ਮੋਗਾ 22 ਮਈ - ਧਰਮਕੋਟ (ਗੁਰਦੀਪ ਸਿੰਘ ਚੀਮਾ) - ਮੋਗਾ ਡਵੀਜ਼ਨ ਦੇ ਅੰਤਰਗਤ ਨਗਰ ਕੌਂਸਲ ਧਰਮਕੋਟ ਵਿਖੇ ਕਾਕਾ ਨੂਰ ਜੀ ਦਾ ਪਲੇਠਾ ਕਾਵਿ ਸੰਗ੍ਰਹਿ ਇਤਿਹਾਸ ਬੋਲਦਾ ਹੈ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਹ ਸੱਚ ਹੈ ਕਿ ਕਿ ਸੂਰਵੀਰ ਯੋਧਿਆਂ ਨੇ ਆਪਣੀ ਬਹਾਦਰੀ ਅਤੇ ਸ਼ਹਾਦਤ ਨਾਲ ਇਤਿਹਾਸ ਨੂੰ ਰਚਿਆ ਹੈ। ਕੁਝ ਕਲਮਾਂ ਨੇ ਇਤਿਹਾਸ ਨੂੰ ਜਿੰਦਾ ਰੱਖਣ ਲਈ ਬਹੁਤ ਜਿਆਦਾ ਮੇਹਨਤ ਵੀ ਕੀਤੀ ਹੈ ਇਸੇ ਲੜੀ ਦੇ ਵਿੱਚ ਕਾਕਾ ਨੂਰ ਦੀ ਕਲਮ ਨੇ ਇਤਿਹਾਸ ਨੂੰ ਸੋਚ ਵਿਚਾਰ ਕੇ ਇਤਿਹਾਸ ਬੋਲਦਾ ਹੈ ਕਿਤਾਬ ਵਿੱਚ ਇਕੱਤਰ ਕੀਤਾ ਹੈ ਜੋ ਕਿ ਆਪਣੇ ਆਪ ਵਿੱਚ ਵਿਲੱਖਣ ਉਪਰਾਲਾ ਹੈ ।ਸਾਹਿਤਯ ਕਲਸ਼ ਪਬਲੀਕੇਸ਼ਨ ਪਟਿਆਲਾ ਤੋਂ ਇਹ ਕਿਤਾਬ ਛਪੀ ਹੈ। ਇਸ ਪੁਸਤਕ ਦਾ ਮੁੱਖ ਬੰਦ ਸ਼ਾਇਰਾ ਤੇ ਸਮਾਜ ਸੇਵੀ ਡਾਕਟਰ ਸਰਬਜੀਤ ਕੌਰ ਬਰਾੜ ਵੱਲੋਂ ਲਿਖਿਆ ਗਿਆ। ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਆਰਾਈਆ ਦੇ ਸੰਚਾਲਕ ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਪੋਸਟਰ ਰਿਲੀਜ਼ ਕਰਦੇ ਹੋਏ ਕਿਹਾ ਕਿ ਕਾਕਾ ਨੂਰ ਦੀ ਕਿਤਾਬ ਇਤਿਹਾਸ ਬੋਲਦਾ ਹੈ ਇੱਕ ਅਣਮੁੱਲਾ ਖਜ਼ਾਨਾ ਸਾਬਿਤ ਹੋਵੇਗੀ। ਕਿਤਾਬ ਵਿੱਚ ਗੁਰੂ ਸਾਹਿਬਾਨਾ ਤੋਂ ਲੈ ਕੇ ਸਿੱਖ ਇਤਿਹਾਸ ਦੇ ਜ਼ੰਗੀ ਯੋਧਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਬਾਬਾ ਜੀਵਨ ਸਿੰਘ ਜੀ ਵਰਗੇ ਮਹਾਨ ਵਿਦਵਾਨ ਸੂਰਬੀਰਾਂ ਦਾ ਇਤਿਹਾਸ ਬਾਖੂਬੀ ਸਿਰਜਿਆ ਹੈ। ਗੁਰਦੀਪ ਸਿੰਘ ਚੀਮਾ ਕਿਹਾ ਕਿ ਲੇਖਕ ਨੇ ਸਿੱਖ ਰਾਜ ਦੇ ਮਹਾਨ ਵਿਦਵਾਨ ਮਹਾਰਾਜੇ ਰਣਜੀਤ ਸਿੰਘ ਬਹਾਦਰ ਜਰਨੈਲ ਸਿੰਘ ਹਰੀ ਸਿੰਘ ਨਲੂਆ ਤੇ ਸ਼ਹੀਦ ਊਧਮ ਸਿੰਘ ਤੇ ਕੁਦਰਤ ਨਾਲ ਪ੍ਰੇਮ ਸਮਾਜ ਪ੍ਰਤੀ ਫ਼ਿਕਰਮੰਦੀ ਨਜ਼ਰੀਆ ਅਤੇ ਸਮੇਂ ਦੀਆਂ ਸਰਕਾਰਾਂ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਘਟੀਆ ਕਾਰਗੁਜਾਰੀ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਕਿਤਾਬ ਹਰ ਵੰਨਗੀ ਦਾ ਰੰਗ ਪੇਸ਼ ਕਰਦੀ ਹੈ ਅਤੇ ਪਾਠਕਾਂ ਦੀ ਕਸਵੱਟੀ ਤੇ ਖ਼ਰੀ ਉਤਰੇਗੀ। ਕਾਕਾ ਨੂਰ ਨੇ ਸਹਿਯੋਗ ਕਰਨ ਲਈ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਅਤੇ ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਆਰਾਈਆ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅੱਗੇ ਤੋਂ ਵੀ ਇਤਿਹਾਸ ਨਾਲ ਜੁੜ ਕੇ ਮਾਂ ਪੰਜਾਬੀ ਬੋਲੀ ਦੀ ਸੇਵਾ ਕਰਦਾ ਰਹਾਂਗਾ। ਪੋਸਟਰ ਰਿਲੀਜ਼ ਕਰਦੇ ਸਮੇਂ ਲਾਲੀ ਕਰਤਾਰਪੁਰੀ ਗੁਰਬਿੰਦਰ ਕੌਰ ਗਿੱਲ, ਸਮਾਜ ਸੇਵੀ ਹਰਦਿਆਲ ਸਿੰਘ ਹਰਪ੍ਰੀਤ ਸ਼ਾਇਰ ਸੋਨੀ ਮੋਗਾ ਮਨਦੀਪ ਸ਼ਰਮਾ ਗੁਰਕਮਲ ਪੰਡੋਰੀ ਮਨਦੀਪ ਕੌਰ ਧਰਮਕੋਟ ਸੁਰਜੀਤ ਬਰਾੜ ਸੁਰਜੀਤ ਸਿੰਘ ਦੋਧਰ ਬਲਦੇਵ ਸਿੰਘ ਸੜਕਨਾਮਾ ਜਸਵਿੰਦਰ ਸਿੰਘ ਰੱਖੜਾ ਪਰਸ਼ੋਤਮ ਪੱਤੋਂ ਚਰਨਜੀਤ ਸਮਾਲਸਰ ਜਸਵੰਤ ਸਮਾਲਸਰ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Comments
Post a Comment