ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ( ਕਾਵਿ ਮਿਲਣੀ ) ਬਹੁਤ ਕਾਮਯਾਬ ਰਹੀ

 

 ਕਨੇਡਾ, 8 ਜੂਨ ( ਅੰਜੂ ਗਰੋਵਰ-) 8 ਜੂਨ ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ (ਕਾਵਿ ਮਿਲਣੀ) ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਸੱਭ ਨੂੰ ਰਸਮੀ ਨਿੱਘਾ ਜੀ ਆਇਆਂ ਕਿਹਾ ਤੇ ਪ੍ਰਧਾਨ ਰਿੰਟੂ ਭਾਟੀਆ ਨੂੰ ਪ੍ਰੋਗਰਾਮ ਨੂੰ ਹੋਸਟ ਕਰਨ ਲਈ ਕਿਹਾ । ਵੈਬੀਨਾਰ ਦਾ ਸੰਚਾਲਨ ਰਿੰਟੂ ਭਾਟੀਆ ਨੇ ਕੀਤਾ ਜੋ ਬਹੁਤ ਕਾਬਿਲੇ ਤਾਰੀਫ਼ ਸੀ । । ਉਹਨਾਂ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਹੋ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਤੇ ਪਰਮਜੀਤ ਦਿਓਲ ਨੂੰ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਲਈ ਕਿਹਾ । ਪਰਮਜੀਤ ਦਿਓਲ ਨੇ ਇਸ ਮੌਕੇ ਸਭ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਰਮਿੰਦਰ ਵਾਲੀਆ ਰੰਮੀ ਦੇ ਯਤਨਾਂ ਦੀ ਸ਼ਲਾਘਾ ਕੀਤੀ , ਜੋ ਕਿ ਚਾਰ ਸਾਲ ਤੋਂ ਲਗਾਤਾਰ ਇਹ ਪ੍ਰੋਗਰਾਮ ਕਰਾ ਰਹੇ ਹਨ । ਫਿਰ ਰਿੰਟੂ ਭਾਟੀਆ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹੋ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ।ਰਿੰਟੂ ਭਾਟੀਆ ਨੇ ਡਾ. ਗੁਰਬਖਸ਼ ਸਿੰਘ ਭੰਡਾਲ ਦੀ ਇਕ ਰਚਨਾ ਨੂੰ ਸੁਣਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ । ਪਿਤਾ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ :- ਪ੍ਰਿੰ . ਹਰਜਿੰਦਰ ਸੱਧਰ ਤੇ ਡਾ . ਲਖਵਿੰਦਰ ਗਿੱਲ ਸਨ । ਬਾਕੀ ਸਾਰੇ ਸਤਿਕਾਰਿਤ ਕਵੀ ਵਿਸ਼ੇਸ਼ ਮਹਿਮਾਨ ਸਨ । ਜਿਹਨਾਂ ਵਿਚ ਡਾ. ਗੁਰਜੋਧ ਕੌਰ , ਡਾ.ਮਨਜਿੰਦਰ ਕੌਰ ਮੁਕੇਰੀਆਂ, ਡਾ .ਪ੍ਰਭਜੋਤ ਕੌਰ ਚੰਡੀਗੜ੍ਹ , ਪ੍ਰੋ.ਬੀਰ ਇੰਦਰ ਸਰਾਂ ,ਜ਼ੋਰਾਵਰ ਸਿੰਘ ਪੰਛੀ , ਕੁਲਵਿੰਦਰਜੀਤ ਕੌਰ ਚਾਵਲਾ ,ਪਰਮਜੀਤ ਕੌਰ ਜੈਸਵਾਲ ,ਸੁਖਬੀਰ ਕੌਰ ਸੁੱਖੀ 


ਸਿੱਧੂ ਮੂਸੇਵਾਲਾ 'ਤੇ ਮੁੰਬਈ 'ਚ ਬਣੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਵਾਦ


ਅਤੇ ਗਿਆਨ ਸਿੰਘ ਦਰਦੀ ਸਨ । ਹਰ ਵਾਰ ਦੀ ਤਰਾਂ ਇਸ ਵਾਰ ਵੀ ਬਹੁਤ ਸਾਰੇ ਨਵੇਂ ਕਵੀਆਂ ਨੂੰ ਪ੍ਰੋਗਰਾਮ ਵਿੱਚ ਲਿਆ ਗਿਆ ਸੀ । ਸਭ ਸ਼ਾਇਰਾਂ ਦੀਆਂ ਰਚਨਾਵਾਂ ਬਹੁਤ ਹੀ ਪਿਆਰੀਆਂ ਤੇ ਉੱਚ ਪਾਏ ਦੀਆਂ ਸਨ । ਸੱਭ ਨੇ ਅਲੱਗ ਹੀ ਅੰਦਾਜ਼ ਵਿੱਚ ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ। ਅੰਤ ਵਿਚ ਮੁੱਖ ਮਹਿਮਾਨ ਪ੍ਰਿੰਸੀਪਲ ਹਰਜਿੰਦਰ ਕੌਰ ਸੱਧਰ ਨੇ ਸਾਰੇ ਕਵੀਆਂ ਦੀਆਂ ਰਚਨਾਵਾਂ ਦੇ ਬਾਰੇ ਵਿਚ ਆਪਣੀਆਂ ਭਾਵਪੂਰਤ ਟਿੱਪਣੀਆਂ ਨੂੰ ਪੇਸ਼ ਕੀਤਾ। ਚੇਅਰਮੈਨ ਸ. ਪਿਆਰਾ ਸਿੰਘ ਕੁੱਦੋਵਾਲ ਨੇ ਆਖੀਰ ਵਿੱਚ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ ਤੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਕੀਤਾ । ਉਹਨਾਂ ਨੇ ਇਕ ਰਚਨਾ ਵੀ ਪਿਤਾ ਦਿਵਸ ਨੂੰ ਸਮਰਪਿਤ ਖ਼ੂਬਸੂਰਤ ਅੰਦਾਜ਼ ਵਿਚ ਸੁਣਾਈ ਜੋਕਿ ਉਹਨਾਂ ਦੇ ਦੋਸਤ ਸ . ਮੁਖਵੀਰ ਸਿੰਘ ਦੀ ਲਿਖੀ ਹੋਈ ਸੀ ।ਰਮਿੰਦਰ ਰੰਮੀ ਨੇ ਸੱਭ ਪ੍ਰਬੰਧਕਾਂ ਤੇ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ ਤੇ ਕਿਹਾ ਕਿ “ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ “। ਇਹ ਪ੍ਰੋਗਰਾਮ ਹਮੇਸ਼ਾਂ ਫੇਸਬੁੱਕ ਲਾਈਵ ਹੁੰਦਾ ਹੈ ਤੇ ਯੂ ਟਿਊਬ ਤੇ ਲਿੰਕ ਵੀ ਸ਼ੇਅਰ ਹੁੰਦਾ ਹੈ ਰਿਕਾਰਡਿੰਗ ਦਾ। ਬਹੁਤ ਨਾਮਵਰ ਸ਼ਖ਼ਸੀਅਤਾਂ ਦੇ ਮੈਸੇਜ ਆਏ ਕਿ ਪ੍ਰੋਗਰਾਮ ਦੇਖਕੇ ਬਹੁਤ ਅਨੰਦ ਮਾਣਿਆ ਹੈ । ਚੈਟ ਬਾਕਸ ਵਿਚ ਵੀ ਦੋਸਤਾਂ ਨੇ ਬਹੁਤ ਖ਼ੂਬਸੂਰਤ ਕਮੈਂਟਸ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ ।

Comments