ਪ੍ਰਿ਼: ਨਰੋਤਮ ਸਿੰਘ ਹੁਰਾਂ ਦੀ ਰੇਖਾ- ਚਿੱਤਰ ਪੁਸਤਕ ਹੋਈ ਲੋਕ ਅਰਪਿਤ

 


ਪ੍ਰਿ: ਨਰੋਤਮ ਸਿੰਘ ਹੁਰਾਂ ਦੀ ਜੀਵਨ ਸ਼ੈਲੀ ਪ੍ਰੇਰਨਾ ਦਾਇਕ- ਡਾ ਮਹਿਲ ਸਿੰਘ


ਅੰਮ੍ਰਿਤਸਰ, 14 ਜੁਲਾਈ ( ਦੀਪ ਦਵਿੰਦਰ ) ਨਾਰੀ ਚੇਤਨਾ ਮੰਚ, ਜਨਵਾਦੀ ਲੇਖਕ ਸੰਘ ਅਤੇ ਈ ਬਲਾਕ ਰਣਜੀਤ ਐਵਨਿਊ ਵੈੱਲ ਫਿਅਰ ਸੋਸਾਇਟੀ ਵਲੋਂ ਪ੍ਰਿੰ. ਨਰੋਤਮ ਸਿੰਘ ਦੇ ਜੀਵਨ ਤੇ  ਵੱਖ ਵੱਖ ਲੇਖਕਾਂ ਵਲੋਂ ਲਿਖੇ ਰੇਖਾ- ਚਿੱਤਰਾਂ ਤੇ ਅਧਾਰਤ ਲਿਖੀ ਪੁਸਤਕ ਲੋਕ ਅਰਪਿਤ ਕੀਤੀ ਗਈ। ਨਾਰੀ ਚੇਤਨਾ ਮੰਚ ਦੇ ਸਰਪ੍ਰਸਤ ਡਾ: ਇਕਬਾਲ ਕੌਰ ਨੇ ਸਵਾਗਤੀ ਸਬਦ ਕਹਿੰਦਿਆਂ ਪੁਸਤਕ ਬਾਰੇ ਜਾਣ ਪਿਛਾਣ ਕਰਾਈ ਜਦੋਂ ਕਿ ਡਾ ਇੰਦਰਾ ਵਿਰਕ ਨੇ ਸਮਾਗਮ ਨੂੰ ਲੜੀ- ਬਧ ਕੀਤਾ।


ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਪ੍ਰਿੰਸੀਪਲ ਸੋਹਲ ਦੀ ਪੁਸਤਕ "ਕੁੰਡਲਜਾਲ" ਲੋਕ ਅਰਪਿਤ ਸਮਾਗਮ


ਸਮਾਗਮ ਦੀ ਪ੍ਰਧਾਨਗੀ ਕਰਦਿਆਂ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ ਮਹਿਲ ਸਿੰਘ ਨੇ ਕਿਹਾ ਕਿ ਉਹਨਾਂ ਪ੍ਰਿੰ ਨਰੋਤਮ ਸਿੰਘ ਹੁਰਾਂ ਨਾਲ ਵੱਖ ਵੱਖ ਵਿਦਿਅਕ ਸੰਸਥਾਵਾਂ ਵਿਚ ਕੰਮ ਕੀਤਾ ਹੈ ਇਹਨਾਂ ਕੋਲ ਕੰਮ ਕਰਨ ਦਾ ਜਨੂੰਨ ਅਤੇ ਸਹੀ ਫੈਸਲਾ ਲੈਣ ਦੀ ਦ੍ਰਿੜਤਾ ਕਮਾਲ ਦੀ ਸੀ।


ਦਾਜ ਦੇ ਦੈਂਤ ਦਾ ਸਮਾਜ ਅੰਦਰ ਬਦਲਿਆ ਨਿੰਕਾਬਪੋਸ ਨਵਾਂ ਚਿਹਰਾ - ਗੁਰਦੀਪ ਸਿੰਘ ਚੀਮਾ


ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਵਧਾਈ ਦੇਂਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਸਖਾਂਦਰੂ ਲੇਖਕਾਂ ਅਤੇ ਖੋਜ ਕਾਰਜ ਕਰ ਰਹੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੁੰਦੀਆਂ ਹਨ। ਜਸਪਾਲ ਭਾਟੀਆ, ਰਜਿੰਦਰਪਾਲ ਕੌਰ, ਗੁਰਦੇਵ ਸਿੰਘ ਮਹਿਲਾਂ ਵਾਲਾ ਅਤੇ ਰਾਣਾ ਰਣਬੀਰ ਕੌਰ ਨੇ ਵੀ ਵਧਾਈ ਦੇਂਦਿਆਂਪੁਸਤਕ ਉਪਰ ਮੁੱਲਵਾਨ ਟਿਪਣੀਆਂ ਕੀਤੀਆਂ। ਇਸ ਮੌਕੇ ਮਨਮੋਹਨ ਸਿੰਘ ਢਿੱਲੋਂ, ਡਾ: ਕਸ਼ਮੀਰ ਸਿੰਘ, ਅਮਰਜੀਤ ਬਾਈ, ਐਡਵੋਕੇਟ ਇੰਦਰਜੀਤ ਸਿੰਘ ਅੜੀ, ਡਾ: ਪ੍ਰਭਜੋਤ ਰਜਵੰਤ ਬਾਜਵਾ, ਤੇਜਿੰਦਰ ਸਿੰਘ, ਜਗਜੀਤ ਸਿੰਘ, ਸੁਰਜੀਤ ਸਿੰਘ, ਪ੍ਰੋ ਪੁੰਜ, ਪ੍ਰੋ. ਜੁਨੇਜਾ, ਜੋਬਨਜੀਤ, ਡਾ: ਸਰਤਾਜ ਅਤੇ ਡਾ: ਕਿਰਨਦੀਪ ਆਦਿ ਹਾਜਰ ਸਨ।

Comments