ਮਨੁੱਖ ਅੰਦਰ ਛੁਪੇ ਹੈਵਾਨ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਪੱਥਰ ਯੁੱਗ ਤੋਂ ਲੈਕੇ ਸਾਇੰਸ ਯੁੱਗ ਵਿੱਚ ਪ੍ਰਵੇਸ਼ ਕਰਨ ਦੇ ਆਧਾਰ ਤੇ ਅੰਬਰ ਵੱਲ ਵੀ ਉਡਾਰੀ ਮਾਰੀ।ਪਰ ਮਨੁੱਖ ਦੀ ਸੋਚ ਦਾ ਹਲਟ ਉਸੇ ਪੁਰਾਤਨ ਨਿਸਾਰ ਵਿੱਚ ਪਾਣੀ ਸਿੱਟ ਖੇਤਾਂ ਨੂੰ ਸਿੰਜ ਰਿਹਾ ਹੈ। ਸਦੀਆਂ ਤੋਂ ਅਜੋਕੇ ਸਮੇਂ ਤੱਕ ਪੁਰਸ਼ਾਂ ਨੂੰ ਹਰ ਕਾਰਜ਼ ਵਿੱਚ ਸਹਿਯੋਗ ਦੇ ਰਹੀ ਹੈ ਔਰਤ।ਪਰ ਇਸ ਦੀ ਜ਼ਿੰਦਗੀ ਦੇ ਮਾਰਗ ਕੰਡਿਆਂ ਨਾਲ ਭਰੇ ਹੋਏ ਹਨ। ਕੰਡਿਆਂ ਨੂੰ ਸਾਫ਼ ਕਰਕੇ ਸੌਖੀਆਂ ਰਾਹਾਂ ਬਣਾਈਆਂ ਜਾ ਸਕਦੀਆਂ ਹਨ। ਖ਼ੈਰ ਚੁਣੋਤੀਆਂ ਜੋ ਵੀ ਹੋਣ ਉਹਨਾਂ ਤੋਂ ਡਰੋ ਨਾ ਡੱਟ ਕੇ ਮੁਕਾਬਲਾ ਕਰੋਂ। ਇਸੇ ਕੜੀ ਦੇ ਤਹਿਤ ਸਮਾਜ ਅੰਦਰ ਅੱਜ ਦਾਜ ਦਾ ਬਦਲਦਾ ਰੂਪ ਵਿਸ਼ੇਸ਼ ਥਾਂ ਰੱਖਦਾ ਹੈ।ਪਰ ਔਰਤ ਦੀ ਸਕਾਰਾਤਮਿਕ ਸੋਚ ਨੇ ਹਰ ਖੇਤਰ ਵਿੱਚ ਅੱਵਲ ਦਰਜੇ ਦੇ ਪ੍ਰਮਾਣ ਦਿੱਤੇ ਹਨ।
ਔਰਤ ਉਹ ਕਾਲਜ ਯੂਨੀਵਰਸਿਟੀ ਹੈ ,ਜਿਸ ਵਿੱਚੋਂ ਮਨੁੱਖ ਨੂੰ ਅਥਾਹ ਗਿਆਨ ਪ੍ਰਾਪਤ ਹੁੰਦਾ ਹੈ।ਜੇ ਪੁੱਤਰ ਮਿੱਠੜੇ ਮੇਵੇ ਨੇ ਧੀਆਂ ਵੀ ਖੰਡ ਮਿਸ਼ਰੀ ਦੀਆਂ ਡਲੀਆਂ । ਦੀਵਾਰਾਂ ਤੇ ਲਿਖੀਆਂ ਸਤਰਾਂ ਇਉਂ ਜਾਪਦੀਆਂ ਹਨ ਇਹ ਸਿਰਫ਼ ਆਲ਼ੇ ਦੁਆਲ਼ੇ ਦੀ ਸੁੰਦਰਤਾ ਵਧਾਉਣ ਲਈ ਹੀ ਹਨ ਅਜੋਕੇ ਦੌਰ ਵਿੱਚ ਇਹ ਸਤਰਾਂ ਦਿਨੋਂ ਦਿਨ ਫਿੱਕੀਆਂ ਪੈ ਰਹੀਆਂ ਹਨ।ਪਰ ਅਫ਼ਸੋਸ ਕਿ ਅਸੀਂ ਨਿਕਟਵਰਤੀ ਸੋਚ ਨੂੰ ਔਰਤ ਪ੍ਰਤੀ ਨਹੀਂ ਅਪਣਾਇਆ। ਮਨੁੱਖੀ ਸੌੜੀ ਸੋਚ ਕਾਰਨ ਬੇਸ਼ੱਕ ਔਰਤ ਨੇ ਸਮਾਜੀ ਅਲਾਮਤਾਂ ਨੂੰ ਪਛਾੜਿਆ ਬਾਵਜੂਦ ਦਾਜ਼ ਦੇ ਦੈਂਤ ਤੋਂ ਫਿਰ ਵੀ ਪਿੱਛਾ ਨਹੀਂ ਛੁਡਾ ਸਕੀ। ਮੱਧ ਵਰਗ ਤੋਂ ਲੈਕੇ ਉੱਚ ਘਰਾਣਿਆਂ ਤੱਕ ਦਾਜ਼ ਦੈਂਤ ਨੇ ਆਪਣੇ ਖ਼ੂਨੀ ਪੰਜੇ ਵਿੱਚ ਹਰ ਇੱਕ ਨੂੰ ਜਕੜਿਆ। ਪਹਿਲਾਂ ਘਰੇਲੂ ਵਰਤੋਂ ਤੱਕ ਦਾਜ਼ ਸੀਮਤ ਸੀ।