ਮਾਝਾ ਪ੍ਰੈੱਸ ਕਲੱਬ (ਰਜਿ) ਦੀ ਹੋਈ ਵਿਸ਼ੇਸ਼ ਮੀਟਿੰਗ
ਜੰਡਿਆਲਾ ਗੁਰੂ, 4 ਅਪ੍ਰੈਲ (ਸ਼ੁਕਰਗੁਜ਼ਾਰ ਸਿੰਘ)- ਬੀਤੇ ਦਿਨੀਂ ਮਾਝਾ ਪ੍ਰੈੱਸ ਕਲੱਬ (ਰਜਿ.) ਅੰਮ੍ਰਿਤਸਰ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਕਸਬੇ ਵਿਖੇ, ਕਲੱਬ ਦੇ ਦਫ਼ਤਰ, ਪ੍ਰਧਾਨ ਸ਼੍ਰੀ ਗੁਰਦੀਪ ਸਿੰਘ ਨਾਗੀ ਦੀ ਰਹਿਨੁਮਾਈ ਹੇੰਠ ਹੋਈ।
ਸ਼੍ਰੀ ਨਾਗੀ ਨੇ ਹਾਜ਼ਿਰ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਉਹ ਪੱਤਰਕਾਰ ਭਾਈਚਾਰੇ ਲਈ ਹਮੇਸ਼ਾਂ ਹੀ ਤੱਤਪਰ ਰਹਿਣਗੇ। ਓਹਨਾਂ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਦਿਆਂ ਆਖਿਆ ਕਿ ਲੋੜ ਹੈ ਇੱਕ ਮੰਚ 'ਤੇ ਇਕੱਠੇ ਹੋਕੇ ਪੱਤਰਕਾਰਤਾ ਦੇ ਖੇਤਰ ਅਤੇ ਭਾਈਚਾਰੇ ਨੂੰ ਸਮਰਪਿਤ ਹੋਈਏ ਅਤੇ ਆਪਣੇ ਅਧਿਕਾਰਾਂ ਤੋਂ ਸੁਚੇਤ ਹੋਈਏ ਤੇ ਹੋਰਾਂ ਨੂੰ ਸੁਚੇਤ ਕਰਨ ਦੀ ਲਹਿਰ ਤੋਰੀਏ। ਨਾਗੀ ਜੀ ਨੇ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਪੱਤਰਕਾਰੀ ਫੀਲਡ ਵਿੱਚ ਸਰਗਰਮ ਸਾਰੇ ਪੱਤਰਕਾਰਾਂ ਨੂੰ ਸਰਕਾਰ ਆਯੂਮਨ ਸਕੀਮ ਅਧੀਨ ਲਿਆਵੇ ਤੇ ਬਣਦੇ ਲਾਭ ਦੇਵੇ।
ਉਕਤ ਮੀਟਿੰਗ ਵਿੱਚ ਸਭਾ ਦੇ ਪ੍ਰਧਾਨ ਨਾਗੀ ਜੀ ਸਮੇਤ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਅੰਮ੍ਰਿਤਪਾਲ ਸਿੰਘ, ਜਸਵੰਤ ਸਿੰਘ ਮਾਂਗਟ, ਗੁਰਪਾਲ ਸਿੰਘ ਰਾਏ,ਕੁਲਦੀਪ ਸਿੰਘ ਭੁੱਲਰ, ਹਰੀਸ਼ ਕੱਕੜ, ਸਵਿੰਦਰ ਸਿੰਘ ਸ਼ਿੰਦਾ ਲਾਹੌਰੀਆ, ਪਰਵਿੰਦਰ ਸਿੰਘ ਮਲਕ, ਪਰਗਟ ਸਿੰਘ, ਸਤਿੰਦਰ ਸਿੰਘ ਅਠਵਾਲ, ਕੁਲਦੀਪ ਸਿੰਘ ਖਹਿਰਾ, ਸਤਪਾਲ ਵਿਨਾਇਕ, ਸੁਖਦੇਵ ਸਿੰਘ ਬੱਬੂ, ਸਾਜਨ ਧਵਨ ਆਦਿ ਹਾਜ਼ਿਰ ਸਨ।
Comments
Post a Comment