ਦੂਸਰੇ ਵਿਸ਼ਵ ਯੁੱਧ ਦੇ ਜ਼ੰਗੀ ਸੂਰਬੀਰ ਯੋਧੇ 3 ਬਟਾਲੀਅਨ ਦੇ ਹੀਰੋ ਕੈਪਟਨ ਦਇਆ ਸਿੰਘ ਮਾਨਸਾ - ਗੁਰਦੀਪ ਸਿੰਘ ਚੀਮਾਂ

 


ਦੁਨੀਆਂ ਦਾ ਮਹਾਨ ਲੋਕ ਰਾਜ ਆਪਣੀਆਂ ਸ਼ਾਨਦਾਰ ਰੁਵਾਇਤਾ ਸਦਕਾ ਅੱਜ --ਵਿਸਵ ਰਾਜ ਨੈਤਿਕਤਾ ਵਿੱਚ ਵਰਣਨਯੋਗ ਕਦਰਾਂ ਕੀਮਤਾਂ ਦਾ ਖਲਨਾਇਕ ਬਣ ਬੈਠਾ ਹੈਂ। ਪਰ ਇਸ ਦਾ ਆਹਵਾਹਨ ਸਾਡੇ ਸੁਤੰਤਰਤਾ ਸੰਗਰਾਮੀਏ ਵੀਰ ਯੋਧੇ ਤੇ ਰਣਭੂਮੀ ਵਿੱਚ ਦੇਸ਼ ਦੀਆਂ ਸਰਹੱਦਾਂ ਤੇ ਸ਼ਹੀਦ ਹਨ। ਜਿਹਨਾਂ ਨੇ ਅਜ਼ਾਦੀ ਦੇ ਬੂਟੇ ਨੂੰ ਲਾਇਆਂ ਸਿੱਜਿਆ ਸਵਾਰਿਆ ਤੇ ਪ੍ਰਫੁੱਲਿਤ ਕੀਤਾ। ਅੱਜ ਅਸੀਂ ਉਸ ਬੂਟੇ ਦੀਆਂ ਛਾਵਾਂ ਮਾਣਦੇ ਹੋਏ ਫਲ ਨਾਲ ਝੋਲੀਆਂ ਭਰੀ ਬੈਠੇ ਹਾਂ।  ਕੌਮੀ ਏਕਤਾ ਸਾਡੀ ਸੁਰਖਸਾ ਦਾ ਪ੍ਰਤੀਕ ਹੈ। ਸੁਤੰਤਰਤਾ ਦੀ ਰਾਖੀ ਕਰਨਾ ਸਾਡਾ ਪਰਮ ਧਰਮ ਤੇ ਸਮਾਜ- ਵਾਦ ਸਾਡਾ ਲਕਸ਼ ਹੈ।ਪਰਮ ਧਰਮ ਫਰਜ਼ ਦੀ ਮਜ਼ਬੂਤ ਉਦਾਹਰਣ ਦਾ ਨਾਮ ਕੈਪਟਨ ਸਤਿਕਾਰਯੋਗ ਦਇਆ ਸਿੰਘ ਜਿਹਨਾਂ ਦਾ ਆਰਮੀ ਨੰਬਰ ਤੇ ਨਾਮ ਕਿਸੇ ਪਹਿਚਾਣ ਦਾ ਮੁਥਾਜ ਨਹੀਂ।


ਪੰਜਾਬੀ ਗਜ਼ਲ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਨਹੀਂ ਰਹੇ ਗ਼ਜ਼ਲਗੋ ਸ਼੍ਰੀ ਸਿਰੀ ਰਾਮ ਅਰਸ਼ - ਡਾ.ਗੁਰਚਰਨ ਕੌਰ ਕੋਚਰ, ਭਗਤ ਰਾਮ ਰੰਗਾੜਾ


