"ਕਿਛ ਸੁਣੀਐ ਕਿਛੁ ਕਹੀਐ " ਤਹਿਤ ਸਾਹਿਤਕਾਰ ਨਿਰਮਲ ਅਰਪਣ ਨਾਲ ਰਚਾਈ ਅਦਬੀ ਗੁਫ਼ਤਗੂ



ਅੰਮਿ੍ਤਸਰ, 1 ਜੂਨ :- ( ਦਰਦੀ ) ਜਨਵਾਦੀ ਲੇਖਕ ਸੰਘ ਵਲੋਂ ਕਿਛ ਸੁਣੀਐ ਕਿਛੁ ਕਹੀਐ ਤਹਿਤ ਅਰੰਭੀ ਬਜ਼ੁਰਗ ਸਾਹਿਤਕਾਰਾਂ ਨਾਲ ਅਦਬੀ ਗੁਫ਼ਤਗੂ ਦੀ ਲੜੀ ਦੇ ਸਿਲਸਿਲੇ ਹੇਠ ਪੰਜਾਬੀ ਦੇ ਨਾਮਵਰ ਸਾਹਿਤਕਾਰ ਨਿਰਮਲ ਅਰਪਣ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ॥ ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦਸਿਆ ਸਾਡਾ ਮਨੋਰਥ ਸਾਹਿਤਕਾਰਾਂ ਦੇ ਪਰਿਵਾਰਕ ਜੀਆਂ ਦੀ ਹਾਜ਼ਰੀ ਵਿਚ ਅਦਬੀ ਸੰਵਾਂਦ ਰਚਾਉਣ ਤੋਂ ਹੈ ਤਾਂ ਜੋ ਮੇਲ -ਜੋਲ ਅਤੇ ਬੋਲ- ਚਾਲ ਅਦਬੀ ਵਿਰਾਸਤ ਨੂੰ ਅਗੇ ਤੋਰਿਆ ਜਾਵੇ॥ ਨਿਰਮਲ ਅਰਪਣ ਹੁਰਾਂ ਮਜ਼ੂਦਾ ਹਲਾਤ ਬਿਆਨ ਕਰਦੀ ਆਪਣੀ ਨਜ਼ਮ ਕਿ "ਇਥੇ ਨਾ ਕੋਈ ਆਬਸ਼ਾਰ ਨਾ ਪਰਬਤ ਨਾ ਪਾਣੀ ਨਾ ਬਾਰੀ ਨਾ ਬੂਹੇ ਨਾ ਵਿੱਥਾਂ ਨਾ ਝੀਥਾਂ, ਨਾ ਸਿਰ ਹਥ ਪੈਰ ਨਾ ਤਲੀਆਂ ਤੇ ਲੀਕਾਂ" ਸਾਂਝੀ ਕਰਦਿਆਂ ਦਸਿਆ ਕਿ ਦਵਿੰਦਰ ਸਥਿਆਰਥੀ , ਵਿਨੋਬਾ ਭਾਵੇ ਸਮਾਜ ਸੇਵਕਾਂ ਦੀ ਸੰਗਤ ਅਤੇ ਮੋਹਰਲੀ ਕਤਾਰ ਦੇ ਲੇਖਕਾਂ ਦੇ ਸੰਗ ਸਾਥ ਨੇ ਉਹਨਾਂ ਅੰਦਰ ਸਾਹਿਤਕ ਚਿੰਣਗ ਪੈਦਾ ਕੀਤੀ॥


ਮੌਸਮ ਵਿਭਾਗ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਕੀਤਾ ਜਾਰੀ


 ਡਾ ਪਰਮਜੀਤ ਸਿੰਘ ਮੀਸ਼ਾ ਨੇ ਕਿਹਾ ਕਿ ਅਰਪਣ ਹੁਰਾਂ ਦਾ ਸ਼ੁਮਾਰ ਕਵਿਤਾ ਦੇ ਸਿਖ਼ਰਲੇ ਲੇਖਕਾਂ ਦੀ ਪਹਿਲੀ ਕਤਾਰ ਵਿੱਚ ਆਉਂਦਾ ਹੈ॥ ਡਾ ਹੀਰਾ ਸਿੰਘ ਨੇ ਦਸਿਆ ਕਿ ਅਰਪਨ ਸਾਹਬ ਬਹੁ-ਪ੍ਰਤਿਭਾਵਾਦੀ ਲੇਖਕ ਹਨ। ਉਹਨਾ ਸੰਪਾਦਨ, ਕਵਿਤਾ, ਰੇਖਾ ਚਿੱਤਰ, ਕਥਾ ਨਾਵਲ, ਵਾਰਤਕ, ਅਤੇ ਇਤਿਹਾਸਕ ਨਾਵਲ ‘ਪੁਲ਼ ਕੰਜਰੀ’ ਵਰਗੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ॥ ਜਨਵਾਦੀ ਲੇਖਕ ਸੰਘ ਦੇ ਸੀਨੀਅਰ ਮੀਤ ਪ੍ਧਾਨ ਮਨਮੋਹਨ ਢਿਲੋਂ ਅਤੇ ਬਰਕਤ ਵੋਹਰਾ ਨੇ ਵੀ ਅਰਪਣ ਹੁਰਾਂ ਦੀ ਸਖਸ਼ੀਅਤ ਬਾਰੇ ਚਰਚਾ ਕੀਤੀ॥


ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਅੱਤਵਾਦੀ ਗ੍ਰਿਫ਼ਤਾਰ


 ਸੁਮੀਤ ਸਿਘ ਅਤੇ ਡਾ ਕਸ਼ਮੀਰ ਸਿੰਘ ਨੇ ਧੰਨਵਾਦ ਕਰਦਿਆਂ ਅਜਿਹੀ ਪਿਰਤ ਦੀ ਲਗਾਤਾਰਤਾ ਦੀ ਹਾਮੀ ਭਰੀ ॥ ਕੈਪਸ਼ਨ:- ਸਮਾਗਮ ਦੌਰਾਨ ਨਿਰਮਲ ਅਰਪਣ ਹੁਰਾਂ ਨਾਲ ਦੀਪ ਦੇਵਿੰਦਰ ਸਿੰਘ, ਡਾ ਮੀਸ਼ਾ, ਡਾ ਹੀਰਾ ਸਿੰਘ ਮਨਮੋੋਹਨ ਢਿਲੋਂ ਅਤੇ ਹੋਰ ਸਾਹਿਤਕਾਰ

Comments