ਕਿਸਾਨਾਂ ਦੀ ਹੋਣ ਵਾਲੀ ਮਹਾਰੈਲੀ ਵਿੱਚ ਜੋਨ ਖਡੂਰ ਸਾਹਿਬ ਵੱਡਾ ਕਾਫਲਾ ਲੈ ਕੇ ਜਲੰਧਰ ਦੇ ਕੁਕੜ ਪਿੰਡ ਵਿੱਚ ਪਹੁੰਚਾਗੇ, ਅੱਲੋਵਾਲ, ਸੰਘਰ
ਤਰਨਤਾਰਨ 18 ਅਗਸਤ ( ਸੁਖਚੈਨ ਸਿੰਘ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ,, ਜੋਨ ਖਡੂਰ ਸਾਹਿਬ,, ਪ੍ਰੈਸ ਨੋਟਿਸ ਜੋਨ ਸਾਹਿਬ ਦੀ ਮੀਟਿੰਗ ਜੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ,ਸਕੱਤਰ ਭਗਵਾਨ ਸਿੰਘ ਸੰਘਰ ਦੀ ਪ੍ਰਧਾਨਗੀ ਹੇਠ ਖਡੂਰ ਸਾਹਿਬ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ ਕੇਵਲ ਪਿੰਡਾਂ ਦੇ ਪ੍ਰਧਾਨ ਜਾਂ ਸਕੱਤਰ ਹਾਜ਼ਰ ਸਨ,ਵੱਖ ਵੱਖ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਉਲੀਕੇ ਹੋਏ ਪ੍ਰੋਗਰਾਮ ਆਉਣ ਵਾਲੀ 20 ਤਰੀਕ ਨੂੰ ਜਲੰਧਰ ਦੇ ਪਿੰਡ ਕੁੱਕੜ ਵਿਖੇ ਹੋਣ ਜਾ ਰਹੀ ਕਿਸਾਨ, ਮਜ਼ਦੂਰ ਮਹਾਂ ਰੈਲੀ ਦੀ ਤਿਆਰੀ ਕਰਵਾਈ ਗਈ। ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂੰਜੀਪਤੀਆਂ ਦੇ ਹੱਕ ਵਿੱਚ ਲਿਆਂਦੀ ਲੈਂਡ ਪੂਲਿੰਗ ਪੋਲਸੀ ਪੱਕੇ ਤੌਰ ਤੇ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਾਂਗੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀਆਂ ਜਮੀਨਾਂ ਤੇ ਕਿਸੇ ਵੀ ਕੀਮਤ ਤੇ ਕਾਬਜ ਨਹੀਂ ਹੋਣ ਦੇਵਾਂਗੇ,
ਦੂਸਰੇ ਵਿਸ਼ਵ ਯੁੱਧ ਦੇ ਜ਼ੰਗੀ ਸੂਰਬੀਰ ਯੋਧੇ 3 ਬਟਾਲੀਅਨ ਦੇ ਹੀਰੋ ਕੈਪਟਨ ਦਇਆ ਸਿੰਘ ਮਾਨਸਾ - ਗੁਰਦੀਪ ਸਿੰਘ ਚੀਮਾਂ
ਸਰਕਾਰਾਂ ਪੂੰਜੀਪਤੀਆਂ ਦੇ ਹੱਕ ਵਿੱਚ ਭੁਗਤ ਰਹੀਆਂ ਹਨ। ਉਹਨਾਂ ਦੇ ਬਣਾਏ ਹੋਏ ਸਮਾਰਟ ਮੀਟਰ ਜੋਰ ਜਬਰਦਸਤੀ ਘਰਾਂ ਦੇ ਬਾਹਰ ਲਗਾਏ ਜਾ ਰਹੇ ਹਨ, ਜੋ ਕਿ ਲੋਕਾਂ ਨਾਲ ਸ਼ਰੇਆਮ ਧੱਕਾ ਹੈ। ਪੰਜਾਬ ਦੇ ਜਾਏ ਇਹ ਧੱਕਾ ਸ਼ਹਿਨ ਨਹੀਂ ਕਰਨਗੇ। ਸਰਕਾਰਾਂ ਦੁਆਰਾ ਪੂਰਨ ਤੌਰ ਤੇ ਬਿਜਲੀ ਮਹਿਕਮਾ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾਣਾ ਹੈ। ਪੰਜਾਬ ਦੇ ਲੋਕ ਇਹ ਕਦੀ ਵੀ ਸਹਿਣ ਨਹੀਂ ਕਰਨਗੇ, ਭਗਵਾਨ ਸਿੰਘ ਸੰਗਰ ਨੇ ਦੱਸਿਆ ਕਿ ਆਉਣ ਵਾਲੀ 20 ਤਰੀਕ ਨੂੰ ਜਲੰਧਰ ਦੇ ਕੁਕੜ ਪਿੰਡ ਵਿੱਚ ਕਿਸਾਨ ਮਹਾਂ ਰੈਲੀ ਵਿੱਚ ਜੋਨ ਵੱਲੋਂ ਵੱਡੀ ਨਫਰੀ ਅਤੇ ਕਾਫਲਾ ਲੈ ਕੇ ਹਾਜ਼ਰ ਹੋਵਾਂਗੇ। ਇਸ ਮੌਕੇ ਜੋਨ ਦੇ ਖਜਾਨਚੀ ਗੁਲਜਾਰ ਸਿੰਘ ਮੀਆਂਵਿੰਡ, ਆਗੂ ਗੁਰਜਿੰਦਰ ਸਿੰਘ ਅੱਲੋਵਾਲ, ਆਗੂ ਹਰਦੇਵ ਸਿੰਘ ਸਰਲੀ, ਰਾਜਪਾਲ ਸਿੰਘ ਚੰਡੇਰ ਮਹਾਂਪੁਰਖ,ਇਕਾਈ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਮੀਆਂ ਵਿੰਡ, ਸਿਮਰ ਸਿੰਘ ਏਕਲਗੱਡਾ, ਸਕੱਤਰ ਸੰਤੋਖ ਸਿੰਘ ਨੰਬਰਦਾਰ, ਇਕਾਈ ਪ੍ਰਧਾਨ ਹਰਦੀਪ ਸਿੰਘ ਜਵੰਦਪੁਰ, ਸਕੱਤਰ ਹਰਪਾਲ ਸਿੰਘ ਮੱਲਾ, ਤਜਿੰਦਰ ਪਾਲ ਸਿੰਘ, ਗੁਰਪਿੰਦਰ ਸਿੰਘ ਮੀਆਂ ਪਿੰਡ, ਖਜਾਨਚੀ ਸੁਖਵਿੰਦਰ ਸਿੰਘ ਸੰਘਰ, ਗੁਰਜੰਟ ਸਿੰਘ ਚੱਕ ਕਰੇਖਾਂ, ਰਜਿੰਦਰ ਸਿੰਘ ਫਾਜਲਪੁਰ ਲਾਡੀ ਨਾਗੋਕੇ ਗੁਰਦੀਪ ਸਿੰਘ ਗਿੱਲ ਕਲੇਰ ਬਾਪੂ ਦਸੰਦਾ ਸਿੰਘ ਫਾਜਲਪੁਰ ਆਦਿ ਆਗੂ ਹਾਜ਼ਰ ਸਨ
Comments
Post a Comment