਵੰਤ ਸਿੰਘ ਮੀਡੀਆ ਇੰਚਾਰਜ, ਹਰਪ੍ਰੀਤ ਸਿੰਘ ਖਜ਼ਾਨਚੀ, ਕਾਰਜਕਾਰਨੀ ਮੈਂਬਰ ਨਿੰਦਰਜੀਤ ਕੌਰ, ਰੁਪਿੰਦਰ ਕੌਰ ਬਲਾਸੀ, ਸੋਨੀ ਮੋਗਾ, ਹਰਦਿਆਲ ਸਿੰਘ, ਲੱਕੀ ਗਿੱਲ ਅਵਤਾਰ ਸਮਾਲਸਰ ਲੇਖਕ ਚਰਨਜੀਤ ਸਮਾਲਸਰ ਅਤੇ ਗੁਰਕਮਲ ਸਿੰਘ ਹਾਜ਼ਰ ਸਨ। ਇਸ ਮੌਕੇ ਗਿਆਨ ਸਿੰਘ ਰਿਟਾਇਰ ਡੀਪੀਆਰਓ, ਲੈਕਚਰਾਰ ਸੁਰਜੀਤ ਸਿੰਘ ਦੌਧਰ, ਰੈਡ ਸਫਾਇਰ ਇਮੀਗਰੇਸ਼ਨ ਮੋਗਾ ਤੋਂ ਵਿਕਾਸ ਕਪੂਰ ਪਰਿਵਾਰ ਸਮੇਤ, ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਘੋਲੀਆ ਕਲਾਂ ਮੋਗਾ ਦੇ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਅਤੇ ਉਨਾਂ ਦੀ ਟੀਮ ਤੋਂ ਇਲਾਵਾ ਸ਼ਹਿਰ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਇਸ ਖੁਸ਼ਹਾਲ ਜ਼ਿੰਦਗੀ ਦੇ ਈਵੈਂਟ ਵਿੱਚ ਭਾਗ ਲਿਆ।
ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਜੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਉਣ ਲਈ ਉਹਨਾਂ ਦੀ ਸਭਾ ਵਚਨਬੱਧ ਹੈ।
Comments
Post a Comment