ਬਰੈਂਪਟਨ , 14 ਮਈ ( ਅੰਜੂ ਅਮਨਦੀਪ ਗਰੋਵਰ)13ਮਈ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ “ ਮਾਂ ਦਿਵਸ “ ਨੂੰ ਸਮਰਪਿਤ ਅੰਤਰਰਾਸ਼ਟਰੀ (ਕਾਵਿ ਮਿਲਣੀ )ਵੈਬੀਨਾਰ ਦਾ ਆਯੋਜਨ ਕੀਤਾ ਗਿਆ ।ਜਿਸ ਵਿੱਚ ਦੇਸ਼ਾਂ ਪ੍ਰਦੇਸ਼ਾਂ ਵਿਚੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਰਿੰਟੂ ਭਾਟੀਆ ਨੇ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆ ਕਿਹਾ ਅਤੇ ਪਰੋਗਰਾਮ ਦਾ ਆਗਾਜ਼ ਰਿੰਟੂ ਭਾਟੀਆ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਮਾਂ ਦਿਵਸ ਨੂੰ ਸਮਰਪਿਤ ਮਾਂ ਦੀ ਇੱਕ ਕਵਿਤਾ ਨੂੰ ਸੁਣਾ ਕੇ ਕੀਤਾ ।ਸੰਸਥਾ ਦੀ ਫ਼ਾਊਂਡਰ ਰਮਿੰਦਰ ਰੰਮੀ ਨੇ ਆਏ ਹੋਏ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਦੱਸਿਆ ਕਿ 4 ਸਾਲ ਪਹਿਲਾਂ ਮਈ ਵਿੱਚ ਜੱਦ ਪ੍ਰੋਗਰਾਮ ਕਾਵਿ ਮਿਲਣੀ ਸ਼ੁਰੂ ਹੋਏ ਤੇ ਪਹਿਲੇ ਹੋਸਟ ਸੁਰਜੀਤ ਜੀ ਸਨ ਤੇ ਉਹਨਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਹੋ ਰਹੇ ਹਨ ਤੇ ਹੁਣ ਮਈ ਵਿੱਚ ਵੀ ਉਹੀ ਪ੍ਰੋਗਰਾਮ ਨੂੰ ਹੋਸਟ ਕਰਨਗੇ । ਸੁਰਜੀਤ ਕੌਰ ਜੀ ਬਹੁਤ ਵਧੀਆ ਹੋਸਟ ਹਨ ਤੇ ਬਹੁਤ ਸਹਿਜ ਤੇ ਹਲੀਮੀ ਨਾਲ ਮੀਟਿੰਗ ਦਾ ਸੰਚਾਲਨ ਕਰਦੇ ਹਨ । ਉਹਨਾਂ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹੋ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ।ਸੁਰਜੀਤ ਕੌਰ ਜੀ ਨੇ ਮਾਂ ਦਿਵਸ ਦੇ ਮਹੱਤਵ ਦੀ ਜਾਣਕਾਰੀ ਵੀ ਦਿੱਤੀ ਤੇ ਵਿੱਚ ਵਿੱਚ ਮਾਂ ਤੇ ਕੁਝ ਰਚਨਾਵਾਂ ਵੀ ਪੇਸ਼ ਕੀਤੀਆਂ । ਮਾਂ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ :- ਡਾ .ਪੁਸ਼ਵਿੰਦਰ ਕੌਰ ,ਕੁਲਵੰਤ ਕੌਰ ਢਿੱਲੋਂ ,ਰਾਜਬੀਰ ਕੌਰ ਗਰੇਵਾਲ ਮੁੱਖ ਮਹਿਮਾਨ ਸਨ ਅਤੇ ਵਿਸ਼ੇਸ਼ ਮਹਿਮਾਨ :- ਗਿਮੀ ਸ਼ਗੂਫ਼ਤਾ , ਡਾ . ਹਰਪ੍ਰੀਤ ਰੂਬੀ , ਹਰਸਿਮਰਤ ਕੌਰ ਐਡਵੋਕੇਟ , ਪ੍ਰੋ. ਜਸਪਾਲ ਸਿੰਘ , ਹਰਦਿਆਲ ਸਿੰਘ ਝੀਤਾ , ਸੁਰਿੰਦਰ ਸਿੰਘ ਸੂਰ , ਸਤਬੀਰ ਸਿੰਘ ,ਕਾਰਿਆ ਪ੍ਰਭਜੋਤ ਕੌਰ, ਸਿੱਕੀ ਝੱਜੀ ਪਿੰਡ ਵਾਲਾ , ਬਲਜਿੰਦਰ ਕੌਰ , ਨੂਰਦੀਪ ਕੋਮਲ , ਪਰਵਿੰਦਰ ਕੌਰ ਸਾਰੇ ਹੀ ਸਤਿਕਾਰਿਤ ਕਵੀ ਵਿਸ਼ੇਸ਼ ਮਹਿਮਾਨ ਸਨ ।
ਪੱਤਰਕਾਰ ਗੁਰਪਾਲ ਰਾਏ ਨੂੰ ਸਦਮਾ, ਸਾਲੇ ਦਾ ਦਿਹਾਂਤ