ਪਰ ਅੱਜ ਕੱਲ੍ਹ ਸੌਦੇ ਭਾਵ ਲੜਕੀ ਲੜਕੇ ਦਾ ਮੁੱਲ ਤੈਅ ਕੀਤਾ ਜਾਣ ਲੱਗਾ। ਰਿਸ਼ਤਿਆਂ ਪ੍ਰਤੀ ਅਹਿਮ ਭੂਮਿਕਾ ਨਿਭਾ ਰਿਹਾ ਮੈਰਿਜ਼ ਬਿਊਰੋ ਬਹੁਤ ਤਕੜਾ ਸਪੀਡ ਬਰੇਕਰ ਦਾ ਕੰਮ ਕਰ ਰਿਹਾ, ਜਾਂ ਦੂਸਰੇ ਸ਼ਬਦਾਂ ਵਿੱਚ ਕਹਿ ਲਉ ਕਮਿਸ਼ਨਰ ਏਜੰਟ ਜਿਹੜੇ ਆਪਣਾ ਕਮਿਸ਼ਨ ਲੈ ਤਿਜੋਰੀ ਵਿੱਚ ਬੰਦ ਕਰ ਲੈਂਦੇ ਅਤੇ ਕਹਾਵਤ ਨੂੰ ਸੱਚ ਕਰ ਦਿਖਾਉਂਦੇ ਲਾਗੀਆਂ ਨੇ ਤਾਂ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋਜੇ।
ਕੀਮਤੀ ਪੂੰਜੀ ਹੁਥਿਉਣ ਉਪਰੰਤ ਦਾਜ਼ ਦਾ ਬਦਲਦਾ ਰੂਪ ਨੂੰਹ ਤਾਂ ਕਮਾਓ ਹੋਵੇ ਭਾਵ ਚੰਗੀ ਪੋਸਟ ਤੇ ਸਰਕਾਰੀ ਨੌਕਰੀ ਕਰਦੀ ਹੋਵੇ। ਸੋ ਅੱਜ਼ ਦੀ ਔਰਤ ਸਮਾਜ ਅੰਦਰ ਬਦਲਦੀ ਹਾਂ ਪੱਖੀ ਲਹਿਰ ਦੀ ਮਜ਼ਬੂਤ ਉਦਾਹਰਣ ਹੈ।ਆਓ ਸਾਰੇ ਆਪਾਂ ਸੋਚ ਨੂੰ ਬਦਲੀਏ ਤੇ ਦਾਜ਼ ਦੈਂਤ ਦੀ ਕੁਰੀਤੀ ਨੂੰ ਖਤਮ ਕਰੀਏ। ਸਮਾਜਿਕ ਕੁਰੀਤੀਆਂ ਖ਼ਿਲਾਫ਼ ਖੁੱਲ੍ਹ ਕੇ ਡੱਟਣ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰਜੇ ਹੋਏ ਸਮਾਜ ਨੂੰ ਹਨੇਰਿਆਂ ਵੱਲ ਨਹੀਂ ਚਾਨਣ ਦੀਆਂ ਰਾਹਾਂ ਤੇ ਤੋਰਨ ਦੇ ਯੋਗ ਉਪਰਾਲੇ ਕਰੀਏ।ਸਬਰ ਸੰਤੋਖ ਵਾਲੇ ਰਸਤੇ ਦੇ ਪਾਂਧੀ ਬਣ ਉਸਾਰੂ ਸੱਚੇ ਤੇ ਸੁੱਚੇ ਸਮਾਜ ਦੀ ਸਿਰਜਣਾ ਕਰੀਏ । ਗੂਰੂ ਸਾਹਿਬਾਨਾ ਦੀਆਂ ਸਿੱਖਿਆਵਾਂ ਤੇ ਅਮਲ ਕਰੀਏ।
ਗੁਰਦੀਪ ਸਿੰਘ ਚੀਮਾ
8847648997
Comments
Post a Comment