ਸ਼ਾਨਦਾਰ ਰਿਹਾ ਸਾਹਿਤਕਦੀਪ ਵੈਲਫੇਅਰ ਸੁਸਾਇਟੀ ਦਾ ਸਮਾਗਮ, ਸਾਂਝੇ ਕਾਵਿ ਸੰਗ੍ਰਿਹ "ਇਤਫ਼ਾਕ" ਦੀ ਹੋਈ ਘੁੰਡ ਚੁਕਾਈ

 


ਲੁਧਿਆਣਾ, 8 ਅਪ੍ਰੈਲ( ਅੰਜੂ ਅਮਨਦੀਪ ਗਰੋਵਰ) - ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:)  ਵੱਲੋਂ  ਪ੍ਰਧਾਨ ਰਮਨਦੀਪ ਕੌਰ (ਹਰਸਰ ਜਾਈ) ਦੀ ਅਗਵਾਈ ਹੇਠ 6 ਅਪ੍ਰੈਲ, 2025 ਦਿਨ ਐਤਵਾਰ ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ   "ਇਤਫ਼ਾਕ" ਨਾਮਕ ਸਾਂਝੇ ਸੰਗ੍ਰਿਹ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ । ਇਸ ਸਮਾਗਮ ਵਿੱਚ  ਅਸਟ੍ਰੇਲੀਆ ਤੋਂ ਕਰਨ ਔਜਲਾ ਦੇ ਭਰਾ ਮਨਦੀਪ ਔਜਲਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਗੁਰਚਰਨ ਕੌਰ ਕੋਚਰ ਜੀ ਅਤੇ  ਡਾ਼ ਹਰੀ ਸਿੰਘ ਜਾਚਕ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦੇ ਨਾਲ ਡਾ. ਇਰਾਦੀਪ ਤ੍ਰੇਹਨ ਜੀ, ਪ੍ਰੋ: ਗੁਰਵਿੰਦਰ ਕੌਰ, ਕੇ ਐਸ ਸਾਧੂ ਸਿੰਘ ਜੀ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਰਹੇ। ਸਮਾਗਮ ਦਾ ਆਗਾਜ਼ ਇੰਦੂ ਬਾਲਾ ਜੀ ਵਲੋਂ ਬਹੁਤ ਮਿੱਠੀ ਅਤੇ ਸੁਰੀਲੀ ਆਵਾਜ਼ ਵਿੱਚ ਗਾਏ ਸ਼ਬਦ ਨਾਲ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ਅਤੇ ਪ੍ਰਧਾਨਗੀ ਮੰਡਲ ਵਿੱਚ ਬੈਠੇ ਮਹਿਮਾਨਾਂ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਪੁਸਤਕ ਵਿੱਚ ਸ਼ਾਮਿਲ ਕਵੀਆਂ/ਕਵਿੱਤਰੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖ਼ੂਬ ਰੰਗ ਬੰਨ੍ਹਿਆਂ।


  ਪ੍ਰੈੱਸ ਭਾਈਚਾਰੇ ਲਈ ਸਦਾ ਹੀ ਤੱਤਪਰ ਰਹਾਂਗੇ- ਨਾਗੀ


 ਇਸ  ਮੌਕੇ ਸ਼ਾਮਿਲ ਕਵੀਆਂ ਅਤੇ ਕਵਿਤਰੀਆਂ ਨੂੰ ਸਾਹਿਤਿਕ ਦੀਪ ਵੈਲਫ਼ੇਅਰ ਸੁਸਾਇਟੀ ਦੀ ਪ੍ਰਧਾਨ ਰਮਨਦੀਪ ਕੌਰ (ਹਰਸਰ ਜਾਈ), ਉਪ-ਪ੍ਰਧਾਨ ਜਸਪ੍ਰੀਤ ਸਿੰਘ 'ਜੱਸੀ', ਇੰਦੂ ਬਾਲਾ (ਕੋ- ਆਰਡੀਨੇਟਰ),  ਵਲੋਂ ਮੁੱਖ ਮਹਿਮਾਨ  ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਆਏ ਹੋਏ ਸਾਰੇ ਕਵੀਆਂ ਕਵਿੱਤਰੀਆਂ ਜਿਨ੍ਹਾਂ ਵਿੱਚ ਸਤਵੰਤ ਕੌਰ ਸੁੱਖੀ,ਨਵੀ ਸ਼ਾਇਰ, ਸੁਖਦੇਵ ਸਿੰਘ ਗੰਡਵਾ, ਸ਼ਿਵ ਲਾਲ ਪਾਮਾ, ਪ੍ਰਭ ਚਾਹਲ (ਇਟਲੀ ਤੋਂ) ,ਚੰਦਰਜੀਤ ਕੌਰ, ਦਿਵਪ੍ਰੀਤ ਕੌਰ,ਅਮਨਪ੍ਰੀਤ ਕੌਰ ਘਈ, ਰਘੂਵੀਰ ਸਿੰਘ, ਖੁਸ਼ਕਰਨ, ਨਿਖਿਲ ਪ੍ਰੀਤੀ , ਸੁਖਦੇਵ ਸਿੰਘ ਗੰਢਵਾ ਅਤੇ ਮਨੋਜ ਪ੍ਰੀਤ ਫਗਵਾੜਵੀ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੀ  ਪ੍ਰਧਾਨ ਰਮਨਦੀਪ ਕੌਰ ਜੀ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ, ਪ੍ਰਧਾਨਗੀ ਮੰਡਲ ਵਿੱਚ ਬੈਠੀਆਂ ਸਖ਼ਸ਼ੀਅਤਾਂ ਦਾ,ਕਵੀਆਂ ਅਤੇ ਕਵਿਤਰੀਆਂ ਦਾ ਧੰਨਵਾਦ ਪ੍ਰਗਟ ਕੀਤਾ।ਆਓਣ ਵਾਲੇ ਸਮੇਂ 'ਚ ਵੀ ਇਹ ਸੰਸਥਾ ਇਸੇ ਤਰ੍ਹਾ ਦੇ ਉੱਦਮਸ਼ੀਲ ਕਾਰਜਾਂ ਨੂੰ ਨੇਪੜ੍ਹੇ ਚਾੜ੍ਹਨ ਲਈ ਯਤਨਸ਼ੀਲ ਰਹੇਗੀ ।


        ਸਲਾਨਾ ਗੁਰਮਤਿ ਸਮਾਗਮ ਤੇ ਕਵੀ ਦਰਬਾਰ 7 ਨੂੰ

Comments