ਕਾਰ ਚਲਾ ਰਹੇ ਜੁਵਕ ਦਾ ਹੋਇਆ ਹੈਲਮੇਟ ਨਾ ਪਾਉਣ 'ਤੇ ਚਲਾਨ, ਡਰਾਈਵਰ ਨੇ ਸ਼ਿਕਾਇਤ ਵਿੱਚ ਕਿਹਾ ਕਿ ਕਾਰ ਵਿੱਚ ਹੈਲਮੇਟ ਕੌਣ ਕਰਦਾ ਹੈ ਚਲਾਨ

 

ਜਲੰਧਰ ( ਸੂਤਰ ) ਜਲੰਧਰ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਡਿਜੀਟਲ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਈ-ਚਲਾਨ ਪ੍ਰਕਿਰਿਆ ਡਰਾਈਵਰਾਂ ਲਈ ਸਿਰ ਦਰਦੀ ਬਣਦੀ ਜਾ ਰਹੀ ਹੈ। ਗਲਤ ਚਲਾਨਾਂ ਕਾਰਨ ਆਮ ਨਾਗਰਿਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਇਕ ਹਫ਼ਤੇ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਡਰਾਈਵਰਾਂ ਦੇ ਬਿਨਾਂ ਕਿਸੇ ਕਾਰਨ ਚਲਾਨ ਕੀਤੇ ਗਏ ਹਨ। ਇਕ ਕਾਰ ਸਵਾਰ ਦਾ ਹੈਲਮੇਟ ਨਾ ਪਹਿਨਣ 'ਤੇ ਚਲਾਨ ਜਾਰੀ ਕੀਤਾ ਗਿਆ, ਜਦ ਕਿ ਡਰਾਈਵਰ ਨੇ ਸ਼ਿਕਾਇਤ ਵਿੱਚ ਕਿਹਾ ਕਿ ਕਾਰ ਵਿੱਚ ਹੈਲਮੇਟ ਕੌਣ ਪਹਿਨਦਾ ਹੈ। ਦੂਜੇ ਸ਼ਿਕਾਇਤਕਰਤਾ ਨੇ ਕਿਹਾ ਕਿ ਸਕੂਟੀ ਘਰ ਵਿੱਚ ਖੜ੍ਹੀ ਸੀ, ਇਸ ਦੇ ਬਾਵਜੂਦ ਗੈਰ-ਕਾਨੂੰਨੀ ਪਾਰਕਿੰਗ ਲਈ ਚਲਾਨ ਜਾਰੀ ਕੀਤਾ ਗਿਆ। ਗਲਤ ਚਲਾਨਾਂ ਕਾਰਨ ਲੋਕਾਂ ਨੂੰ ਟ੍ਰੈਫਿਕ ਪੁਲਸ ਸਟੇਸ਼ਨਾਂ ਦੇ ਚੱਕਰ ਲਗਾਉਣੇ ਪੈਂਦੇ ਹਨ। ਵਾਹਨ ਮਾਲਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ।


ਇਹ ਵੀ ਪੜ੍ਹੋ: ਤੂੰ ਕੀਤੀ ਕਿਵੇਂ ਕਮਾਲ ਕਾਦਰਾ - ਗੁਰਦੀਪ ਸਿੰਘ ਚੀਮਾ


ਪਹਿਲੇ ਮਾਮਲੇ ਵਿੱਚ ਲੱਦੇਵਾਲੀ ਦੇ ਰਹਿਣ ਵਾਲੇ ਤਜਿੰਦਰ ਸਿੰਘ ਨੇ ਦੱਸਿਆ ਕਿ ਉਹ 22 ਮਈ ਬੁੱਧਵਾਰ ਦੁਪਹਿਰ ਨੂੰ ਪੀ. ਏ. ਪੀ. ਚੌਂਕ ਤੋਂ ਘਰ ਪਰਤਿਆ ਸੀ। ਘਰ ਵਾਪਸ ਆਉਣ ਤੋਂ ਬਾਅਦ ਉਸ ਨੂੰ ਉਸ ਦੇ ਮੋਬਾਇਲ 'ਤੇ ਮੈਸੇਜ ਮਿਲਿਆ ਕਿ ਕਾਰ ਵਿੱਚ ਹੈਲਮੇਟ ਨਾ ਪਾਉਣ ਕਾਰਨ ਚਲਾਨ ਜਾਰੀ ਕੀਤਾ ਗਿਆ ਹੈ। ਉਸ ਨੇ ਇਸ ਸਬੰਧ ਵਿੱਚ ਪੁਲਸ ਨੂੰ ਸ਼ਿਕਾਇਤ ਕੀਤੀ ਹੈ।


