ਚੰਡੀਗੜ੍ਹ, ਜੂਨ 28 (ਅੰਜੂ ਗਰੋਵਰ) ਓਂਨਟਾਰੀਓ ਫਰੈਂਡਜ਼ ਕਲੱਬ, ਕਨੇਡਾ ਦੇ ਚੇਅਰਮੈਨ ਸ.ਰਵਿੰਦਰ ਸਿੰਘ ਕੰਗ ਅਤੇ ਸਰਪ੍ਰਸਤ ਕੰਵਲਦੀਪ ਕੌਰ ਦੀ ਯੋਗ ਅਗਵਾਈ ਹੇਠ ਆਨਲਾਈਨ ਪਿਤਾ ਦਿਵਸ ਨੂੰ ਸਮਰਪਿਤ ਸਮਾਗਮ ਅਤੇ 60ਵਾਂ ਕਹਾਣੀ ਦਰਬਾਰ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਚ' ਚੇਅਰਮੈਨ ਰਵਿੰਦਰ ਸਿੰਘ ਕੰਗ ਨੇ ਸਾਰੇ ਕਹਾਣੀਕਾਰਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਨਿੱਘੇ ਸ਼ਬਦਾਂ ਨਾਲ ਸਵਾਗਤ ਕੀਤਾ। ਸਭਾ ਦੀ ਸਰਪ੍ਰਸਤ ਮੈਡਮ ਕੰਵਲਦੀਪ ਕੌਰ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਕਹਾਣੀਕਾਰਾਂ ਅਤੇ ਸਨਮਾਨਿਤ ਕੀਤੇ ਜਾ ਰਹੇ ਸਾਹਿਤਕਾਰਾਂ ਦੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਕਮੇਟੀ ਮੈਂਬਰ ਅਤੇ ਸ਼ਾਮਿਲ ਸਾਹਿਤਕਾਰ ਅਤੇ ਸਾਹਿਤ ਪ੍ਰੇਮੀਆਂ ਨੇ ਓਨਟਾਰੀਓ ਫਰੈਂਡਜ਼ ਕਲੱਬ ਦੇ ਚੇਅਰਮੈਨ, ਸਰਪ੍ਰਸਤ ਅਤੇ ਸਮੁੱਚੀ ਪ੍ਰਬੰਧਕ ਟੀਮ ਨੂੰ 60ਵੀਂ ਕਹਾਣੀ ਪਾਠ ਸਮਾਗਮ ਦੀਆਂ ਵਧਾਈਆਂ ਦਿੱਤੀਆਂ । ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਾਹਿਤਕਾਰਾਂ ਨੇ ਪਿਤਾ ਨੂੰ ਸਮਰਪਿਤ ਨੂੰ ਆਪਣੀ ਆਪਣੀ ਕਹਾਣੀ ਅਤੇ ਰਚਨਾ ਦੀ ਸਾਂਝ ਸਾਰਿਆਂ ਨਾਲ ਪਾਈ। ਇਸ ਪ੍ਰੋਗਰਾਮ ਵਿੱਚ ਤ੍ਰਿਲੋਕ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਬੀੜ ਕਿਸ਼ਨ, ਪੋਲੀ ਬਰਾੜ, ਭੁਪਿੰਦਰ ਕੌਰ ਭੋਪਾਲ, ਕੈਲਾਸ਼ ਠਾਕੁਰ, ਜਸਵੰਤ ਕੌਰ ਗਰੇਵਾਲ, ਹਰਜਿੰਦਰ ਕੌਰ ਸੱਧਰ, ਪਰਵੀਨ ਕੌਰ ਸਿੱਧੂ, ਅਮਰ ਕੌਰ ਬੇਦੀ, ਮਨਜੀਤ ਕੌਰ ਅੰਬਾਲਵੀ, ਮਾਲਵਿੰਦਰ ਸਾਇਰ, ਅਸ਼ੋਕ ਭੰਡਾਰੀ , ਸੁਖਦੇਵ ਸਿੰਘ ਗੰਢਵਾ ਆਦਿ ਸ਼ਾਮਿਲ ਹੋਏ। ਸਭਾ ਦੇ ਭਾਰਤ ਦੇ ਪ੍ਰਧਾਨ ਅਤੇ ਨਾਮਵਰ ਕਹਾਣੀਕਾਰ ਅਤੇ ਆਲੋਚਕ ਡਾ. ਨਾਇਬ ਸਿੰਘ ਮੰਡੇਰ ਨੇ ਹਰ ਕਹਾਣੀ ਦਾ ਬਹੁਤ ਵਧੀਆ ਢੰਗ ਨਾਲ ਵਿਸ਼ਲੇਸ਼ਣ ਕੀਤਾ। ਪ੍ਰੋ .(ਡਾ.)