ਸਾਂਝਾ ਸਟੂਡੀਉ ਅਤੇ ਸਾਹਿਤ ਪ੍ਰਚਾਰ ਮੰਚ ਵੱਲੋਂ ਪਹਿਲਾ ਅਦਬੀ ਅਤੇ ਕਲਾ ਉਤਸਵ ਐਵਾਰਡ ਸਮਾਰੋਹ ਕਰਵਾਇਆ

 

ਡਾ. ਗੁਰਚਰਨ ਕੌਰ' ਕੋਚਰ' ਜੀ ਦਾ 'ਕਲਮ ਦੀ ਜੋਤ' ਐਵਾਰਡ ਨਾਲ ਸਨਮਾਨ 


ਬਾਬਾ ਬਕਾਲਾ ਸਾਹਿਬ 17 ਅਗਸਤ ( ਦਰਦੀ ) ਅੱਜ ਇੱਥੇ ਸਾਂਝਾ ਸਟੂਡੀਉ ਅਤੇ ਸਾਹਿਤ ਪ੍ਰਚਾਰ ਮੰਚ (ਅੰਮ੍ਰਿਤਸਰ) ਵੱਲੋਂ ਪਹਿਲਾ ਅਦਬੀ ਅਤੇ "ਕਲਾ ਉਤਸਵ ਐਵਾਰਡ ਸਮਾਰੋਹ" ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਹਿਯੋਗ ਨਾਲ ਮੀਟਿੰਗ ਹਾਲ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਵਿੱਚ ਡਾ: ਗੁਰਚਰਨ ਕੌਰ 'ਕੋਚਰ' ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਸ: ਗੁਰਪ੍ਰੀਤ ਸਿੰਘ ਮੱਲੇਵਾਲ ਮੈਨੇਜਰ ਗੁਰਦਵਾਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਬਤੌਰ ਮੁੱਖ ਮਹਿਮਾਨ ਪੁਜੇਮ, ਜਦਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲੰਿਦਰਜੀਤ ਸਿੰਘ ਰਾਜਨ, ਹਰਮੇਸ਼ ਕੌਰ 'ਯੋਧੇ' ਸਾ: ਜ਼ਿਲ੍ਹਾ ਭਾਸ਼ਾ ਅਫਸਰ, ਸ਼ਾਇਰਾ ਅੰਜੂ ਅਮਨਦੀਪ ਗਰੋਵਰ, ਗੀਤਕਾਰ ਨਿਰਮਲ ਟਪਿਆਲਾ, ਸ਼ਾਇਰ ਮਾਸਟਰ ਕਿਰਪਾਲ ਸਿੰਘ ਵੇਰਕਾ, ਡਾ: ਅਮਨਦੀਪ ਸਿੰਘ ਗਰੋਵਰ ਡਾਇਰੈਕਟਰ ਭਾਰਤ ਸਰਕਾਰ, ਸ਼ਾਇਰ ਗੋਲਡੀ ਗੁਸਤਾਖ, ਨਿਰਮਲ ਕੌਰ ਕੋਟਲਾ ਪ੍ਰਧਾਨ ਨਾਰੀ ਸਾਹਿਤਕ ਮੰਚ, ਕੀਰਤਪ੍ਰਤਾਪ ਸਿੰਘ ਪੰਨੂੰ ਪ੍ਰਧਾਨ ਮਜਲਸ, ਐਡਵੋਕੇਟ ਸ਼ੁਕਰਗੁਜਾਰ ਸਿੰਘ ਪੰਥਕ ਕਵੀ, ਸ਼ਾਇਰਾ ਅਮਨ ਢਿੱਲੋਂ 'ਕਸੇਲ' (ਸਾਂਝਾ ਸਟੂਡੀਉ) ਅਤੇ ਸ਼ਾਇਰ-ਗੀਤਕਾਰ ਦਿਲਰਾਜ ਸਿੰਘ ਦਰਦੀ, ਕਹਾਣੀਕਾਰ ਜਸਵੰਤ ਸਿੰਘ ਗਿੱਲ ਵੈਰੋਵਾਲ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਸੰਸਥਾ ਵੱਲੋਂ ਅਮਨ ਢਿੱਲੋਂ 'ਕਸੇਲ' ਅਤੇ ਦਿਲਰਾਜ ਸਿੰਘ ਦਰਦੀ ਨੇ ਡਾ: ਗੁਰਚਰਨ ਕੌਰ 'ਕੋਚਰ' ਨੂੰ "ਕਲਮ ਦੀ ਜੋਤ ਐਵਾਰਡ" ਨਾਲ ਅਤੇ ਵੱਖ-ਵੱਖ ਖੇਤਰ ਵਿੱਚ ਯੋਗਦਾਨ ਪਾਉਣ ਬਦਲੇ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ।

