ਗੁਜਰਾਤ : ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਜਿਥੇ ਕਈ ਘਰਾਂ ਦੇ ਚਿਰਾਗ਼ ਬੁੱਝ ਗਏ ਹਨ, ਉਥੇ ਕਈਆਂ ਦੇ ਪੂਰੇ ਪਰਿਵਾਰ ਹੀ ਉੱਜੜ ਗਏ ਹਨ। ਅਜਿਹੀ ਹੀ ਖੌਫਨਾਕ ਕਹਾਣੀ ਡਾ. ਪ੍ਰਦੀਪ ਵਿਆਸ ਦੇ ਪਰਿਵਾਰ ਦੀ ਹੈ, ਜੋ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਵਿੱਚ ਤਾਲੁਕਾਤ ਰੱਖਦਾ ਸੀ, ਜਿਸ ਦੀ ਜਹਾਜ਼ ਵਿੱਚ ਸੈਲਫੀ ਲੈਂਦੇ ਹੋਏ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜੋ ਬਹੁਤ ਹੀ ਭਾਵੁਕ ਕਰਨ ਵਾਲੀ ਹੈ। ਇਸ ਤਸਵੀਰ ਵਿੱਚ ਡਾ. ਪ੍ਰਦੀਪ ਵਿਆਸ, ਉਨ੍ਹਾਂ ਦੀ ਪਤਨੀ ਡਾ. ਕੋਨੀ ਵਿਆਸ ਅਤੇ ਉਨ੍ਹਾਂ ਦੇ ਤਿੰਨ ਬੱਚੇ ਪ੍ਰਦਯੁਤ ਜੋਸ਼ੀ, ਮਿਰਾਇਆ ਜੋਸ਼ੀ ਅਤੇ ਨਕੁਲ ਜੋਸ਼ੀ ਦਿਖਾਈ ਦੇ ਰਹੇ ਹਨ। ਹਰ ਕੋਈ ਲੰਡਨ ਜਾਣ ਲਈ ਖੁਸ਼ ਦਿਖਾਈ ਦੇ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰ ਜਹਾਜ਼ ਵਿੱਚ ਸਵਾਰ ਹੋਣ ਤੋਂ ਬਾਅਦ, ਡਾ. ਪ੍ਰਦੀਪ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਲਈ ਸੀ। ਜੋ ਹੁਣ ਉਨ੍ਹਾਂ ਦੀ ਆਖਰੀ ਸੈਲਫੀ ਬਣ ਗਈ ਹੈ। ਇਸ ਹਾਦਸੇ ਵਿੱਚ, ਡਾ. ਪ੍ਰਦੀਪ ਵਿਆਸ ਦੇ ਪਰਿਵਾਰ ਦੇ ਸਾਰੇ ਪੰਜ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ।
ਡਾ. ਕੋਨੀ ਵਿਆਸ ਉਦੈਪੁਰ ਦੇ ਪੈਸੀਫਿਕ ਹਸਪਤਾਲ ਵਿੱਚ ਕੰਮ ਕਰਦੀ ਸੀ। ਜਦੋਂ ਕਿ ਉਨ੍ਹਾਂ ਦੇ ਪਤੀ ਡਾ. ਪ੍ਰਦੀਪ ਵਿਆਸ ਲੰਡਨ ਵਿੱਚ ਡਾਕਟਰ ਸਨ। ਡਾ. ਕੋਨੀ ਕੁਝ ਦਿਨ ਪਹਿਲਾਂ ਆਪਣੇ ਪਤੀ ਨਾਲ ਲੰਡਨ ਸ਼ਿਫਟ ਹੋਣ ਲਈ ਉਦੈਪੁਰ ਵਿੱਚ ਆਪਣੀ ਨੌਕਰੀ ਛੱਡ ਦਿੱਤੀ ਸੀ। ਉਦੈਪੁਰ ਦੇ ਪੈਸੀਫਿਕ ਹਸਪਤਾਲ ਪ੍ਰਬੰਧਨ ਨੇ ਕਿਹਾ ਕਿ ਡਾ. ਕੋਨੀ ਵਿਆਸ ਇੱਕ ਮਹੀਨਾ ਪਹਿਲਾਂ ਇੱਥੇ ਨੌਕਰੀ ਛੱਡ ਦਿੱਤੀ ਸੀ। ਉਹ ਆਪਣੇ ਪਤੀ ਨਾਲ ਰਹਿਣ ਲਈ ਲੰਡਨ ਜਾ ਰਹੀ ਸੀ, ਇਸ ਲਈ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।ਕੋਨੀ ਵਿਆਸ ਮੂਲ ਰੂਪ ਵਿੱਚ ਬਾਂਸਵਾੜਾ ਦੀ ਰਹਿਣ ਵਾਲੀ ਸੀ। ਕੋਨੀ ਵਿਆਸ ਦੀ ਇੱਕ ਹੋਰ ਤਸਵੀਰ ਵੀ ਸਾਹਮਣੇ ਆਈ ਹੈ। ਜਿਸ ਵਿੱਚ ਉਸਦਾ ਪਰਿਵਾਰ ਘਰ ਵਿੱਚ ਇਕੱਠੇ ਦਿਖਾਈ ਦੇ ਰਿਹਾ ਹੈ।
ਸਿੱਧੂ ਮੂਸੇਵਾਲਾ 'ਤੇ ਮੁੰਬਈ 'ਚ ਬਣੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਵਾਦ
ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼ ਹਾਦਸਾਗ੍ਰਸਤ ਹੋ ਗਿਆ, ਰਾਜਸਥਾਨ ਦੇ 11 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਯਾਤਰੀ ਉਦੈਪੁਰ, ਬਾਂਸਵਾੜਾ, ਬੀਕਾਨੇਰ ਅਤੇ ਬਲੋਤਰਾ ਜ਼ਿਲ੍ਹਿਆਂ ਦੇ ਵਸਨੀਕ ਸਨ। ਬਾਂਸਵਾੜਾ ਦੇ ਡਾਕਟਰ ਪਰਿਵਾਰ ਤੋਂ ਇਲਾਵਾ, ਉਦੈਪੁਰ ਦੇ ਇੱਕ ਸੰਗਮਰਮਰ ਕਾਰੋਬਾਰੀ ਦਾ ਪੁੱਤਰ ਅਤੇ ਧੀ ਸਨ, ਜੋ ਲੰਡਨ ਯਾਤਰਾ ਲਈ ਜਾ ਰਹੇ ਸਨ।ਇਨ੍ਹਾਂ ਤੋਂ ਇਲਾਵਾ, ਉਦੈਪੁਰ ਦੇ ਇੱਕ ਪਿੰਡ ਦੇ ਦੋ ਨੌਜਵਾਨ ਵੀ ਇਸ ਜਹਾਜ਼ ਵਿੱਚ ਸਨ, ਜੋ ਲੰਡਨ ਵਿੱਚ ਰਹਿਣ ਵਾਲੇ ਇੱਕ ਅਹਿਮਦਾਬਾਦ ਵਪਾਰੀ ਦੇ ਘਰ ਰਸੋਈਏ ਵਜੋਂ ਕੰਮ ਕਰਦੇ ਸਨ। ਬੀਕਾਨੇਰ ਦਾ ਇੱਕ ਨੌਜਵਾਨ ਵੀ ਜਹਾਜ਼ ਵਿੱਚ ਯਾਤਰਾ ਕਰ ਰਿਹਾ ਸੀ।
Comments
Post a Comment