ਬਾਬਾ ਬਕਾਲਾ ਸਾਹਿਬ, 4 ਜੁਲਾਈ ( ਦਰਦੀ ) ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਨਿੱਜਰ ਵਿਖੇ ਹਰ ਸਾਲ ਵਾਂਗ ਐਤਕੀਂ ਵੀ ਗੁਰਦੁਆਰਾ ਬਾਬੇ ਸ਼ਹੀਦ ਵਿਖੇ ਸਾਲਾਨਾ ਜੋੜ ਮੇਲਾ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ, ਸਵੇਰੇ ਸ੍ਰ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪ੍ਰੰਤ ਭਾਰੀ ਧਾਰਮਿਕ ਦੀਵਾਨ ਸਜਾਏ ਗਏ,ਜਿਸ ਵਿੱਚ ਪ੍ਰਸਿੱਧ ਰਾਗੀ-ਢਾਡੀ-ਪ੍ਰਚਾਰਕ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਇਆ।ਇਸ ਮੌਕੇ ਭਾਈ ਗੁਰਪ੍ਰਤਾਪ ਸਿੰਘ ਪਦਮ ਢਾਡੀ ਜਥੇ ਦਾ ਜਰਮਨ ਦੇ ਐਨ.ਆਰ.ਆਈ. ਵੀਰਾਂ ਨੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ । ਅਖੀਰ 'ਚ ਪਿੰਡ ਨਿੱਜਰ ਤੇ ਫੇਰੂਮਾਨ ਦੀ ਟੀਮ ਵਿਚਕਾਰ ਕਬੱਡੀ ਦਾ ਸ਼ੋਅ ਮੈਚ ਕਰਾਇਆ ਗਿਆ । ਇਸ ਮੌਕੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜ: ਬਾਬਾ ਜੋਗਾ ਸਿੰਘ ਜੀ ਨੇ ਵਿਸ਼ੇਸ਼ ਤੌਰ 'ਤੇ ਹਾਜਰੀ ਭਰੀ ।
ਸ਼ਾਨਦਾਰ ਰਿਹਾ ਰਾਸ਼ਟਰੀ ਕਾਵਿ ਸਾਗਰ ਵੱਲੋਂ ਕਰਵਾਇਆ ਗਿਆ ਸਾਵਣ ਕਵੀ ਦਰਬਾਰ
ਇਸ ਮੌਕੇ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬ ਜ: ਬਾਬਾ ਜੋਗਾ ਸਿੰਘ ਜੀ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ।ਇਸ ਮੌਕੇ ਮੁੱਖ ਸੇਵਾਦਾਰ ਗੁਰਮੇਜ ਸਿੰਘ, ਹਰਪ੍ਰੀਤ ਸਿੰਘ, ਮਾਸਟਰ ਸੁਰਿੰਦਰ ਸਿੰਘ, ਬਾਬਾ ਲੱਖਾ ਸਿੰਘ, ਸੁਖਰਾਜ ਸਿੰਘ ਫੌਜੀ, ਨਰਿੰਦਰ ਸਿੰਘ, ਬਾਬਾ ਗੁਰਪਾਲ ਸਿੰਘ, ਗ੍ਰੰਥੀ ਭਾਈ ਪ੍ਰਮਜੀਤ ਸਿੰਘ, ਪ੍ਰਮਜੀਤ ਸਿੰਘ ਸ਼ਾਹ, ਰਾਜੂ ਫੌਜੀ, ਸੁਖਵੰਤ ਸਿੰਘ, ਕਵਲਜੀਤ ਸਿੰਘ ਫੌਜੀ, ਬਾਬਾ ਸਵਰਨ ਸਿੰਘ ਨਿੱਜਰ, ਸੂਬੇਦਾਰ ਹਰਜਿੰਦਰ ਸਿੰਘ ਨਿੱਜਰ, ਭਾਈ ਜਸਪਾਲ ਸਿੰਘ ਬਲਸਰਾਏ ਪ੍ਰਚਾਰਕ ਅਤੇ ਹੋਰ ਸੇਵਾਦਾਰਾਂ ਨੇ ਹਾਜਰੀ ਭਰੀ ।
ਕੈਪਸ਼ਨ-ਪ੍ਰਬੰਧਕ ਕਮੇਟੀ ਕਵੀਸ਼ਰੀ ਜਥੇ ਨੂੰ ਸਨਮਾਨਿਤ ਕਰਦਿਆਂ ਅਤੇ ਜਰਮਨ ਦੇ ਐਨ.ਆਰ.ਆਈ. ਵੀਰ ਭਾਈ ਗੁਰਪ੍ਰਤਾਪ ਸਿੰਘ ਪਦਮ ਦਾ ਗੋਲਡ ਮੈਡਲ ਨਾਲ ਸਨਮਾਨ ਕਰਦੇ ਹੋਏ । ਤਸਵੀਰ-
Comments
Post a Comment