ਲੋਕਤੰਤਰ ਦੇ ਚੌਥੇ ਸਤੰਭ ਦੇ ਪਹਿਰੇਦਾਰ ਜਸਵਿੰਦਰ ਸਿੰਘ ਰੱਖਰਾ ਨੂੰ ਸਨਮਾਨ ਦੇਣਾ ਮਾਣ ਵਾਲੀ ਗੱਲ ਹੈ - ਗੁਰਬਿੰਦਰ ਕੌਰ ਗਿੱਲ

 

ਮੋਗਾ : 24 ਜੂਨ (ਗੁਰਦੀਪ ਸਿੰਘ ਚੀਮਾ) ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਵੱਲੋਂ ਨਗਰ ਕੌਂਸਲ ਧਰਮਕੋਟ ਵਿਖੇ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਜਿਸ ਪ੍ਰੋਗਰਾਮ ਵਿੱਚ ਸਮਾਜਿਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਆਮ ਜਨਤਾ ਦੇ ਮੁੱਦਿਆਂ ਨੂੰ ਪ੍ਰਸ਼ਾਸਨ ਤੱਕ ਅਤੇ ਪ੍ਰਸ਼ਾਸਨ ਦੀਆਂ ਸਕੀਮਾਂ ਨੂੰ ਜਨਤਾ ਤੱਕ ਪਹੁੰਚਾਉਣ ਵਿੱਚ ਨਿਰਪੱਖ ਪੱਤਰਕਾਰੀ ਦੀ ਅਹਿਮ ਯੋਗਦਾਨ ਪਾਉਣ ਵਾਲੇ ਪੱਤਰਕਾਰਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਬਿਨਾਂ ਕਿਸੇ ਮਤਭੇਦ ਆਮ ਜਨਤਾ ਅਤੇ ਸਰਕਾਰਾਂ ਵਿੱਚ ਸਹੀ ਤਾਲਮੇਲ ਬਰਕਰਾਰ ਰੱਖਿਆ ਜਿਸ ਪ੍ਰੋਗਰਾਮ ਵਿੱਚ ਨਿਰਪੱਖ ਪੱਤਰਕਾਰਿਤਾ ਅਤੇ ਨੈਤਿਕਤਾ ਦੀ ਮਿਸਾਲ ਵਜੋਂ ਜਾਣੇ ਜਾਂਦੇ ਜਸਵਿੰਦਰ ਸਿੰਘ ਰੱਖਰਾ ਨੂੰ ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਅਰਾਈਆਂ ਅਤੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਵੱਲੋਂ ਨਗਰ ਕੌਂਸਲ ਧਰਮਕੋਟ ਵਿਖੇ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਪੱਤਰਕਾਰ ਰੱਖਰਾ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ। ਉਨਾਂ ਹਮੇਸ਼ਾ ਹੀ ਆਪਣੀਆਂ ਸਾਫ਼ ਸੁਥਰੀਆਂ ਸੇਵਾਵਾਂ ਦੇ ਨਾਲ ਚੌਥੇ ਸਤੰਭ ਦੇ ਅਧਿਕਾਰਾਂ ਦੀ ਪਾਲਣਾ ਕਰਕੇ ਆਮ ਜਨਤਾ ਅਤੇ ਸਰਕਾਰਾਂ ਵਿੱਚ ਸਹੀ ਤਾਲਮੇਲ ਮਿਲਾਉਣ ਦੀ ਭੂਮਿਕਾ ਨਿਭਾਉਂਦੇ ਹਨ। 


ਕਾਕਾ ਨੂਰ ਦੀ ਪਲੇਠੀ ਪੁਸਤਕ ਇਤਿਹਾਸ ਬੋਲਦਾ ਹੈ ਇੱਕ ਅਣਮੁੱਲਾ ਖਜ਼ਾਨਾ ਸਾਬਿਤ ਹੋਵੇਗੀ - ਕੈਪਟਨ ਜਸਵੰਤ ਸਿੰਘ ਪੰਡੋਰੀ


ਸਭਾ ਦੇ ਜਨਰਲ ਸਕੱਤਰ ਗੁਰਬਿੰਦਰ ਕੌਰ ਗਿੱਲ ਨੇ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਕਿਹਾ ਕਿ ਐਹੋ ਜਿਹੀ ਸ਼ਖ਼ਸੀਅਤ ਨੂੰ ਸਨਮਾਨਿਤ ਕਰਦੇ ਹੋਏ ਸਭਾ ਮਾਣ ਮਹਿਸੂਸ ਕਰ ਰਹੀ ਹੈ। ਸਭਾ ਦੇ ਪ੍ਰਧਾਨ ਡਾ ਸਰਬਜੀਤ ਕੌਰ ਬਰਾੜ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਪੱਤਰਕਾਰ ਭਾਈਚਾਰੇ ਦੀ ਭੂਮਿਕਾ ਬਹੁਤ ਜ਼ਿਆਦਾ ਨਿਡਰ ਅਤੇ ਨੈਤਿਕਤਾ ਭਰਪੂਰ ਹੋਣੀ ਚਾਹੀਦੀ ਹੈ। ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੱਖਰਾ ਸਾਹਿਬ ਪੱਤਰਕਾਰਿਤਾ ਦੇ ਨਾਲ ਨਾਲ ਉੱਘੇ ਸਮਾਜਸੇਵੀ, ਬਲਾਕ ਪ੍ਰਧਾਨ ਰੂਰਲ ਐਨ ਜੀ ਧਰਮਕੋਟ ਅਤੇ ਪ੍ਰਧਾਨ ਬਲੱਡ ਡੋਨਰਜ ਕਲੱਬ ਐਂਡ ਵੈਲਫੇਅਰ ਸੁਸਾਇਟੀ ਰਜਿ ਧਰਮਕੋਟ ਵਿੱਚ ਵੀ ਸੇਵਾਵਾਂ ਦੇ ਰਹੇ ਹਨ।

ਸਨਮਾਨ ਸਮਾਰੋਹ ਸਮੇਂ ਪੱਤਰਕਾਰਾ ਭਾਈਚਾਰੇ ਤੋਂ ਇਲਾਵਾ ਲੇਖਕ ਗੁਰਦੀਪ ਸਿੰਘ ਚੀਮਾ,ਸਮਾਜ ਸੇਵੀ ਹਰਦਿਆਲ ਸਿੰਘ ਹਰਪ੍ਰੀਤ ਸਿੰਘ ਸ਼ਾਇਰ ਸੋਨੀ ਮੋਗਾ ਗੁਰਕਮਲ ਸਿੰਘ ਨਵਦੀਪ ਸ਼ਰਮਾ ਮਨਦੀਪ ਕੌਰ ਗੁਰਪ੍ਰੀਤ ਸਿੰਘ ਕਰਮਜੀਤ ਸਿੰਘ ਸੁੰਦਰ ਸਿੰਘ ਅਤੇ ਹਰਮਨ ਸਿੰਘ ਹਾਜ਼ਰ ਰਹੇ।

Comments