ਕੈਪਟਨ ਜਸਵੰਤ ਸਿੰਘ ਪੰਡੋਰੀ ਤੇ ਅਵਤਾਰ ਸਿੰਘ ਨੂੰ ਗਹਿਰਾ ਸਦਮਾਂ , ਮਾਤਾ ਦਾ ਦਿਹਾਂਤ

 

ਮੋਗਾ : 8 ਜੂਨ  (ਗੁਰਦੀਪ ਸਿੰਘ ਚੀਮਾ ) ਮੋਗਾ ਦੀ ਤਹਿਸੀਲ ਧਰਮਕੋਟ ਦੇ ਪਿੰਡ ਪੰਡੋਰੀ ਅਰਾਈਆਂ ਦੇ ਸਮਾਜਸੇਵੀ ਕੈਪਟਨ ਜਸਵੰਤ ਸਿੰਘ  ਪੰਡੋਰੀ , ਤੇ ਉਹਨਾਂ ਦੇ ਵੱਡੇ ਭਾਈ ਅਵਤਾਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਹਨਾਂ ਦੇ ਸਤਿਕਾਰ ਯੋਗ ਮਾਤਾ ਜੀ ਸਰਦਾਰਨੀ ਸਤਿਕਾਰਯੋਗ ਬਚਨ ਕੌਰ ਜੀ ਪਤਨੀ ਸਰਦਾਰ ਸੁਰਗਵਾਸੀ ਸਤਿਕਾਰਯੋਗ ਮੁਨਸ਼ਾ ਸਿੰਘ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ।


ਗੁਰਸਿੱਖੀ ਜੀਵਨ ਜਾਂਚ ਨਾਲ ਨਸਲਾਂ ਬਚਾ ਲਈਏ ਤੇ ਨਸਲਾਂ ਫਸਲਾਂ ਬਚਾ ਲੈਣਗੀਆਂ


 ਬਹੁਤ ਸਾਰੇ ਕਰੀਬੀ ਦੋਸਤ ਮਿੱਤਰ , ਰਿਸ਼ਤੇ ਦਾਰ, ਪੱਤਰਕਾਰ ਭਾਈਚਾਰੇ ਵੱਲੋਂ ਉਹਨਾਂ ਨਾਲ਼ ਦੁੱਖ ਦਾ  ਪ੍ਰਗਟਾਵਾ  ਕੀਤਾ ਗਿਆ। ਪੇਂਡੂ ਸਾਹਿਤ ਸਭਾ ਚੀਮਾ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ, ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਤੇ ਗੀਤਕਾਰ ਕਾਕਾ ਨੂਰ ਧਰਮਕੋਟ ਵੱਲੋਂ ਵੀ ਅਫਸੋਸ ਜ਼ਾਹਿਰ ਕੀਤਾ। ਸ਼ੋਕ ਸੰਦੇਸ਼ ਹਾਹੀ ਰਿਟਾਇਰਡ ਮੈਜਿਸਟਰੇਟ ਰਾਮ ਸਿੰਘ ਜੀ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਰਦਾਰਨੀ ਸਤਿਕਾਰ ਯੋਗ ਬਚਨ ਕੌਰ ਜੀ ਨਮਿੱਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 11 ਜੂਨ ਦਿਨ ਬੁੱਧਵਾਰ ਦੁਪਹਿਰ 12 ਤੋ 1  ਵਜੇ ਤੱਕ ਗੁਰੂਦਵਾਰਾ ਬਾਬਾ ਜੀਵਨ ਸਿੰਘ ਜੀ ਪਿੰਡ ਪੰਡੋਰੀ ਅਰਾਈਆ ਵਿਖੇ ਹੋਵੇਗੀ।

Comments