ਕਿਸਾਨ ਆਗੂ ਬਾਪੂ ਪ੍ਰੀਤਮ ਸਿੰਘ ਨੂੰ ਪਾਠ ਦੇ ਭੋਗ ਤੇ ਕਿਸਾਨ ਆਗੂਆਂ ਵੱਲੋਂ ਦਿੱਤੀ ਗਈ ਨਿੱਘੀ ਸ਼ਰਧਾਂਜਲੀ

 



ਜਿਲੇ ਦੇ ਮੀਤ ਪ੍ਰਧਾਨ ਸਰਦਾਰ ਦਿਆਲ ਸਿੰਘ ਮੀਆਂਵਿੰਡ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ



ਤਰਨ ਤਾਰਨ ਸਤੰਬਰ ( ਸੁਖਚੈਨ ਸਿੰਘ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਖਡੂਰ ਸਾਹਿਬ ਵੱਲੋਂ ਪਿੰਡ ਮੱਲ੍ਹਾ ਦੇ ਕਿਸਾਨ ਆਗੂ ਬਾਪੂ ਪ੍ਰੀਤਮ ਸਿੰਘ ਜੋ ਪਿਛਲੇ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੇ ਜੱਦੀ ਪਿੰਡ ਦੇ ਗੁਰਦੁਆਰਾ ਸਾਹਿਬ ਬਾਬਾ ਭਾਗ ਦਾਸ ਜੀ ਦੇ ਅਸਥਾਨਾਂ ਤੇ ਪਾਏ ਗਏ। ਭੋਗ ਤੋਂ ਉਪਰੰਤ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤੇ, ਸਿੱਖ ਰੀਤੀ ਰਵਾਜਾ ਮੁਤਾਬਕ ਉਹਨਾਂ ਦੇ ਵੱਡੇ ਸਪੁੱਤਰ ਸਰਦਾਰ ਦਵਿੰਦਰ ਸਿੰਘ ਪਗੜੀ ਦੀ ਰਸਮ ਅਤੇ ਜਥੇਬੰਦੀ ਦੇ ਆਗੂ ਸਾਹਿਬਾਨਾਂ ਵੱਲੋਂ ਸਿਰੋਂ ਪਾਓ ਭੇਟ ਕੀਤੀ ਗਈ, ਉਚੇਚੇ ਤੌਰ ਤੇ ਪਹੁੰਚੇ ਤਰਨ ਤਰਨ ਜਿਲੇ ਦੇ ਮੀਤ ਪ੍ਰਧਾਨ ਸਰਦਾਰ ਦਿਆਲ ਸਿੰਘ ਮੀਆਂਵਿੰਡ ਨੇ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਜੋਨ ਖਡੂਰ ਸਾਹਿਬ ਦੇ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ,ਸਕੱਤਰ ਭਗਵਾਨ ਸਿੰਘ ਸੰਘਰ ਨੇ ਬਾਪੂ ਪ੍ਰੀਤਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਬਾਪੂ ਪ੍ਰੀਤਮ ਸਿੰਘ ਜਥੇਬੰਦੀ ਦੇ ਜੁਝਾਰੂ ਜੋਧੇ ਸਨ ਪਰਿਵਾਰ ਦੇ ਨਾਲ ਨਾਲ ਸਾਡੇ ਬੰਦੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ, ਸਾਡੀ ਜਥੇਬੰਦੀ ਬਾਪੂ ਪ੍ਰੀਤਮ ਸਿੰਘ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਹਰ ਦੁੱਖ ਸੁਖ ਵਿੱਚ ਅਸੀਂ ਪਰਿਵਾਰ ਦੇ ਨਾਲ ਹਾਂ, ਸਾਕ ਸਬੰਧੀ ਰਿਸ਼ਤੇਦਾਰਾ ਨੇ ਰੂਹ ਦੀ ਕਲਿਆਣਤਾ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ। ਇਸ ਮੌਕੇ ਇਕਾਈ ਪ੍ਰਧਾਨ ਦਿਲਬਾਗ ਸਿੰਘ ਮੱਲਾ, ਪ੍ਰਧਾਨ ਸਿਮਰ ਸਿੰਘ ਏਗਲਗੱਡਾ, ਸੂਬੇਦਾਰ ਗੁਰਜਿੰਦਰ ਸਿੰਘ ਅੱਲੋਵਾਲ, ਹਰਦੇਵ ਸਿੰਘ ਸਰਲੀ, ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਮੀਆਂਵਿੰਡ, ਸੰਤੋਖ ਸਿੰਘ ਨੰਬਰਦਾਰ, ਪ੍ਰਧਾਨ ਹਰਦੀਪ ਸਿੰਘ ਜਵੰਦਪੁਰ, ਪ੍ਰਧਾਨ ਅਜੀਤ ਸਿੰਘ ਮਲਮੋਰੀ ਪ੍ਰਧਾਨ ਗੁਰਦੀਪ ਸਿੰਘ ਗਿੱਲ ਕਲੇਰ, ਗੁਰਪਿੰਦਰ ਸਿੰਘ ਮੀਆਵਿੰਡ,ਬੱਬੂ ਸਿੰਘ, ਮੁਖਤਾਰ ਸਿੰਘ ਫਤਿਹਪੁਰ ਬਦੇਸ਼ਾ, ਸੁਖਵਿੰਦਰ ਸਿੰਘ ਸੰਘਰ,ਲੱਡੂ ਸਿੰਘ ਸੰਘਰ ਹਰਪਾਲ ਸਿੰਘ ਮੱਲਾ, ਲਾਡੀ ਮੱਲਾ ਆਦਿ ਜਥੇਬੰਦੀ ਦੇ ਆਗੂ ਹਾਜ਼ਰ ਰਹੇ

Comments