ਵਿਧਾਇਕ ਕੁਵਰ ਵਿਜੇ ਵੱਲੋਂ ਚੁੱਕੇ ਗਏ ਸਵਾਲ ਤੇ ਵਿਧਾਨ ਸਭਾ ਸਪੀਕਰ ਕਾਰਵਾਈ ਕਰਦੇ ਤਾਂ ਜਹਰੀਲੀ ਸ਼ਰਾਬ ਨਾਲ ਲੋਕ ਨਾ ਮਰਦੇ : ਡਿੰਪੀ ਚੌਹਾਨ
ਤਿੰਨ ਮਹੀਨੇ ਲਈ ਜੀਓ ਦਾ ਫ੍ਰੀ ਰਿਚਾਰਜ ਹੁਣੇ ਕਲਿੱਕ ਕਰੋ
ਅੰਮ੍ਰਿਤਸਰ 15 ਮਈ ( ਸੂਤਰ ) ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਨੇ ਆਖਿਆ ਕੀ ਮਜੀਠਾ ਵਿੱਚ ਜਹਰੀਲੀ ਸ਼ਰਾਬ ਪੀਣ ਕਰਕੇ ਮਾਰੇ ਗਏ 24 ਲੋਕਾਂ ਦੀ ਜਾਨ ਬਚ ਸਕਦੀ ਸੀ ਜੇਕਰ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੇ ਗਏ ਸਵਾਲ ਉੱਤੇ ਕਾਰਵਾਈ ਕੀਤੀ ਜਾਂਦੀ। ਉਹਨਾਂ ਨੇ ਕਿਹਾ ਕਿ 2020 ਵਿੱਚ ਤਰਨ ਤਾਰਨ ਵਿਚ ਵੀ ਜਹਰੀਲੀ ਸ਼ਰਾਬ ਪੀਣ ਨਾਲ ਕਈ ਬੇਗੁਨਾਹ ਲੋਕ ਮਾਰੇ ਗਏ ਸਨ। ਉਸ ਦੇ ਸੰਦਰਭ ਵਿੱਚ ਹੀ ਵਿਧਾਇਕ ਕੁਵਰ ਵਿਜੇ ਨੇ2022 ਵਿੱਚ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਕੇ ਇਸ ਘਟਨਾ ਦੀ ਜਾਂਚ ਕਰਵਾਉਣ ਅਤੇ ਕਸੂਰਵਾਰ ਲੋਕਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਆਖੀ ਸੀ, ਅਗਰ ਸਮੇਂ ਰਹਿੰਦਿਆਂ ਉਸ ਵਕਤ ਉਸ ਚਿੱਠੀ ਉੱਤੇ ਕਾਰਵਾਈ ਕਰਕੇ ਜਾਂਚ ਕੀਤੀ ਜਾਂਦੀ ਤਾਂ ਹੋ ਸਕਦਾ ਸੀ ਕਿ ਮਜੀਠਾ ਵਿੱਚ ਨਕਲੀ ਸ਼ਰਾਬ ਬਣਾਉਣ ਵਾਲੇ ਡਰ ਦੇ ਕਾਰਨ ਇਹ ਘਿਨਾਉਣਾ ਕੰਮ ਨਾ ਕਰਦੇ ਅਤੇ ਉਹਨਾਂ ਲੋਕਾਂ ਦੀ ਜਾਨ ਬਚ ਜਾਂਦੀ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ
ਡਿੰਪੀ ਚੌਹਾਨ ਨੇ ਆਖਿਆ ਕਿ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਇੱਕ ਇਮਾਨਦਾਰ ਸਾਬਕਾ ਆਈਪੀਐਸ ਅਫਸਰ ਰਹੇ ਨੇ ਉਹ ਜਦੋਂ ਵੀ ਕੋਈ ਲੋਕਾਂ ਨਾਲ ਜੁੜਿਆ ਮੁੱਦਾ ਵਿਧਾਨ ਸਭਾ ਦੇ ਵਿੱਚ ਉਠਾਉਂਦੇ ਹਨ ਤਾਂ ਵਿਧਾਨ ਸਭਾ ਦੇ ਸਪੀਕਰ ਨੂੰ ਇਹ ਚਾਹੀਦਾ ਹੈ ਕਿ ਉਹ ਇੱਕ ਸੀਨੀਅਰ ਵਿਧਾਇਕ ਵੱਲੋਂ ਉਠਾਏ ਗਏ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਅਤੇ ਉਸ ਉੱਤੇ ਕਾਰਵਾਈ ਕਰਦੇ ਪਰ ਉਨਾਂ ਨੇ ਉਹਨਾਂ ਦੇ ਪੱਤਰ ਨੂੰ ਅਣਗੋਲਿਆਂ ਕਰਕੇ ਮਾਰੇ ਗਏ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਹੈ।
Comments
Post a Comment