ਮੋਗਾ : 29 ਮਈ (ਗੁਰਦੀਪ ਸਿੰਘ ਚੀਮਾ) ਅੱਜ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਤਤਪਰ ਹੋਈਏ। ਕੁੱਖ ਤੇ ਰੁੱਖ ਬਚਾਉਣ ਲਈ ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਤੇ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਆਰਮੀ ਟ੍ਰੇਨਿੰਗ ਕੈਂਪ ਲਗਾਉਣ ਦੀ ਪਹਿਲ ਕਦਮੀ ਕੀਤੀ ਗਈ ਹੈ। ਮਿਸ਼ਨ ਤੰਦਰੁਸਤੀ ਤਹਿਤ ਅੱਜ ਪਿੰਡ ਬੁੱਟਰ ਕਲਾਂ ਵਿਖੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਸਿਰਜਣਾ ਤੇ
ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਦੇ ਸੰਚਾਲਕ ਕੈਪਟਨ ਜਸਵੰਤ ਸਿੰਘ ਨੇ ਬੱਚਿਆਂ ਨੂੰ ਆਰਮਡ ਫੋਰਸਿਜ਼ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਸੈਨਿਕ ਬਣਨ ਦੇ ਮਾਪਦੰਡਾਂ ਬਾਰੇ ਵਿਸਥਾਰ ਨਾਲ ਦੱਸਿਆ। ਸਭਾ ਦੇ ਮੀਤ ਪ੍ਰਧਾਨ ਪਰਮਿੰਦਰ ਕੌਰ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਵੈਮਾਣ ਨਾਲ ਜੀਵਨ ਬਤੀਤ ਕਰਨ ਵਾਸਤੇ ਚੰਗੀ ਸਿਹਤ, ਚੰਗੇ ਸਾਹਿਤ ਨਾਲ ਜੁੜਨਾ ਜ਼ਰੂਰੀ ਹੈ। ਗੁਰਬਿੰਦਰ ਕੌਰ ਜਰਨਲ ਸਕੱਤਰ ਨੇ ਕਸਰਤ ਦੇ ਨਾਲ ਨਾਲ ਵਾਤਾਵਰਨ ਪ੍ਰੇਮੀ ਬਣਨ ਲਈ ਪ੍ਰੇਰਿਤ ਕੀਤਾ। ਹਰਪ੍ਰੀਤ ਸ਼ਾਇਰ , ਸਰਦਾਰ ਗੁਰਦਿਆਲ ਸਿੰਘ ਨੇ ਬੱਚਿਆਂ ਨੂੰ ਸਰਵਪੱਖੀ ਸ਼ਖ਼ਸੀਅਤ ਬਨਣ ਦੇ ਨੁਕਤੇ ਦੱਸੇ ਤੇ ਅਮਲ ਕਰਨ ਲਈ ਵੀ ਪ੍ਰੇਰਿਤ ਕੀਤਾ।ਇੱਕ ਘੰਟੇ ਦੀ ਟ੍ਰੇਨਿੰਗ ਤੋਂ ਬਾਅਦ ਬੱਚਿਆਂ ਨਾਲ ਗੱਲਬਾਤ ਕਰਨ ਤੋਂ ਮਹਿਸੂਸ ਹੋਇਆ ਕਿ ਕੈਂਪ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਕੈਪਟਨ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਪਿੰਡਾਂ ਵਿੱਚ ਲਗਾਤਾਰ ਲਗਾਏ ਜਾਣਗੇ। ਇੰਜੀਨੀਅਰ ਨਿਰਮਲ ਸਿੰਘ ਨੇ ਬੱਚਿਆਂ ਨੂੰ ਵਧੀਆ ਸਮਾਜ ਸਿਰਜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿੰਡ ਦੀ ਪੰਚਾਇਤ ਤੇ ਨਾਗਰਿਕ ਵੀ ਹਾਜ਼ਰ ਰਹੇ।
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ
Comments
Post a Comment