ਕਾਮਯਾਬੀ ਵੱਲ ਵੱਧਦੇ ਕਦਮ "ਕੌਮਾਂਤਰੀ ਪੰਜਾਬੀ ਕਾਫ਼ਲਾ,ਇਟਲੀ" ਦੇ ਕਵੀ ਦਰਬਾਰ ਵਿੱਚ ਕਵੀਆਂ-ਕਵਿਤ੍ਰੀਆਂ ਨੇ ਵਾਹ-ਵਾਹ ਖੱਟੀ।


 ਮੰਚ ਸੰਚਾਲਨ ਦੇ ਫਰਜ਼ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ । ਇਸ ਮੌਕੇ ਗਾਇਕੀ ਦੇ ਦੌਰ ਵਿੱਚ ਗਾਇਕ ਮੱਖਣ ਭੈਣੀਵਾਲਾ, ਅੰਮ੍ਰਿਤਪਾਲ ਰਈਆ, ਸੁਖਜਿੰਦਰ ਜੈਂਪੂ ਖਾਨਪੁਰੀ, ਅਜੀਤ ਸਿੰਘ ਸਠਿਆਲਵੀ, ਜਸਮੇਲ ਸਿੰਘ ਜੋਧੇ, ਕਾਲੇ ਸ਼ਾਹ ਟਾਂਗਰਾ ਨੇ ਗਾਇਕੀ ਦੇ ਜੌਹਰ ਦਿਖਾਏ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਮੈਡਮ ਅਨੂਪਮਾ, ਰਾਜਵਿੰਦਰ ਕੌਰ ਰਾਜ, ਹਰਵਿੰਦਰ ਕੌਰ ਬਾਠ, ਸੁਰਿੰਦਰ ਖਿਲਚੀਆਂ, ਬਲਵਿੰਦਰ ਕੌਰ ਸਰਘੀ, ਗੁਰਮੀਤ ਕੌਰ ਬੱਲ, ਕੁਲਵਿੰਦਰ ਕੌਰ, ਹਰਦਰਸ਼ਨ ਸਿੰਘ ਕਮਲ, ਬਖਤੌਰ ਧਾਲੀਵਾਲ, ਨਵਦੀਪ ਸਿੰਘ ਬਦੇਸ਼ਾ, ਵਿਨੋਦ ਸ਼ਰਮਾ, ਆਨੰਦ ਸੰਤੋਖ ਸਿੰਘ, ਗੁਰਮਿੰਦਰ ਸਿੰਘ ਵਡਾਲਾ, ਮੁਨੀਸ਼ ਕੁਮਾਰ ਰਿੰਕੂ, ਸਰਬਜੀਤ ਸਿੰਘ ਪੱਡਾ, ਸੰਤੋਖ ਸਿੰਘ ਪੰਨੂੰ, ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਗਗਨਦੀਪ ਸਿੰਘ ਕੋਟਲਾ, ਸ਼ਿੰਗਾਰਾ ਸਿੰਘ ਸਠਿਆਲਾ, ਬਲਦੇਵ ਸਿੰਘ ਸਠਿਆਲਾ, ਕੈਪਟਨ ਸਿੰਘ ਮਹਿਤਾ, ਬਲਬੀਰ ਸਿੰਘ ਬੋਲੇਵਾਲ, ਬਲਵਿੰਦਰ ਸਿੰਘ ਅਠੌਲਾ, ਅਮਨਦੀਪ ਸਿੰਘ, ਅਜੈ ਦਨਿਆਲ, ਮੀਨਾ ਢਿੱਲੋਂ ਡੇਨੀਆਲ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ । ਸਾਂਝਾ ਸਟੂਡੀਉ ਅਤੇ ਸਾਹਿਤ ਪ੍ਰਚਾਰ ਮੰਚ ਵੱਲੋਂ ਕਰਵਾਏ ਗਏ ਪਹਿਲੇ ਅਦਬੀ ਅਤੇ ਕਲਾ ਉਤਸਵ ਐਵਾਰਡ ਮੌਕੇ ਵੱਖ ਵੱਖ ਸਨਮਾਨਿਤ ਸਖਸ਼ੀਅਤਾਂ ਨਾਲ ਪ੍ਰਧਾਨਗੀ ਮੰਡਲ ਅਤੇ ਹੋਰ ਸਾਹਿਤਕਾਰ ।  

Comments