ਅੰਮ੍ਰਿਤਸਰ ਦੀ ਬੇਟੀ ਅਰਪਣਮੀਤ ਕੌਰ ਨੇ ਇੰਡੀਅਨ ਟੈਲੈਂਟ ਓਲੰਪੀਆਰਡ ਵਿੱਚੋਂ ਪੂਰੇ ਪੰਜਾਬ ਚੋਂ ਕੀਤਾ ਪੰਜਵਾ ਸਥਾਨ ਪ੍ਰਾਪਤ

 



ਅੰਮਿ੍ਤਸਰ 6-ਮਈ-2025 ( ਪਰਮਜੀਤ ) ਅੰਮ੍ਰਿਤਸਰ ਦੇ  ਫਤਿਹਗੜ੍ਹ ਚੂੜੀਆਂ ਰੋਡ ਤੇ ਸਥਿਤ ਡੀ ਡੀ ਆਈ ਸਕੂਲ ਸੀਬੀਐਸਈ ਬੋਰਡ ਇੱਕ ਸਕੂਲਾਂ ਵਿੱਚ ਆਉਂਦਾ ਹੈ. ਜਿਸ ਸਕੂਲ ਦੀ ਇੱਕ ਚੌਥੀ ਕਲਾਸ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਅਰਪਣਮੀਤ ਕੌਰ ਜਿਸਨੇ (ਇੰਡੀਅਨ ਟੈਲੈਂਟ ਓਲੰਪੀਆਰਡ) ਦੇ ਪੰਜਾਬ ਲੈਵਲ ਵਿੱਚ ਹਿੱਸਾ ਲਿਆ ਜੋ ਕੇ ਆਪਣੇ ਸਕੂਲ ਦੀ ਟੀਮ ਦੀ ਹੋਣਹਾਰ ਵਿਦਿਆਰਥਣ ਸੀ. ਜਿਸ ਮੁਕਾਬਲੇ ਵਿੱਚ ਅਰਪਣਮੀਤ ਕੌਰ  ਪੂਰੇ ਪੰਜਾਬ ਦੇ ਵਿੱਚੋਂ ਪੰਜਵਾਂ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ. ਜਿਕਰਯੋਗ ਹੈ ਅਰਪਣਮੀਤ ਕੌਰ ਦੇ ਪਿਤਾ ਸਰਦਾਰ ਰਣਜੀਤ ਸਿੰਘ ਜੀ ਭਾਰਤੀ ਫੌਜ ਦੇ ਵਿੱਚੋਂ ਸੂਬੇਦਾਰ ਸੇਵਾਮੁਕਤ ਹਨ ਅਤੇ ਉਸਦੀ ਮਾਤਾ ਇੰਦਰਜੀਤ ਕੌਰ ਆਪਣੇ ਪਰਿਵਾਰ ਦੀ ਦੇਖ ਰੇਖ ਕਰਕੇ ਘਰ ਨੂੰ ਸੰਭਾਲਦੇ ਹਨ ਉਥੇ ਹੀ ਪਤਾ ਲੱਗਾ ਕੇ ਬੇਟੀ ਅਰਪਣਮੀਤ ਕੌਰ ਅੰਮ੍ਰਿਤਸਰ ਦੇ ਸੀਨੀਅਰ ਪੱਤਰਕਾਰ ਜੋ ਕਿ ਚੈਨਲ ਏਕੇ ਵਨ "ਸੱਚ ਦੀ ਅਵਾਜ" ਦੇ ਐਮਡੀ  .ਪਰਮਜੀਤ ਸਿੰਘ ਮਿੰਟਾਂ ਦੀ ਭਾਣਜੀ ਹੈ ਜਿਸਨੇ ਕਿ ਇਸ ਮੁਕਾਬਲੇ ਦੇ ਵਿੱਚੋਂ ਪੂਰੇ ਪੰਜਾਬ 'ਚੋ  ਪੰਜਵਾਂ ਸਥਾਨ ਹਾਸਲ ਕਰਕੇ ਆਪਣੇ ਇਲਾਕੇ ਵਿੱਚ ਮਾਣ ਵਧਾਇਆ ਹੈ   ਇਸ ਮੌਕੇ ਤੇ ਉਹਨਾਂ ਦੇ ਘਰ ਪਹੁੰਚੀ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਅਰਪਣਮੀਤ ਕੌਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਵੱਡੀ ਹੋ ਕੇ ਆਈਏਐਸ ਅਫਸਰ ਬਣਨਾ ਚਾਹੁੰਦੀ ਹੈ ਅਤੇ ਆਪਣੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ ਅਸੀਂ ਵੀ ਆਪਣੇ ਅਦਾਰੇ ਵੱਲੋਂ ਇਸ ਹੋਣਹਾਰ ਬੱਚੀ ਨੂੰ ਸ਼ੁਭਕਾਮਨਾਵਾਂ ਅਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ

Comments