ਮੋਗਾ : 2 ਜੂਨ - (ਗੁਰਦੀਪ ਸਿੰਘ ਚੀਮਾ) - ਵਧੀਆ ਸਮਾਜ ਦੀ ਸਿਰਜਣਾ ਲਈ ਮਨੁੱਖ ਦਾ ਤਰੱਕੀ ਨੁਮਾ ਸੋਚ ਦਾ ਧਾਰਨੀ ਹੋਣਾ ਜ਼ਰੂਰੀ ਹੈ। ਉੱਤਮ ਜੀਵਨ ਜਾਂਚ ਲਈ ਕਿਤਾਬਾਂ ਜਾਂ ਗੁਰਬਾਣੀ ਦੇ ਫਿਲਸਫੇ ਨਾਲ ਜੁੜਨਾ ਜ਼ਰੂਰੀ ਹੈ। ਇਸ ਉਪਰਾਲੇ ਤਹਿਤ ਫ਼ਖ਼ਰ ਏ ਦਸਤਾਰ ਵਿੰਗ ਬੁੱਟਰ ਵੱਲੋਂ ਦਸਤਾਰ ਸਿਖਲਾਈ, ਸੁੰਦਰ ਲਿਖਾਈ, ਪੇਂਟਿੰਗ, ਡਰਾਇੰਗ, ਗੱਤਕਾ , ਵਿਰਾਸਤੀ ਕਵਿਸ਼ਰੀ, ਕਵਿਤਾ, ਗ਼ਜ਼ਲ,ਲੇਖ,ਮੁਕਾਬਲੇ ਕਰਵਾਏ ਗਏ। ਇੰਜੀਨੀਅਰ ਨਿਰਮਲ ਸਿੰਘ ਮਾਹਲਾ ਖਾਲਸਾ ਗੁਰਬਿੰਦਰ ਸਿੰਘ ਨੇ ਬੱਚਿਆਂ ਦੀ ਦਸਤਾਰ ਸਿਖਲਾਈ ਕਰਵਾਈ । ਅਧਿਆਪਕ ਗੁਰਬਿੰਦਰ ਕੌਰ ਨੇ ਗੁਰਬਾਣੀ, ਇਤਿਹਾਸ ਕੰਠ ਕਰਵਾਉਣ ਦੀ ਭੂਮਿਕਾ ਨਿਭਾਈ। ਸਮਾਗਮ ਦੀ ਸ਼ੁਰੂਆਤ ਭਾਈ ਸਾਹਿਬ ਭਾਈ ਬਲਵੀਰ ਸਿੰਘ ਦੇ ਜਥੇ ਵੱਲੋਂ ਆਨੰਦ ਮਈ ਕੀਰਤਨ ਨਾਲ ਕਰਾਈਂ ਗਈ । ਦਸਤਾਰ ਮੁਕਾਬਲੇ ਵਿੱਚ ਦਸਤਾਰ ਜੱਜ ਸਾਹਿਬ ਨੇ ਨਤੀਜਾ ਤਿਆਰ ਕੀਤਾ। ਸੁੰਦਰ ਲਿਖਾਈ, ਪੇਂਟਿੰਗ, ਗ਼ਜ਼ਲ,ਲੇਖ, ਕਵਿਤਾਵਾਂ,ਡਰਾਇੰਗ ਮੁਕਾਬਲੇ , ਦੇ ਨਤੀਜੇ ਜੱਜ ਡਾਕਟਰ ਸਰਬਜੀਤ ਕੌਰ ਬਰਾੜ, ਗੁਰਬਿੰਦਰ ਕੌਰ ਗਿੱਲ, ਤਰਨਜੀਤ ਕੌਰ ਨੇ ਘੋਸ਼ਿਤ ਕੀਤੇ।ਪਹਿਲੇ ਤਿੰਨ ਸਥਾਨ ਪ੍ਰਾਪਤ ਬੱਚਿਆਂ ਨੂੰ ਸਨਮਾਨ ਚਿੰਨ੍ਹ, ਬਾਕੀਆਂ ਨੂੰ ਲਿਖਣ ਲਈ ਸਮੱਗਰੀ ਦੇ ਕੇ ਨਿਵਾਜਿਆ। ਇਸ ਦੌਰਾਨ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਕਿਹਾ ਫਸਲਾਂ ਤੇ ਨਸਲਾਂ ਬਚਾਉਣ ਲਈ ਗੁਰਸਿੱਖੀ ਜੀਵਨ ਜਾਂਚ ਜ਼ਰੂਰੀ ਹੈ, ਉਹਨਾਂ ਕਿਹਾ ਕਿ ਨਸਲਾਂ ਵਾੜ ਬਣਕੇ ਫਸਲਾਂ ਦੀ ਰਾਖੀ ਕਰ ਲੈਣਗੀਆਂ। ਉਹਨਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੇ ਮਾਰਗ ਦਰਸ਼ਕ ਹਨ,
