ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਹੋਈ



ਚੰਡੀਗੜ੍ਹ, 28 ਅਪ੍ਰੈਲ, (ਅੰਜੂ ਅਮਨਦੀਪ ਗਰੋਵਰ) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਮੇਹਰ ਮਾਣਕ ਜੀ (ਰਾਇਤ-ਬਾਹਰਾ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਤੇ ਉੱਘੇ ਕਵੀ) ਨੇ ਕੀਤੀ ਅਤੇ ਸ. ਗੁਰਵਿੰਦਰ ਸਿੰਘ ਜੌਹਲ ਜੀ(ਪੀ.ਸੀ.ਐੱਸ. ਅਧਿਕਾਰੀ ਅਤੇ ਉੱਘੇ ਕਵੀ)ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਭ ਤੋਂ ਪਹਿਲਾਂ ਪਹਿਲਗਾਮ ਵਿੱਚ ਹੋਏ ਹਮਲੇ ਦੌਰਾਨ ਮਾਰੇ ਗਏ ਸੈਲਾਨੀਆਂ ਨੂੰ ਅਤੇ ਕੇਂਦਰ ਦੇ ਸੁਹਿਰਦ ਮੈਂਬਰ ਸਿਮਰਜੀਤ ਕੌਰ ਗਰੇਵਾਲ ਦੇ ਭਰਾ ਦੀ ਬੇਵਕਤਾ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੌਨ ਧਾਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।


ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ( ਕਾਵਿ ਮਿਲਣੀ ) ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ .....


 ਫੇਰ ਕੇਂਦਰ ਦੇ ਕਾਰਜਕਾਰਨੀ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਪਰਮ ਜੀ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਤੇ ਅੱਜ ਦੇ ਸਮਾਗਮ ਬਾਰੇ ਜਾਣੂੰ ਕਰਵਾਇਆ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਭਿਤ ਮਾਣਯੋਗ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ।ਪਾਲ ਅਜਨਬੀ ਜੀ ਨੇ ਸ. ਗੁਰਵਿੰਦਰ ਸਿੰਘ ਜੌਹਲ ਜੀ ਨਾਲ ਆਪਣੀ ਸਾਂਝ ਬਾਰੇ ਚਾਨਣਾ ਪਾਇਆ ।ਦਰਸ਼ਨ ਤਿਉਣਾ, ਬਲਵਿੰਦਰ ਢਿੱਲੋਂ, ਲਾਭ ਸਿੰਘ ਲਹਿਲੀ, ਗੁਰਦਾਸ ਦਾਸ, ਮਲਕੀਤ ਬਸਰਾ , ਚਰਨਜੀਤ ਕਲੇਰ, ਪ੍ਰਤਾਪ ਪਾਰਸ ਤੇ ਦਵਿੰਦਰ ਕੌਰ ਢਿੱਲੋਂ ਨੇ ਤਰੰਨੁਮ ਵਿੱਚ ਆਪਣੀਆਂ ਰਚਨਾਂਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪਾਲ ਅਜਨਬੀ, ਨਰਿੰਦਰ ਕੌਰ ਲੌਂਗੀਆ, ਦਰਸ਼ਨ ਸਿੰਘ ਸਿੱਧੂ, ਰਜਿੰਦਰ ਕੌਰ ਸਰਾਓ, ਅਸ਼ਵਨੀ ਕੁਮਾਰ,


ਡਾਕਟਰ ਸੁਖਦੇਵ ਸਿੰਘ ਹੈਲਥ ਇੰਸਪੈਕਟਰ ਜੀ ਦਾ ਗੁਰਦੁਆਰਾ ਪਲਾਹ ਸਾਹਿਬ ਵਿਖੇ ਹੋਇਆ ਵਿਸ਼ੇਸ਼ ਸਨਮਾਨ

 ਸੁਰਿੰਦਰ ਗਿੱਲ, ਰਜਿੰਦਰ ਧੀਮਾਨ, ਮਨਜੀਤ ਕੌਰ ਮੁਹਾਲੀ, ਰਤਨ ਬਾਬਕ ਵਾਲਾ, ਜਗਿੰਦਰ ਜੱਗਾ, ਹਰਜੀਤ ਸਿੰਘ, ਤਲਵਿੰਦਰ ਸਿੰਘ ਤੇ ਸੀਨੀਅਰ ਪੱਤਰਕਾਰ ਅਜਾਇਬ ਔਜਲਾ ਆਦਿ ਨੇ ਬਹੁਤ ਹੀ ਖੂਬਸੂਰਤ ਰਚਨਾਂਵਾਂ ਨਾਲ ਆਪਣੀ ਹਾਜ਼ਰੀ ਲਵਾਈ। ਗੁਰਮੇਲ ਸਿੰਘ ਮੌਜੋਵਾਲ ਜੀ ਨੇ ਪੰਜਾਬੀ ਭਾਸ਼ਾ ਪ੍ਰਤੀ ਚਿੰਤਾ ਪ੍ਰਗਟਾਈ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਇੱਕ ਮੁੱਠ ਹੋ ਕੇ ਯਤਨ ਕਰਨੇ ਚਾਹੀਦੇ ਹਨ। ਅੱਜ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ. ਗੁਰਵਿੰਦਰ ਸਿੰਘ ਜੌਹਲ ਜੀ ਨੇ ਕਿਹਾ ਕਿ ਮੈਂ ਪ੍ਰਧਾਨਗੀ ਵਾਸਤੇ ਨਹੀਂ ਆਇਆ ਸਗੋਂ ਸਹਿਤਕਾਰ ਬਣ ਕੇ ਆਇਆਂ ਹਾਂ। ਉਹਨਾਂ ਨੇ ਬਹੁਤ ਹੀ ਖੂਬਸੂਰਤ ਗਜ਼ਲ “ਚੰਨ ਸੂਰਜ ਚਿਰਾਗ ਹੁੰਦੇ ਨੇ, ਉਹ ਜੋ ਰੌਸ਼ਨ ਦਿਮਾਗ ਹੁੰਦੇ ਨੇ। ਬਾਗ ਦਿਲ ਦਾ ਉਜਾੜ ਕੇ ਲੋਕੀਂ, ਕਿਉਂ ਬਾਗੋ ਬਾਗ ਹੁੰਦੇ ਨੇ” ਸੁਣਾ ਕੇ ਸ਼ਾਇਰਾਨਾ ਮਾਹੌਲ ਬਣਾ ਦਿੱਤਾ। ਪ੍ਰਧਾਨਗੀ ਕਰ ਰਹੇ ਡਾ. ਮਾਹਰ ਮਾਣਕ ਜੀ ਨੇ ਸਾਹਿਤ ਵਿਗਿਆਨ ਕੇਂਦਰ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਆਪਣੀ ਬਹੁਤ ਹੀ ਖੂਬਸੂਰਤ ਲਿਖਤ “ਜਿੱਥੇ ਭੀੜਾਂ ਹੁੰਦੀਆਂ ਨੇ ਉੱਥੇ ਮੈਂ ਨਹੀਂ ਹੁੰਦਾ“ ਸਰੋਤਿਆਂ ਨਾਲ ਸਾਂਝੀ ਕੀਤੀ।ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ।

Comments