ਮਾਨਾਂਵਾਲਾ, 12 ਮਈ (ਸ਼ੁਕਰਗੁਜ਼ਾਰ ਸਿੰਘ) ਅੰਮਿ੍ਤਸਰ ਜ਼ਿਲ੍ਹੇ ਨਾਲ ਸੰਬੰਧਿਤ ਪੱਤਰਕਾਰ ਅਤੇ ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੇ ਸਕੱਤਰ ਗੁਰਪਾਲ ਸਿੰਘ ਰਾਏ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਾਲੇ ਜਗਮੋਹਨ ਬੰਟੀ ਦਾ ਇਕ ਹਾਦਸੇ ਵਿਚ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਜਗਮੋਹਨ ਆਪਣੇ ਪਿੱਛੇ ਮਾਤਾ- ਪਿਤਾ ਤੋਂ ਇਲਾਵਾ ਪਤਨੀ ਡਿੰਪੀ, ਬੇਟੀ ਵੈਲਵੀ ਤੇ ਇਕ ਲੜਕਾ ਅਭਿਨਵ ਕੁਮਾਰ ਛੱਡ ਗਿਆ ਹੈ। ਜਗਮੋਹਨ ਬੰਟੀ ਨਮਿਤ ਅੰਤਿਮ ਅਰਦਾਸ ਸੈਂਟ ਪੈਟਰਿਕ ਕੈਥੋਲਿਕ ਚਰਚ (ਸਕੂਲ), ਫਤਿਹਗੜ੍ਹ ਚੂੜੀਆਂ ਰੋਡ, ਅੰਮਿ੍ਤਸਰ ਮਿਤੀ 14 ਮਈ ਦਿਨ ਬੁੱਧਵਾਰ ਨੂੰ ਦੁਪਹਿਰ 11 ਤੋਂ 1 ਵਜੇ ਤੱਕ ਹੋਵੇਗੀ।
Comments
Post a Comment