ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਿਨ-ਬ-ਦਿਨ ਨਵਾਂ ਆਦੇਸ਼ ਪਾਸ ਕਰ ਰਹੇ ਹਨ। ਹਾਲ ਹੀ ਵਿਚ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਦੇਸ਼ ਦੇ ਹਸਪਤਾਲਾਂ ਨੂੰ ਐਮਰਜੈਂਸੀ ਸਥਿਤੀਆਂ ਵਿੱਚ ਔਰਤਾਂ 'ਤੇ ਗਰਭਪਾਤ ਕਰਨ ਦੀ ਆਗਿਆ ਦੇਣ ਵਾਲੇ ਦਿਸ਼ਾ-ਨਿਰਦੇਸ਼ ਵਾਪਸ ਲੈ ਲਵੇਗਾ। ਇਹ ਦਿਸ਼ਾ-ਨਿਰਦੇਸ਼ 2022 ਵਿੱਚ ਹਸਪਤਾਲਾਂ ਨੂੰ ਜਾਰੀ ਕੀਤਾ ਗਿਆ ਸੀ, ਜਦੋਂ ਅਮਰੀਕੀ ਸੁਪਰੀਮ ਕੋਰਟ ਨੇ ਅਮਰੀਕਾ ਵਿੱਚ ਰਾਸ਼ਟਰੀ ਗਰਭਪਾਤ ਅਧਿਕਾਰਾਂ ਨੂੰ ਖਤਮ ਕਰ ਦਿੱਤਾ ਸੀ। ਇਹ ਦਿਸ਼ਾ-ਨਿਰਦੇਸ਼ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੁਆਰਾ ਗੰਭੀਰ ਮਾਮਲਿਆਂ ਵਿੱਚ ਗਰਭਪਾਤ ਦੀ ਆਗਿਆ ਦੇਣ ਲਈ ਜਾਰੀ ਕੀਤਾ ਗਿਆ ਸੀ, ਜਿੱਥੇ ਔਰਤਾਂ ਨੂੰ ਡਾਕਟਰੀ ਐਮਰਜੈਂਸੀ ਤੋਂ ਬਚਾਉਣ ਲਈ ਜ਼ਰੂਰੀ ਹੈ।
11 ਲੱਖ ਤੋਂ ਵੱਧ ਯੂਟਿਊਬ ਦੇ ਸਬਸਕਰਾਈਬਰ ਸਨ ਤੇ ਪਾਕਿਸਤਾਨ ਲਈ ਕਰਦਾ ਸੀ ਜਾਸੂਸੀ ਚੜ੍ਹਿਆ ਪੁਲਿਸ ਅੜਿੱਕੇ
ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਉਹ ਹੁਣ ਉਸ ਨੀਤੀ ਨੂੰ ਲਾਗੂ ਨਹੀਂ ਕਰੇਗਾ। ਕੁਝ ਡਾਕਟਰਾਂ ਅਤੇ ਗਰਭਪਾਤ ਅਧਿਕਾਰ ਸਮਰਥਕਾਂ ਨੇ ਇਸ ਘੋਸ਼ਣਾ ਤੋਂ ਬਾਅਦ ਚਿੰਤਾ ਪ੍ਰਗਟ ਕੀਤੀ ਕਿ ਔਰਤਾਂ ਉਨ੍ਹਾਂ ਰਾਜਾਂ ਵਿੱਚ ਐਮਰਜੈਂਸੀ ਸਥਿਤੀਆਂ ਵਿੱਚ ਗਰਭਪਾਤ ਨਹੀਂ ਕਰਵਾ ਸਕਣਗੀਆਂ ਜਿੱਥੇ ਇਹ ਪਾਬੰਦੀ ਸਖ਼ਤੀ ਨਾਲ ਲਾਗੂ ਕੀਤੀ ਜਾਵੇਗੀ। ਸੈਂਟਰ ਫਾਰ ਰੀਪ੍ਰੋਡਕਟਿਵ ਰਾਈਟਸ ਦੀ ਪ੍ਰਧਾਨ ਅਤੇ ਸੀ.ਈ.ਓ ਨੈਨਸੀ ਨੌਰਥਪ ਨੇ ਇੱਕ ਬਿਆਨ ਵਿੱਚ ਕਿਹਾ, "ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਔਰਤਾਂ ਜੀਵਨ-ਰੱਖਿਅਕ ਗਰਭਪਾਤ ਕਰਵਾਉਣ ਦੀ ਬਜਾਏ ਐਮਰਜੈਂਸੀ ਕਮਰਿਆਂ ਵਿੱਚ ਮਰ ਜਾਣ।" ਦੂਜੇ ਪਾਸੇ ਗਰਭਪਾਤ ਵਿਰੋਧੀ ਸੰਗਠਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਹਾਲਾਂਕਿ ਸੈਂਟਰ ਫਾਰ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ (ਸੀਐਮਐਸ) ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਅਜੇ ਵੀ ਸੰਘੀ ਕਾਨੂੰਨ ਨੂੰ ਲਾਗੂ ਕਰਨਾ ਜਾਰੀ ਰੱਖੇਗਾ ਜੋ ਮਾਂ ਜਾਂ ਅਣਜੰਮੇ ਬੱਚੇ ਲਈ ਗੰਭੀਰ ਖ਼ਤਰੇ ਦੀ ਸਥਿਤੀ ਵਿੱਚ ਇਲਾਜ ਨੂੰ ਲਾਜ਼ਮੀ ਬਣਾਉਂਦਾ ਹੈ।
ਸੌਰਸ : ਜਗਬਾਣੀ
Comments
Post a Comment