ਸਾਰੇ ਹੀ ਸ਼ਾਇਰਾਂ ਦੀਆਂ ਰਚਨਾਵਾਂ ਬਹੁਤ ਉੱਚ ਪਾਏ ਦੀਆਂ ਸਨ । ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨਿਆ । ਮੀਤਾ ਖੰਨਾ ਜੀ ਨੇ ਵੀ ਮਾਂ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਮਾਂ ਤੇ ਲਿਖੀ ਇੱਕ ਬਹੁਤ ਭਾਵਪੂਰਤ ਰਚਨਾ ਸੁਣਾਈ । ਸਿੰਗਰ ਮੰਗਤ ਖਾਨ ਨੇ ਵੀ ਇਕ ਗ਼ਜ਼ਲ ਨੂੰ ਤਰੁਨੰਮ ਵਿਚ ਗਾ ਕੇ ਖ਼ੂਬ ਵਾਹ ਵਾਹ ਲੁੱਟੀ । ਮੁੱਖ ਮਹਿਮਾਨ ਕੁਲਵੰਤ ਕੌਰ ਢਿੱਲੋਂ ਜੀ ਨੇ ਸਾਰੇ ਸ਼ਾਇਰਾਂ ਦੀਆਂ ਰਚਨਾਵਾਂ ਦੇ ਬਾਰੇ ਵਿੱਚ ਆਪਣੇ ਪ੍ਰਭਾਵ ਵੀ ਪੇਸ਼ ਕੀਤੇ ਅਤੇ ਇੱਕ ਰਚਨਾ ਵੀ ਸੁਣਾਈ । ਆਖੀਰ ਵਿੱਚ ਸ .ਪਿਆਰਾ ਸਿੰਘ ਕੁੱਦੋਵਾਲ ਆਪਣੇ ਵਿਲੱਖਣ ਅੰਦਾਜ਼ ਤੇ ਦਮਦਾਰ ਅਵਾਜ਼ ਵਿੱਚ ਪ੍ਰੋਗਰਾਮ ਨੂੰ ਸਮ ਅੱਪ ਕਰਦੇ ਹਨ । ਉਹ ਬਹੁਤ ਸ਼ਿੱਦਤ ਨਾਲ ਸਾਰਾ ਪ੍ਰੋਗਰਾਮ ਸੁਣਦੇ ਹਨ ਅਤੇ ਫਿਰ ਉਹਨਾਂ ਨੇ ਸੱਭ ਦੀਆਂ ਰਚਨਾਵਾਂ ਦੇ ਬਾਰੇ ਆਪਣੇ ਬੇਸ਼ਕੀਮਤੀ ਪ੍ਰਭਾਵ ਪੇਸ਼ ਕੀਤੇ । ਇਸ ਪ੍ਰੋਗਰਾਮ ਵਿੱਚ ਸੰਸਾਰ ਭਰ ਵਿੱਚੋਂ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਮੂਲੀਅਤ ਕੀਤੀ । ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ . ਦਲਬੀਰ ਸਿੰਘ ਕਥੂਰੀਆ ਜੀ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਨਿਕਾਲ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਮਾਂ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਮਾਂ ਤੇ ਇੱਕ ਕਵਿਤਾ ਸੁਣਾਈ ਤੇ ਜੂਨ ਵਿੱਚ ਹੋਣ ਵਾਲੀ ਕਾਨਫ਼ਰੰਸ ਸੰਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ । ਕਥੂਰੀਆ ਜੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਯਤਨਸ਼ੀਲ ਹਨ । ਓਨਟਾਰੀਓ ਫ਼ਰੈਂਡਜ਼ ਕਲੱਬ ਦੇ ਚੇਅਰਮੈਨ ਸ . ਰਵਿੰਦਰ ਸਿੰਘ ਕੰਗ ਨੇ ਵੀ ਇਸ ਜ਼ੂਮ ਮੀਟਿੰਗ ਵਿੱਚ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ । ਅੰਤ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ, ਸਾਰੇ ਕਵੀਆਂ ਅਤੇ ਪ੍ਰੋਗਰਾਮ ਵਿਚ ਸ਼ਾਮਲ ਸਭਨਾਂ ਸ਼ਖ਼ਸੀਅਤਾਂ ਦਾ ਅਤੇ ਸਮੂਹ ਕਮੇਟੀ ਮੈਂਬਰਜ਼ ਦਾ ਸ਼ੁਕਰੀਆ ਅਦਾ ਕੀਤਾ। ਉਹ ਹਮੇਸ਼ਾਂ ਇਹੀ ਕਹਿੰਦੇ ਹਨ ਕਿ :- “ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ “
ਹਮੇਸ਼ਾਂ ਇਹ ਫ਼ੇਸ ਬੁੱਕ ਲਾਈਵ ਪ੍ਰੋਗਰਾਮ ਹਮੇਸ਼ਾਂ ਹੁੰਦਾ ਹੈ ਤੇ ਯੂ ਟਿਊਬ ਤੇ ਲਿੰਕ ਵੀ ਸ਼ੇਅਰ ਹੁੰਦਾ ਹੈ ਰਿਕਾਰਡਿੰਗ ਦਾ , ਬਹੁਤ ਨਾਮਵਰ ਸ਼ਖ਼ਸੀਅਤਾਂ ਦੇ ਮੈਸੇਜ ਆਏ ਕਿ ਪ੍ਰੋਗਰਾਮ ਦੇਖਕੇ ਬਹੁਤ ਅਨੰਦ ਮਾਣਿਆ ਹੈ । ਚੈਟ ਬਾਕਸ ਵਿਚ ਵੀ 100 ਤੋਂ ਉੱਪਰ ਦੋਸਤਾਂ ਨੇ ਬਹੁਤ ਖ਼ੂਬਸੂਰਤ ਕਮੈਂਟਸ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ । “ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਇਹ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ ।
Comments
Post a Comment