ਤੂੰ ਕੀਤੀ ਕਿਵੇਂ ਕਮਾਲ ਕਾਦਰਾ - ਗੁਰਦੀਪ ਸਿੰਘ ਚੀਮਾ
ਬੱਚਿਆਂ ਨੂੰ ਉਨ੍ਹਾਂ ਪਾਸੋਂ ਜੀਵਨ ਸੇਧ ਲੈਣ ਦੀ ਲੋੜ ਹੈ। ਛੋਟੇ ਬੱਚਿਆਂ ਨੇ ਕਵਿਸ਼ਰੀ ਗਾਇਨ ਕਰਕੇ ਬੀਰ ਰਸ ਭਰ ਦਿੱਤਾ। ਅਰਸ਼ਪ੍ਰੀਤ ਸਿੰਘ ਦੀ ਅਗਵਾਈ ਵਿੱਚ ਗੱਤਕਾ, ਸ਼ਾਸਤਰ ਵਿਦਿਆ ਦੇ ਜੌਹਰ ਦਿਖਾਏ ਗਏ। ਦਰਸ਼ਕਾਂ ਨੇ ਜੈਕਾਰਿਆਂ ਨਾਲ ਧੰਨਵਾਦ ਕੀਤਾ। ਸੰਗਤਾਂ ਦਾ ਧੰਨਵਾਦ ਕਰਦੇ ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ, ਗੁਰਸਿੱਖੀ ,ਸਾਹਿਤ,ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ, ਨਾਲ ਹੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬਲਵਿੰਦਰ ਸਿੰਘ ਖ਼ਾਲਸਾ ਯੂ ਐਸ ਏ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ, ਅੱਗੇ ਤੋਂ ਵੀ ਹਰ ਪ੍ਰਕਾਰ ਦਾ ਸਹਿਯੋਗ ਕਰਨ ਲਈ ਵਚਨਬੱਧ ਹਨ।ਇਸ ਮੌਕੇ ਸਰਪੰਚ ਕਮਲਜੀਤ ਕੌਰ, ਸਾਬਕਾ ਸਰਪੰਚ ਦਰਸ਼ਨ ਸਿੰਘ, ਚੈਅਰਮੈਨ ਪਰਮਜੀਤ ਸਿੰਘ, ਲੇਖਕ ਗੁਰਮੇਲ ਸਿੰਘ ਬੋਡੇ, ਸਮਾਜ ਸੇਵੀ ਹਰਦਿਆਲ ਸਿੰਘ, ਹਰਪ੍ਰੀਤ ਸਿੰਘ ਸ਼ਾਇਰ, ਗੁਰਮੁੱਖ ਸਿੰਘ, ਸਮੇਤ ਬੱਚਿਆਂ ਦੇ ਮਾਪੇ ਤਕਰੀਬਨ ਤਿੰਨ ਸੌ ਰੂਹਾਂ ਨੇ ਗੁਰੂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰਸਿੱਖੀ ਨਾਲ ਜੋੜਨ ਲਈ ਅੰਤ ਵਿੱਚ ਦਸਤਾਰਾਂ ਤੇ ਗੁਰੂ ਦਾ ਲੰਗਰ ਦਾ ਲੰਗਰ ਅਤੁੱਟ ਵਰਤਿਆ।
Comments
Post a Comment