ਗੁਰਦਾਸਪੁਰ ਦੇ ਇਸ ਹਲਕੇ ਵਿੱਚ ਚੋਰਾਂ ਵੱਲੋਂ ਕੀਤੀ ਰਾਤ ਸੋਨੇ ਤੇ ਨਕਦੀ ਦੀ ਲੁੱਟ

 

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਕ੍ਰਿਕਟ ਖੇਡਣ ਦੇ ਫੈਸਲੇ ਨੂੰ ਰੱਦ ਕਰਨਾ ਚਾਹੀਦਾ ਹੈ : ਡਿੰਪੀ ਚੌਹਾਨ





ਦੀਨਾਨਗਰ, (ਸੂਤਰ )- ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਦੇ ਪਿੰਡ ਮੱਦੋਵਾਲ ਵਿਖੇ ਚੋਰਾਂ ਵੱਲੋਂ ਇੱਕ ਘਰ ਦੀ ਖਿੜਕੀ ਦੀ ਗਰਿਲ ਤੋੜ ਕੇ ਕਮਰਿਆ ਅੰਦਰ ਵੜ ਕੇ ਅਲਮਾਰੀਆਂ ਦੇ ਤਾਲੇ ਤੋੜ ਕੇ ਕਰੀਬ 10 ਤੋਂ 11 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜਾਰ ਰੁਪਏ ਦੇ ਕਰੀਬ ਨਗਦੀ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸਾਹਿਬ ਸਿੰਘ ਅਤੇ ਮੌਜੂਦਾ ਸਰਪੰਚ ਕੁਲਵਿੰਦਰ ਸਿੰਘ ਵਾਸੀ ਮੱਦੋਵਾਲ ਨੇ ਦੱਸਿਆ ਕਿ ਪਰਿਵਾਰਿਕ ਮੈਂਬਰ ਰੋਜਾਨਾ ਦੀ ਤਰ੍ਹਾਂ ਆਪਣੇ ਵਿਹੜੇ ਵਿੱਚ ਕੂਲਰ ਲਾ ਕੇ ਸੁੱਤੇ ਹੋਏ ਸੀ ਅਤੇ ਚੋਰਾਂ ਨੇ ਪਿਛਲੇ ਪਾਸਿਓਂ ਖਿੜਕੀ ਦੀ ਗਰਿਲ ਤੋੜ ਕੇ ਅੰਦਰ ਪਈਆਂ ਅਲਮਾਰੀਆਂ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ ਸਮੇਤ ਨਗਦੀ ਚੋਰੀ ਕਰ ਲਈ ਗਈ ਹੈ ਇਸ ਸਬੰਧੀ ਦੀਨਾਨਗਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 


ਗੈਂਗਵਾਰ ਅਤੇ ਕੁੱਟਮਾਰ ਆਦਿ ਕਰਨ ’ਚ ਸ਼ਾਮਲ ਸ਼ਾਤਿਰ ਗਿਰੋਹ ਦੇ 4 ਗੈਂਗਸਟਰ ਗ੍ਰਿਫ਼ਤਾਰ

ਪੁਲਸ ਵੱਲੋਂ ਮੌਕੇ ਦੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਪਰ ਪਰਿਵਾਰਿਕ ਮੈਂਬਰਾਂ ਵਿੱਚ ਕਾਫੀ ਨਿਰਾਸ਼ਾ ਵਾਲੀ ਭਾਵਨਾ ਪਾਈ ਜਾ ਰਹੀ ਹੈ ਕਿਉਂਕਿ ਉਨ੍ਹਾਂ ਦਾ ਕਰੀਬ 10 ਲੱਖ ਤੋ ਵੱਧ ਦਾ ਨੁਕਸਾਨ ਹੋ ਗਿਆ ਹੈ ਪਰਿਵਾਰਿਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਗੁਹਾਰ ਲਗਾਈ ਹੈ ਕਿ ਜਲਦ ਚੋਰਾਂ ਨੂੰ ਫੜ ਕੇ ਸਾਡਾ ਸਮਾਨ ਬਰਾਮਦ ਕੀਤਾ ਜਾਵੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦੀਨਾਨਗਰ ਹਲਕੇ ਅੰਦਰ ਨਿੱਤ ਦਿਨ ਚੋਰੀ ਦੀਆਂ ਘਟਨਾ ਵੱਧਣ ਕਾਰਨ ਲੋਕਾਂ ਅੰਦਰ ਚੋਰਾਂ ਦੇ ਡਰ ਦੀ ਭਾਵਨਾ ਪਾਈ ਜਾ ਰਹੀ ਹੈ ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਇਲਾਕੇ ਅੰਦਰ ਗਸਤ ਵਧਾਉਣ ਦੀ ਮੰਗ ਕੀਤੀ ਹੈ। 

Comments