JC-56980 ਕੈਪਟਨ ਦਇਆ ਸਿੰਘ  ਦਾ ਜਨਮ ਮਿਤੀ 29-10-1920 ਨੂੰ ਸਤਿਕਾਰ ਯੋਗ ਮਾਤਾ ਕ੍ਰਿਸ਼ਨ ਕੌਰ ਦੀ ਕੁੱਖੋਂ ਤੇ, ਪਿਤਾ ਸਰਦਾਰ ਬੁੱਧ ਸਿੰਘ ਜੀ ਦੇ ਘਰ ਪਿੰਡ ਨੰਗਲ ਕਲਾਂ ਤਹਿਸੀਲ ਤੇ ਜ਼ਿਲ੍ਹਾ ਮਾਨਸਾ  ਵਿਖੇ ਹੋਇਆ । ਆਪ ਜੀ ਨੇ ਮੁਢਲੀ ਪੜ੍ਹਾਈ ਲਿਖਾਈ ਪਿੰਡ ਨੰਗਲ ਕਲਾਂ  ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ 20 ਸਾਲ ਦੀ  ਉਮਰ ਵਿੱਚ ਮਿਤੀ 29-10-1940 ਨੂੰ ਬਠਿੰਡਾ ਵਿਖੇ ਆਰਮੀ ਵਿੱਚ ਭਰਤੀ ਹੋ ਗਏ। ਆਪ ਦੀ ਪਹਿਲੀ ਬਟਾਲੀਅਨ 23 ਸਿੱਖ ਪੈਨੀਅਰ ਸੀ ਜਿੱਥੇ ਆਪ ਨੇ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਬਹਾਦਰੀ ਨਾਲ ਆਪਣੀ ਅਣਖ ਤੇ ਦੇਸ਼ ਪ੍ਰਤੀ ਇੱਜ਼ਤ ਦਾ ਸਬੂਤ ਦਿੰਦੇ ਹੋਏ ਮਿਸਾਲ ਦੀ ਤਰਾਂ ਰੋਸ਼ਨੀ ਦਿੰਦੇ ਹੋਏ ਮਿਸਾਲ ਬਣ ਗਏ। ਪੈਨੀਅਰਾ ਨੂੰ ਤੋੜ ਕੇ ਸੰਨ 1941 ਨੂੰ ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਖੜੀ ਕੀਤੀ ਗਈ। ਆਪ 01 ਫਸਟ ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਵਿੱਚ  07 ਸਾਲ  ਦੇ ਕਰੀਬ ਰਹੇ । ਸੰਨ 1948 ਵਿੱਚ 04 ਸਿੱਖ ਲਾਈਟ ਇਨਫੈਂਟਰੀ  ਦੀ ਸਥਾਪਨਾ ਹੋਈ ਅਤੇ ਆਪ ਇਸ ਬਟਾਲੀਅਨ ਵਿੱਚ ਵੀ ਆਪ ਜੀ ਨੇ 15 ਸਾਲ ਸੇਵਾ ਨਿਭਾਈ । ਸੰਨ 1962  ਚੀਨ ਭਾਰਤ ਜੰਗ ਵਿੱਚ 04 ਸਿੱਖ ਲਾਈਟ ਇਨਫੈਂਟਰੀ ਨੇ ਹਿੱਸਾ ਲਿਆ ਅਤੇ ਆਪ ਆਪਣੀ ਉੱਚ ਸਤਰ ਦੀ ਲੀਡਰਸ਼ਿਪ ਸਦਕਾ ਸੈਨਿਕਾਂ ਨੂੰ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਕਰਦੇ ਰਹੇ।  