ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਪ੍ਰਿੰਸੀਪਲ ਸੋਹਲ ਦੀ ਪੁਸਤਕ "ਕੁੰਡਲਜਾਲ" ਲੋਕ ਅਰਪਿਤ ਸਮਾਗਮ

 

ਬਾਬਾ ਬਕਾਲਾ ਸਾਹਿਬ 13 ਜੁਲਾਈ ( ਦਰਦੀ ) ਪਿਛਲੇ 40 ਸਾਲਾਂ ਤੋਂ ਨਿੰਤਤਰ ਸਾਹਿਤਕ ਸਮਾਗਮਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ, ਭਾਈ ਮੇਜਰ ਸਿੰਘ ਅਰਜਨਮਾਂਗਾ (ਅਮਲਾ ਇੰਚਾਰਜ ਸ਼੍ਰੋਮਣੀ ਕਮੇਟੀ), ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਅਤੇ ਸ: ਜੋਗਾ ਸਿੰਘ ਯੂ.ਏ.ਈ. ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ, ਜਦਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲੰਿਦਰਜੀਤ ਸਿੰਘ ਰਾਜਨ, ਗੁਰਮੀਤ ਸਿੰਘ ਬਾਜਵਾ, ਮਾ: ਮਨਜੀਤ ਸਿੰਘ ਵੱਸੀ, ਡਾ: ਪਰਮਜੀਤ ਸਿੰਘ ਬਾਠ (ਤਿੰਨੋਂ ਕਾਰਜਕਾਰੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ), ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ (ਪ੍ਰਧਾਨ ਅੰਮ੍ਰਿਤਸਰ ਵਿਕਾਸ ਮੰਚ), ਕਥਾਕਾਰ ਦਵਿੰਦਰ ਦੀਦਾਰ ਸਿੰਘ (ਬਟਾਲਾ), ਸੁੱਚਾ ਸਿੰਘ ਰੰਧਾਵਾ (ਪ੍ਰਧਾਨ ਸਾਹਿਤ ਸਭਾ ਫਤਹਿਗੜ੍ਹ ਚੂੜੀਆਂ), ਕੁਲਵਿੰਦਰ ਸਿੰਘ ਗਾਖਲ਼ (ਪ੍ਰਧਾਨ ਪੰਜਾਬ ਸਾਹਿਤਕ ਮੰਚ, ਜਲੰਧਰ), ਹਰਭਜਨ ਸਿੰਘ ਭੱਗਰੱਥ (ਪ੍ਰਧਾਨ ਸਾਹਿਤਕ ਸਿਤਾਰੇ ਮੰਚ), ਅਵਤਾਰ ਸਿੰਘ ਗੋਇੰਦਵਾਲੀਆ (ਜਨਰਲ ਸਕੱਤਰ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ), ਮੁਨੀਸ਼ ਕੁਮਾਰ ਰਿੰਕੂ ਭੱਠੇ ਵਾਲੇ, ਪ੍ਰੋ: ਬਖਤੌਰ ਧਾਲੀਵਾਲ (ਸੰਪਾਦਕ ਮੰਤਵ), ਮੱਖਣ ਸਿੰਘ ਭੈਣੀਵਾਲਾ ਸਾ: ਬੀ.ਈ.ਈ.ਓ,  ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ ਦਾ ਕਾਵਿ ਸੰਗ੍ਰਹਿ "ਕੁੰਡਲਜਾਲ" ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਨਿਭਾਏ । ਇਸ ਮੌਕੇ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ (ਮਹਿਲਾ ਵਿੰਗ) ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਸੁਰਿੰਦਰ ਖਿਲਚੀਆਂ, ਜਤਿੰਦਰਪਾਲ ਕੌਰ ਭਿੰਡਰ, ਡਾ: ਹਰਵਿੰਦਰਜੀਤ ਕੌਰ ਬਾਠ, ਮੈਡਮ ਅਨੂਪਮਾ, ਸੁਖਵਿੰਦਰ ਕੌਰ ਟੌਂਗ, ਨਵਦੀਪ ਸਿੰਘ ਬਦੇਸ਼ਾ, ਅਵਤਾਰ ਸਿੰਘ ਬੈਂਸ, ਸੁਖਦੇਵ ਸਿੰਘ ਗੰਡਵਾਂ, ਹਰਜਿੰਦਰ ਸਿੰਘ ਜਿੰਦੀ ਮਠੌਲਾ, ਅਮਰ ਸਿੰਘ ਅਮਰ, ਜਰਨੈਲ ਸਿੰਘ ਸਾਖੀ, ਲਾਲੀ ਕਰਤਾਰਪੁਰੀ, ਨਾਨਕ ਚੰਦ ਵਿਰਲੀ, ਮੁਖਤਾਰ ਸਿੰਘ ਗਿੱਲ, ਅਜੀਤ ਸਿੰਘ ਸਠਿਆਲਵੀ, ਸਤਰਾਜ ਜਲਾਲਾਂਬਾਦੀ, ਡਾ: ਕੁਲਵੰਤ ਸਿੰਘ ਬਾਠ, ਜਸਮੇਲ ਸਿੰਘ ਜੋਧੇ, ਜਸਪਾਲ ਸਿੰਘ ਧੂਲਕਾ, ਮਲੂਕ ਸਿੰਘ ਧਿਆਨਪੁਰੀ, ਜਗਨ ਨਾਥ ਨਿਮਾਣਾ, ਰਮੇਸ਼ ਜਾਨੂੰ, ਵਿਜੈ ਅਗਨੀਹੋਤਰੀ, ਸਰਬਜੀਤ ਸਿੰਘ ਪੱਡਾ, ਅਰਜਿੰਦਰ ਧਾਲੀਵਾਲ, ਕਾਲੇ ਸ਼ਾਹ ਟਾਂਗਰਾ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਬਲਵਿੰਦਰ ਸਿੰਘ ਅਠੌਲਾ, ਗੁਰਵਿੰਦਰ ਸਿੰਘ ਖੁਸ਼ੀਪੁਰ, ਜਤਿਨਦੀਪ ਸਿੰਘ, ਕੈਪਟਨ ਸਿੰਘ, ਅਮਨਦੀਪ ਸਿੰਘ, ਸੁਖਰਾਜ ਸਿੰਘ ਅਤੇ ਹੋਰ ਕਵੀਆਂ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ ।  


ਪ੍ਰਿੰਸੀਪਲ ਰਘਬੀਰ ਸਿੰਘ ਸੋਹਲ ਦੀ ਪੁਸਤਕ "ਕੁੰਡਲਜਾਲ" ਲੋਕ ਅਰਪਿਤ ਕਰਦਿਆ ਜ: ਬਲਜੀਤ ਸਿੰਘ ਜਲਾਲ ਉਸਮਾ, ਮੇਜਰ ਸਿੰਘ ਅਰਜਨਮਾਂਗਾ, ਗੁਰਪ੍ਰੀਤ ਸਿੰਘ ਮੱਲੇਵਾਲ, ਜੋਗਾ ਸਿੰਘ ਯੂ.ਏ.ਈ., ਸ਼ੇਲੰਿਦਰਜੀਤ ਸਿੰਘ ਰਾਜਨ, ਗੁਰਮੀਤ ਸਿੰਘ ਬਾਜਵਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ,  ਅਤੇ ਹੋਰ 


Comments