ਅੰਮ੍ਰਿਤਸਰ (ਸੂਤਰ): ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਵਿਸ਼ੇਸ ਖੁਫੀਆ ਸੂਚਨਾ ਦੇ ਆਧਾਰ ’ਤੇ ਅਧਿਕਾਰੀਆਂ ਨੇ ਐੱਸ.ਜੀ.ਆਰ.ਡੀ.ਜੇ.ਆਈ. ਏਅਰਪੋਰਟ ਅੰਮ੍ਰਿਤਸਰ ਵਿਚ ਇਕ ਯਾਤਰੀ ਨੂੰ ਰੋਕਿਆ ਜੋ 29 ਮਈ ਨੂੰ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਐੱਲ.ਐਕਸ 191 ਰਾਹੀਂ ਅੰਮ੍ਰਿਤਸਰ ਤੋਂ ਦੁਬਈ ਦਾ ਸਫਰ ਕਰਦੇ ਸਮੇਂ ਆਪਣੇ ਸਾਮਾਨ ਵਿਚ ਵਿਦੇਸ਼ੀ ਕਰੰਸੀ ਲੁਕੋ ਕੇ ਸਮੱਗਲਿੰਗ ਕਰਨ ਦਾ ਯਤਨ ਕਰ ਰਿਹਾ ਸੀ। ਉਸ ਦੇ ਸਾਮਾਨ ਦੀ ਤਲਾਸ਼ੀ ਲੈਣ ‘ਤੇ 41,400 ਅਮਰੀਕੀ ਡਾਲਰ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਜਿਸ ਦਾ ਕੁਲ ਮੁੱਲ ਲਗਭਗ 35.40 ਲੱਖ ਰੁਪਏ ਸੀ ਜੋ ਉਕਤ ਚੈੱਕ-ਇਨ ਬੈਗ ਵਿਚ ਰੱਖੇ ਇਕ ਹੋਰ ਬੈਗ ਵਿਚ ਲੁਕੋਏ ਹੋਏ ਸੀ। ਕਿਉਂਕਿ ਕਰੰਸੀ ਬੇਹਿਸਾਬ ਸੀ ਅਤੇ ਆਰ.ਬੀ.ਆਈ. ਦੀ ਮਨਜ਼ੂਰੀ ਹੱਦ ਤੋਂ ਜ਼ਿਆਦਾ ਸੀ। ਇਸ ਲਈ ਡੀ.ਆਰ.ਆਈ. ਨੇ ਕਸਟਮ ਅਧਿਨਿਯਮ 1962 ਦੇ ਪ੍ਰਸੰਗਿਕ ਵਿਵਸਥਾਵਾ ਦੇ ਤਹਿਤ ਜ਼ਬਤ ਕਰ ਲਿਆ।
ਇਹ ਵੀ ਪੜ੍ਹੋ- ਕਾਰ ਚਲਾ ਰਹੇ ਜੁਵਕ ਦਾ ਹੋਇਆ ਹੈਲਮੇਟ ਨਾ ਪਾਉਣ 'ਤੇ ਚਲਾਨ, ਡਰਾਈਵਰ ਨੇ ਸ਼ਿਕਾਇਤ ਵਿੱਚ ਕਿਹਾ ਕਿ ਕਾਰ ਵਿੱਚ ਹੈਲਮੇਟ ਕੌਣ ਕਰਦਾ ਹੈ ਚਲਾਨ
ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਆਰਥਿਕ ਲਾਭ ਦੇ ਲਈ ਵਿਦੇਸ਼ੀ ਕਰੰਸੀ ਦੀ ਨਾਜਾਇਜ਼ ਸਮੱਗਲਿੰਗ ਵਿਚ ਸ਼ਾਮਲ ਪਾਇਆ ਗਿਆ ਹੈ। ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ। ਡੀ. ਆਰ.ਆਈ. ਅੰਮ੍ਰਿਤਸਰ ਵੱਲੋਂ ਇਕ ਮਹੀਨੇ ਦੇ ਅੰਦਰ ਵਿਦੇਸ਼ੀ ਕਰੰਸੀ ਦੀ ਇਹ ਦੂਜੀ ਜ਼ਬਤੀ ਹੈ। 3 ਮਈ ਨੂੰ ਦਰਜ ਪਹਿਲੇ ਕੇਸ ਵਿਚ 2.66 ਕਰੋੜ ਰੁਪਏ ਮੁੱਲ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ ਸੀ ਅਤੇ ਵਿਦੇਸ਼ੀ ਕਰੰਸੀ ਲਿਜਾ ਰਹੇ ਵਿਅਕਤੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਸੌਰਸ : ਜਗਬਾਣੀ
Comments
Post a Comment