ਇੱਕ ਦਰ ਕੁੱਲੀਆਂ ਇੱਕ ਦਰ ਬੰਗਲੇ
ਦਿੱਤੇ ਰੂਪ ਕਈਆਂ ਨੂੰ ਰੰਗਲੇ
ਇੱਕ ਦਾਤੇ ਇੱਕ ਮੰਗਤੇ
ਇਹਨਾਂ ਪਾ ਤਾ ਫ਼ਰਕ ਕਿਵੇਂ
ਤੂੰ ਕੀਤੀ ਕਿਵੇਂ ਕਮਾਲ ਕਾਦਰਾ ਉਹੇ ਕੁਦਰਤ ਰਚਦੇ ਨੇ।
ਗੋਰੇ ਕਾਲੇ ਰੰਗ ਸੁਨਿਹਰੀ ਸਾਰੇ ਰੰਗ ਹੀ ਤੇਰੇ ਤੇਰੇ ਨੇ,
ਲੂਲੇ ਲਗੜੇ ਅੰਧੇ ਕੌੜੀ ਜਿਨ੍ਹਾਂ ਲਾਏ ਧਰਤ ਤੇ ਡੇਰੇ ਨੇ।
ਹਰ ਜਾਤੀ ਦੇ ਹਰ ਪਲ਼ ਦਾ ਦੱਸ ਰੱਖਦਾ ਕਿਵੇਂ ਹਿਸਾਬਾ ਨੂੰ,
ਰੁਸਤਮ ਹੋਣ ਜਹਾਨੋਂ ਜਿਹੜੇ ਮੰਗਦਾ ਤੂੰ ਫੇਰ ਜੁਆਬਾ ਨੂੰ ।
ਕੋਰਟ ਤੇਰੀ ਅੰਦਰ ਯਾਰਾ ਮੌਲਾ ਸੌਦੇ ਤੁਲਦੇ ਸੱਚ ਦੇ ਨੇ,
ਤੂੰ ਕੀਤੀ ਕਿਵੇਂ ਕਮਾਲ ਕਾਦਰਾ ਉਹੇ ਕੁਦਰਤ ਰਚਦੇ ਨੇ।
ਧਰਤ ਆਸਮਾਂ ਕਿਵੇਂ ਬਣਾ ਕਿ ਜੜਤ ਜੜੀਂ ਕਿਵੇਂ ਤਾਰਿਆਂ ਦੀ,
ਪ੍ਰੀਤਮ ਏਡਾ ਮੁਖਲੂਕਾਤ ਪਸਾਰਾ ਕਿਵੇਂ ਡਿਊਟੀ ਲਾਈ ਸਾਰਿਆ ਦੀ।
ਇੱਕ ਤੂੰ ਮਾਲਕ ਹਫ਼ਤ ਬਣਾ ਤੇ ਉੱਡਦੇ ਵਿੱਚ ਜਹਾਜਾਂ ਦੇ,
ਕੋਟ ਪੈਂਟ ਨਾਲ ਟਾਈ ਹਰਦਮ ਸੱਖਣੇ ਨਾ ਪੈਰ ਜਰਾਬਾਂ ਦੇ।
ਅੱਲ੍ਹਾ ਵਿੱਚ ਝੋਂਪੜੀ ਦੀਵਾ ਜਗਦਾ ਥੱਲੇ ਹੀ ਆਸਣ ਲਾਈ ਦਾ।
ਪਾਟੇ ਕੱਪੜੇ ਠੁਰ ਠੁਰ ਹੁੰਦੀ ਅੰਤ ਨੀ ਤੇਰੀ ਲੋਕਾਈ ਦਾ,
ਗਰਮ ਤਲਾਈਆਂ ਮਖਮਲ ਬਿਸਤਰ ਨਿੱਘ ਨਾ ਮਿਲ਼ੇ ਰਜ਼ਾਈ ਦਾ।
ਇੱਕ ਦਿਨ ਐਸਾ ਲਿਖਦਾ ਸਤਿਗੁਰੂ ਟੁੱਟਦੇ ਬਰਤਨ ਕੱਚ ਦੇ ਨੇ,
ਤੂੰ ਕੀਤੀ ਕਿਵੇਂ ਕਮਾਲ ਕਾਦਰਾ ਉਹੇ ਕੁਦਰਤ ਰਚਦੇ ਨੇ।
