ਅੰਮ੍ਰਿਤਸਰ, 23 ਅਪ੍ਰੈਲ(ਪਰਮਜੀਤ ਸਿੰਘ) - ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੋਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪਲਾਹ ਸਾਹਿਬ ਵਿਖੇ ਸ਼ਰਧਾ ਸਾਹਿਤ ਮਨਾਇਆ ਗਿਆ, ਜਿਸ ਵਿਚ ਸੀ. ਐੱਚ. ਸੀ. ਕੈਰੋਂ ਜ਼ਿਲਾ ਤਰਨਤਾਰਨ ