ਸ਼ਾਨਦਾਰ ਰਿਹਾ ਰਾਸ਼ਟਰੀ ਕਾਵਿ ਸਾਗਰ ਵੱਲੋਂ ਕਰਵਾਇਆ ਗਿਆ ਸਾਵਣ ਕਵੀ ਦਰਬਾਰ

 

 ਚੰਡੀਗੜ੍ਹ,3 ਜੁਲਾਈ (ਅੰਜੂ ਅਮਨਦੀਪ ਗਰੋਵਰ) - ਰਾਸ਼ਟਰੀ ਕਾਵਿ ਸਾਗਰ ਨੇ 29 ਜੂਨ ਨੂੰ ਸਾਵਣ ਕਵੀ ਦਰਬਾਰ ਦਾ ਆਯੋਜਨ ਕੀਤਾ । ਇਸ ਕਵੀ ਦਰਬਾਰ ਵਿੱਚ ਦੇਸ਼ ਵਿਦੇਸ਼ ਤੋਂ 27 ਕਵੀਆਂ ਨੇ ਭਾਗ ਲਿਆ। ਪ੍ਰੋਗਰਾਮ ਵਿੱਚ ਸ਼ਾਮਿਲ ਕਵੀਆਂ ਵੱਲੋਂ ਸੁਣਾਈਆਂ ਗਈਆਂ ਰਚਨਾਵਾਂ ਵਿੱਚੋਂ ਕੁਝ ਰਚਨਾਵਾਂ ਸਾਵਣ ਤੇ ਕੁਝ ਅਜੋਕੇ ਹਾਲਾਤਾਂ ਨੂੰ ਸਮਰਪਿਤ ਸਨ। ਇਸ ਓਨ ਲਾਈਨ ਪ੍ਰੋਗਰਾਮ ਵਿਚ ਡਾ. ਸੁਰੇਸ਼ ਨਾਇਕ  ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਾਰੇ ਕਵੀਆਂ ਤੇ  ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ। ਉਹਨਾਂ ਨੇ ਦੱਸਿਆ ਕਿ ਅੱਜ ਜ਼ਰੂਰਤ ਹੈ  ਕਿ ਅਸੀਂ ਇਕ ਦੂਸਰੇ ਦਾ ਸਹਾਰਾ ਬਣੀਏ ਤੇ ਇਕ ਚੰਗੇ ਸਮਾਜ ਦੀ ਸਿਰਜਣਾ ਕਰੀਏ। ਅਸੀਂ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਜਿਸ ਵਿੱਚ ਮੱਕਾਰੀ ,ਧੋਖਾ ਧੜ੍ਹੀ , ਗੈਰ ਇਨਸਾਨੀਅਤ ਕੀਤੇ ਨਜ਼ਰ ਨਾਨਿਬੜਿਆ ।ਡਾ. ਉਮਾ ਸ਼ਰਮਾ ਨੇ ਬਾਖੂਬੀ ਮੰਚ ਸੰਚਾਲਣ ਕੀਤਾ ਅਤੇ ਖ਼ੂਬਸੂਰਤ ਸ਼ਾਇਰੀ ਸੁਣਾ ਕੇ ਸਾਰਿਆਂ ਤੋਂ ਵਾਹ ਵਾਹ ਖੱਟੀ । ਇਸ ਪ੍ਰੋਗਰਾਮ ਵਿਚ ਕਰਨਾਲ ਤੋਂ ਨਾਮਵਾਰ ਸਾਹਿਤਕਾਰ ਭਾਰਤ ਭੂਸ਼ਣ ਨੇ ਭਾਗ ਲਿਆ ਅਤੇ ਮੌਜ਼ੂਦਾ ਹਾਲਾਤਾਂ ਤੇ ਕਵਿਤਾ ਸਾਂਝੀ ਕੀਤੀ। ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਵਾਲੇ ਸਾਹਿਤਕਾਰ ਸਨ - ਡਾ.ਸੁਰੇਸ਼ ਨਾਇਕ, ਡਾ.ਉਮਾ ਸ਼ਰਮਾ ਡਾ ਸਤਿੰਦਰ ਬੁੱਟਰ , ਡਾ. ਸੁਦੇਸ਼ ਚੁੱਘ,  ਡਾ.ਵੀਨਾ ਮਜੂਮਦਾਰ, ਡਾ.ਪੂਨਮ ਗਰੋਵਰ , ਜਾਗ੍ਰਿਤੀ ਗੌੜ, ਭੁਪਿੰਦਰ ਕੌਰ , ਸਨੇਹਾ ਵਿਜ, ਅਰੁਣਾ ਡੋਗਰਾ , ਇੰਦੂ ਪੌਲ, ਆਸ਼ਾ ਸ਼ਰਮਾ , ਕਨੀਜ਼ ਮਨਜ਼ੂਰ, ਸੁਰਿੰਦਰ ਆਲੂਵਾਲੀਆ, ਪਰਕਾਸ਼ ਕੌਰ ਪਾਸ਼ਾਂ, ਸੁਖਦੇਵ ਸਿੰਘ, ਇੰਦਰਜੀਤ ਸਿੰਘ, ਅੰਜੂ ਵੀ ਰੱਤੀ,  ਸਰਿਤਾ ਤੇਜੀ,  ਮਿਸਟਰ ਅਰਸ਼ਾਂ,  ਕਮਲ ਸ਼ਰਮਾ, ਅਮਰਜੀਤ ਸਿੰਘ ,  ਸੁਖਵਿੰਦਰ ਸਿੰਘ , ਵਤਨਵੀਰ ਸਿੰਘ , ਅਮਰਜੀਤ ਕੌਰ ਅਤੇ ਪਰਮਜੀਤ ਜੈਸਵਾਲ । ਅੰਤ ਵਿਚ ਡਾ. ਉਮਾ  ਨੇ ਆਪਣੀ ਇਕ ਬਹੁਤ ਵਧੀਆ ਰਚਨਾ ਦੀ  ਸਾਂਝ ਪਾਈ । ਮੁੱਖ ਮਹਿਮਾਨ ਨੇ ਸਭ  ਰਚਨਾਵਾਂ ਤੇ ਆਪਣੇ ਵਿਚਾਰ ਦਿੰਤੇ। ਆਸ਼ਾ ਸ਼ਰਮਾ ਤੇ ਡਾ. ਉਮਾ ਨੇ ਸਭ ਆਏ ਕਵੀਆਂ ਦਾ ਤਹਿ ਦਿਲੋਂ  ਧੰਨਵਾਦ ਕੀਤਾ। ਰਾਸ਼ਟਰੀ ਕਾਵਿ ਸਾਗਰ ਦਾ ਸਾਵਣ ਨੂੰ ਸਮਰਪਿਤ ਕਵੀ ਦਰਬਾਰ ਬਹੁਤ ਹੀ ਸਫ਼ਲ ਹੋ ਨਿਬੜਿਆ।


Comments