ਜ਼ਰੇ ਜ਼ਰੇ ਵਿੱਚ ਦਿਲਬਰ ਸਭ ਦੱਸਦੇ ਤੇਰੀ ਸੂਰਤ ਨੂੰ,
ਖ਼ਲਕਤ ਪੈਦਾ ਕਰਨ ਲਈ ਤੂੰ ਉਪਜਿਆ ਮਮਤਾ ਮੂਰਤ ਨੂੰ।
ਨਵੇਂ ਨਵੇਂ ਹੀ ਚਿਹਰੇ ਕਾਦਰ ਕਿੱਥੇ ਬੈਠ ਕੇ ਘੜਦਾ ਏ,
ਬੂੰਦ ਪਾਣੀ ਤੋਂ ਬੁਰਜ ਸਿਰਜ ਕੇ ਆਪਣਾ ਵਾਸਾ ਕਰਦਾ ਏ।
ਸਮਝ ਨੀ ਪੈਂਦੀ ਮੈਨੂੰ ਮੌਲਾ ਕੋਈ ਤੇਰੀ ਜੋਤ ਇਲਾਹੀ ਦੀ,
ਸੀਟਰੌਲ ਲਈ ਵਰਤੀ ਵਿਧਾਤਾ ਕਲਮ ਦਵਾਤ ਸਿਆਹੀ ਦੀ।
ਹਾਫ਼ਿਜ਼ ਹਿਫਜ ਕੁਰਾਨ ਵੀ ਤੇਰੇ ਦੁਨੀਆਂ ਵਿੱਚ ਸ਼ੈਤਾਨ ਵੀ ਤੇਰੇ ,
ਰੈਣ ਗੁਜ਼ਰ ਚੜ੍ਹੇ ਸੋਨ ਸਵੇਰਾ ਹਰ ਦਮ ਪੈਣ ਭੁਲੇਖੇ ਸੱਚ ਦੇ ਨੇ।
ਤੂੰ ਕੀਤੀ ਕਿਵੇਂ ਕਮਾਲ ਕਾਦਰਾ ਉਹੇ ਕੁਦਰਤ ਰਚਦੇ ਨੇ ।
ਉੱਦਰ ਦੇ ਵਿੱਚ ਵੀ ਰੁਦਰ ਪਾਲ ਕੇ ਘੜਦਾ ਜੋਤ ਅਚੰਭੇ ਦੀ,
ਸੱਚ ਨੀ ਆਉਂਦਾ ਸੁਪਨਾ ਲਗਦਾ ਕਿਵੇਂ ਸ਼ਕਲ ਬਣਾਈ ਬੰਦੇ ਦੀ।
ਹੱਸਦੀ ਖੇਲਦੀ ਚੱਲਦੀ ਸਿਤਮ ਦੀ ਮੀਤ ਮੂਰਤ ਘੜੀ ਨਰਾਲੀ ਏ,
ਬੁੱਤ ਨੂੰ ਰੰਗ ਰੋਗਨ ਹੀ ਕਰਕੇ ਚੀਮਾ ਸੂਰਤ ਫੇਰ ਦਿਖਾਲੀ ਏ।
ਕਈ ਤਾਂ ਓਤ ਜਹਾਨੋਂ ਤੁਰ ਗਏ ਇੱਥੋਂ ਔਲ਼ਾਦ ਭਾਲਦੇ ਮਾਪੇ, ਇੱਥੇ ਇੱਕ ਪਾਸੇ ਸ਼ਹਿਨਾਈਆਂ ਗੂਜਣ ਦੂਜੇ ਪਾਸੇ ਸਿਆਪੇ ।
ਇੱਕ ਦੀ ਝੋਲੀ ਇਨੀਂ ਭਰਤੀ ਮਾਲਕਾ ਪੁੱਤ ਪੋਤੀਆਂ ਨੱਚਦੇ,
ਨੇ ।
ਤੂੰ ਕੀਤੀ ਕਿਵੇਂ ਕਮਾਲ ਕਾਦਰਾ ਉਏ ਕੁਦਰਤ ਰਚਦੇ ਨੇ।
ਗੁਰਦੀਪ ਸਿੰਘ ਚੀਮਾ
8847648997
Comments
Post a Comment