ਆਪਣੀ ਮਿਹਨਤ ਤੇ ਲਗਨ ਸਦਕਾ  23 ਸਾਲ ਦੀ ਸੇਵਾ ਵਿੱਚ ਹੀ ਆਪ ਨੂੰ ਸੂਬੇਦਾਰ ਮੇਜਰ ਰੈਂਕ ਪਹਿਨਣ ਦਾ ਸੁਨਹਿਰੀ ਅਵਸਰ ਪ੍ਰਾਪਤ ਹੋਇਆ । 01 ਅਕਤੂਬਰ 1963 ਨੂੰ ਜਦੋਂ 06 ਸਿੱਖ ਲਾਈਟ ਇਨਫੈਂਟਰੀ ਕਾਲੀਧਾਰ ਬਟਾਲੀਅਨ ਦੀ ਸਥਾਪਨਾ ਸਿੱਖ ਲਾਈਟ ਇਨਫੈਂਟਰੀ ਸੈਂਟਰਲ ਮੇਰਠ ਵਿਖੇ ਹੋਈ ਤਾਂ ਆਪ ਨੂੰ 06 ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਦਾ ਪਹਿਲਾ  ਸੂਬੇਦਾਰ ਮੇਜਰ ਬਣਨ ਦਾ ਮਾਣ ਪ੍ਰਾਪਤ ਹੋਇਆ। ਉਸ ਵਕਤ  ਦੇਸ਼ ਦੇ ਹਾਲਾਤ ਲੜਾਈ ਵਾਲੇ ਹੀ ਸਨ ਅਤੇ  ਬਟਾਲੀਅਨ ਦੀ ਪਹਿਲੀ ਪੋਸਟਿੰਗ ਸ਼ੰਭ ਜੌੜੀਆਂ ਸੈਕਟਰ ਪਾਕਿਸਤਾਨ ਨਾਲ ਲੱਗਦੇ ਇਲਾਕੇ ਵਿੱਚ ਹੋ ਗਈ। ਸੂਬੇਦਾਰ ਮੇਜਰ ਦਇਆ ਸਿੰਘ ਨੇ ਸੰਨ 1965 ਦੀ ਭਾਰਤ ਪਾਕਿਸਤਾਨ ਜੰਗ ਸ਼ੰਭ  ਜੋੜੀਆਂ ਸੈਕਟਰ ਵਿੱਚ ਹੀ ਲੜੀ। ਇਸ ਤੋਂ ਬਾਅਦ ਬਟਾਲੀਅਨ ਨਵੇਂ ਟਾਸਕ ਲਈ ਅਖਨੂਰ ਦੇ ਪੁੱਲ ਉੱਤੇ ਇਕੱਠੀ ਹੋਈ ਅਤੇ ਦੁਸ਼ਮਣ ਤੋਂ.3776 ਪਹਾੜੀ ਨੂੰ ਅਜ਼ਾਦ ਕਰਾਉਣ ਵਾਸਤੇ ਰਵਾਨਾ ਹੋਈ। ਉਨ੍ਹਾਂ ਦੇ ਜੋਸ਼ ਅਤੇ ਜਜ਼ਬੇ ਤੋਂ ਪ੍ਰਭਾਵਿਤ ਹੋ ਕੇ ਸੈਨਿਕਾਂ ਨੇ ਚਨਾਬ ਦਰਿਆ ਦੇ ਪਾਣੀ ਦਾ ਰੁਖ ਮੋੜ ਦਿੱਤਾ ਸੀ