ਇਹ ਵੀ ਪੜ੍ਹੋ: ਭਾਜਪਾ ਨੇ ਲੁਧਿਆਣਾ ਤੋਂ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆਂ


ਇਕ ਹੋਰ ਮਾਮਲੇ ਵਿੱਚ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਰਿਧਮ ਸਹਿਗਲ ਨੇ ਦੱਸਿਆ ਕਿ ਐਤਵਾਰ 18 ਮਈ ਨੂੰ ਸ਼ਾਮ 7.30 ਵਜੇ ਦੇ ਕਰੀਬ ਉਹ ਆਪਣੇ ਪਰਿਵਾਰ ਨਾਲ ਘਰ ਬੈਠਾ ਸੀ ਅਤੇ ਉਸ ਦੀ ਸਕੂਟਰੀ ਘਰ ਵਿੱਚ ਖੜ੍ਹੀ ਸੀ। ਉਸ ਨੂੰ ਮੋਬਾਇਲ 'ਤੇ ਮੈਸੇਜ ਮਿਲਿਆ ਕਿ ਸ਼ਾਮ 7.21 ਵਜੇ ਗੈਰ-ਕਾਨੂੰਨੀ ਪਾਰਕਿੰਗ ਲਈ ਉਸ ਦਾ ਚਲਾਨ ਆਨਲਾਈਨ ਜਾਰੀ ਕੀਤਾ ਗਿਆ ਹੈ। ਜਦੋਂ ਉਸ ਨੇ ਚਲਾਨ ਵੇਖਿਆ ਤਾਂ ਲਿਖਿਆ ਸੀ ਕਿ ਉਸ ਦੀ ਸਕੂਟਰੀ ਵਾਸਲ ਮਾਲ ਦੇ ਨੇੜੇ ਇਕ ਗੈਰ-ਕਾਨੂੰਨੀ ਪਾਰਕਿੰਗ ਵਿੱਚ ਖੜ੍ਹੀ ਸੀ, ਜਿਸ ਕਾਰਨ ਚਲਾਨ ਜਾਰੀ ਕੀਤਾ ਗਿਆ। ਉਹ ਘਰ ਵਿੱਚ ਖੜ੍ਹੀ ਸਕੂਟਰੀ ਦੀ ਵੀਡੀਓ ਲੈ ਕੇ ਟ੍ਰੈਫਿਕ ਪੁਲਸ ਸਟੇਸ਼ਨ ਪਹੁੰਚਿਆ, ਜਿੱਥੇ ਉਸ ਨੇ ਟ੍ਰੈਫਿਕ ਪੁਲਸ ਨੂੰ ਸਾਰਾ ਮਾਮਲਾ ਦੱਸਿਆ ਅਤੇ ਕਿਹਾ ਕਿ ਜਦੋਂ ਉਸ ਦੀ ਸਕੂਟਰੀ ਘਰ ਵਿੱਚ ਖੜ੍ਹੀ ਸੀ ਤਾਂ ਗੈਰ-ਕਾਨੂੰਨੀ ਪਾਰਕਿੰਗ ਲਈ ਚਲਾਨ ਕਿਵੇਂ ਆਇਆ। ਉਸ ਨੇ ਇਸ ਸਬੰਧੀ ਆਨਲਾਈਨ ਦੇ ਨਾਲ-ਨਾਲ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਚਲਾਨ ਰੱਦ ਕਰਨ ਦੀ ਬੇਨਤੀ ਕੀਤੀ ਪਰ 10 ਦਿਨ ਬੀਤਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਿਆ।

Comments