ਅਮਨਪ੍ਰੀਤ ਕੌਰ ਕੰਗ ਨੇ ਬਾਖੂਬੀ ਮੰਚ ਸੰਚਾਲਨ ਕੀਤਾ ਅਤੇ ਸਭ ਤੋਂ ਵਾਹ ਵਾਹ ਖੱਟੀ। ਪ੍ਰੋਗਰਾਮ ਵਿੱਚ ਸ਼ਾਮਿਲ ਸਾਹਿਤਕ ਹਸਤੀਆਂ ਅਤੇ ਲੰਬੇ ਸਮੇਂ ਤੋਂ ਸਭਾ ਨਾਲ ਜੁੜੇ ਹੋਏ ਪੁਰਸ਼ ਮੈਂਬਰਾਂ ਦਾ ਪਿਤਾ ਦਿਵਸ ਤੇ ਈ- ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਨਮਾਨਿਤ ਹਸਤੀਆਂ ਵਿੱਚ ਸ਼ਾਮਿਲ ਸਨ- ਡਾ. ਹਰਜੀਤ ਸਿੰਘ ਸੱਧਰ, ਸ. ਸੁਖਦੇਵ ਸਿੰਘ ਗੰਢਵਾ, ਸ. ਸਰਦੂਲ ਸਿੰਘ ਭੱਲਾ, ਸ. ਮਹਿੰਦਰ ਸਿੰਘ ਜੱਗੀ, ਡਾ.ਨਰਾਇਣ ਸਿੰਘ ਮਗੇੜਾ, ਸ. ਤ੍ਰਿਲੋਕ ਸਿੰਘ ਢਿੱਲੋਂ, ਸ. ਗੁਰਚਰਨ ਸਿੰਘ ਜੋਗੀ, ਸ੍ਰੀ ਅਸ਼ੋਕ ਭੰਡਾਰੀ, ਸ਼੍ਰੀ ਕੁਲਜੀਤ ਧਵਨ ਅਦਿ।
ਹਮੇਸ਼ਾ ਵਾਂਗ ਪ੍ਰੋਗਰਾਮਿੰਗ ਅਫਸਰ ਪਵਨਜੀਤ ਕੌਰ ਦੇ ਟੈਕਨੀਕਲ ਅਤੇ ਵਿਸ਼ੇਸ਼ ਸਹਿਯੋਗ ਬਿਨਾਂ ਇਸ ਸਮਾਗਮ ਦਾ ਸਫ਼ਲਤਾ ਪੂਰਵਕ ਨੇਪਰੇ ਚੜਨਾ ਸੰਭਵ ਨਹੀਂ ਸੀ, ਜਿਸ ਕਰਕੇ ਸਭਾ ਦੇ ਸਰਪ੍ਰਸਤ ਅਤੇ ਚੇਅਰਮੈਨ ਵੱਲੋਂ ਪਵਨਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਭਾ ਦੀ ਉਪ ਪ੍ਰਧਾਨ ਅਤੇ ਨਾਮਵਰ ਸ਼ਾਇਰਾ ਕੈਲਾਸ਼ ਠਾਕੁਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਬਹੁਤ ਹੀ ਸ਼ਾਨਦਾਰ ਰਿਹਾ ਓਂਟੈਰੀਓ ਫਰੈਂਡਸ ਕਲੱਬ ਕਨੇਡਾ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਕਹਾਣੀ ਪਾਠ ਅਤੇ ਗੀਤ ਸੰਗੀਤ ਮਹਿਫਿ਼ਲ। ਸਭਾ ਦੀ ਚੇਅਰਮੈਨ ਸ. ਰਵਿੰਦਰ ਸਿੰਘ ਕੰਗ ਵੱਲੋਂ ਦੱਸਿਆ ਗਿਆ ਕਿ ਜਲ਼ਦ ਹੀ ਓਟਾਰੀਓ ਫਰੈਂਡਜ਼ ਕਲੱਬ ਦਾ ਅਪਡੇਟੀਡ ਅਤੇ ਨਵਾਂ ਸੋਸ਼ਲ ਮੀਡੀਆ ਪੇਜ ਅਤੇ ਯੂ ਟੀਊਬ ਚੈਨਲ ਸਾਰਿਆਂ ਨਾਲ ਸਾਂਝਾ ਕੀਤਾ ਜਾਏਗਾ। ਸਭਾ ਦੇ ਭਾਰਤ ਦੇ ਪ੍ਰਧਾਨ ਅਤੇ ਨਾਮਵਰ ਕਹਾਣੀਕਾਰ ਅਤੇ ਆਲੋਚਕ ਡਾ. ਨਾਇਬ ਸਿੰਘ ਮੰਡੇਰ ਨੇ ਰਸਮੀ ਤੌਰ ਤੇ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਸਾਹਿਤਕਾਰਾਂ, ਕਹਾਣੀਕਾਰਾਂ ਤੇ ਮੈਬਰਾਂ ਦਾ ਆਪਣੇ ਕੀਮਤੀ ਰੁਝੇਵੇਂ ਵਿੱਚੋਂ ਸਮਾਂ ਕੱਢ ਕੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ ।
Comments
Post a Comment