ਸਾਂਝਾ ਸਟੂਡੀਉ ਅਤੇ ਸਾਹਿਤ ਪ੍ਰਚਾਰ ਮੰਚ ਵੱਲੋਂ ਪਹਿਲਾ ਅਦਬੀ ਅਤੇ ਕਲਾ ਉਤਸਵ ਐਵਾਰਡ ਸਮਾਰੋਹ ਕਰਵਾਇਆ


 ਅਤੇ ਆਪਣੇ ਪਾਣੀ ਵਿੱਚ ਡਿੱਗੇ ਹੋਏ ਹਥਿਆਰ ਲੱਭ ਲਏ ਸਨ। ਉਨ੍ਹਾਂ ਦੁਆਰਾ ਬਣਾਈ  ਵਿਸਥਾਰਪੂਰਵਕ ਵਿਉਂਤਬੰਦੀ ਦੇ ਸਦਕਾ ਪਲਟਨ  ਤਿੰਨ ਸੌ ਵੀਹ ਪਾਕਿਸਤਾਨੀ ਸੈਨਿਕਾਂ ਨੂੰ ਖਦੇੜ ਕੇ ਚਾਰ ਅਕਤੂਬਰ ਉਨੀ ਸੌ ਪੈਂਹਠ ਨੂੰ ਸੁੰਦਰ ਬਣੀ ਜੰਮੂ ਕਸ਼ਮੀਰ ਵਿੱਚ ਕਾਲੀਧਾਰ ਪਹਾੜੀ ਤੇ ਸਾਡੇ ਰਾਸ਼ਟਰੀ ਝੰਡੇ ਤਿਰੰਗੇ ਨੂੰ ਲਹਿਰਾਉਣ ਵਿੱਚ ਕਾਮਯਾਬ ਹੋ ਚੁੱਕੀ ਸੀ ਅਤੇ ਬਟਾਲੀਅਨ ਨੂੰ ਇੱਕ ਮਹਾਂਵੀਰ ਚੱਕਰ ਦੋ ਵੀਰ ਚੱਕਰ ਪ੍ਰਾਪਤ ਹੋਏ। ਬਟਾਲੀਅਨ ਨੂੰ ਕਾਲੀਧਾਰ ਬੈਟਲ ਆੱਨਰ ਅਤੇ ਜੰਮੂ ਕਸ਼ਮੀਰ ਥੀਏਟਰ ਆੱਨਰ ਨਾਲ ਸਨਮਾਨਿਤ ਕੀਤਾ ਗਿਆ।  ਲੜਾਈ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਸੀ । ਜਿਸ ਵਿੱਚ ਬਹੁਤ ਸਾਰੇ ਸੈਨਿਕ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸਨ। ਕੈਪਟਨ  ਦਇਆ ਸਿੰਘ ਦੁਆਰਾ ਸ਼ਹੀਦਾਂ ਦੇ ਪਵਿੱਤਰ ਸਰੀਰਾਂ ਦਾ ਅੰਤਿਮ ਸੰਸਕਾਰ ਸਿੱਖ ਰਹਿਤ ਮਰਿਯਾਦਾ ਅਨੁਸਾਰ  ਆਪਣੇ ਹੱਥੀਂ ਕੀਤਾ ਗਿਆ ਅਤੇ ਪਾਕਿਸਤਾਨੀ ਸੈਨਿਕ ਦੇ ਸਰੀਰਾਂ ਨੂੰ ਦਫ਼ਨਾਇਆ ਗਿਆ ਸੀ।  ਆਪ ਦੀ ਕਾਬਲੀਅਤ ਨੂੰ ਦੇਖਦੇ ਹੋਏ ਆਪ ਨੂੰ 10 ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਨੂੰ ਨਵੀਂ ਸਥਾਪਤ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਗਈ ਜੋ ਆਪ ਨੇ ਬਾਖ਼ੂਬੀ ਨਿਭਾਈ। ਆਪਣੀ 28 ਸਾਲ ਦੀ ਲੰਮੀ ਸੇਵਾ ਪੂਰੀ ਕਰਕੇ ਆਪ ਸੰਨ 27-10-1968 ਨੂੰ ਸੇਵਾ ਮੁਕਤ ਹੋ ਗਏ। ਆਪਣੇ ਪਰਿਵਾਰ ਵਿੱਚ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਹੋਏ ਭਾਰਤ ਮਾਤਾ ਦਾ ਮਹਾਨ ਯੋਧਾ 18 ਮਈ 1993 ਨੂੰ ਭਾਰਤ ਮਾਤਾ ਦੀ ਗੋਦ ਵਿੱਚ ਸਮਾ ਗਿਆ।  ਭਾਰਤੀ ਸੈਨਾ ਦੇ ਇਤਿਹਾਸ ਵਿੱਚ ਕੈਪਟਨ ਦਇਆ ਸਿੰਘ ਹਮੇਸ਼ਾ ਅੰਬਰਾਂ ਦੇ ਤਾਰਿਆਂ ਵਾਂਗ ਚਮਕਦੇ ਰਹਿਣਗੇ। 


ਗੁਰਦੀਪ ਸਿੰਘ ਚੀਮਾਂ 

884764899

Comments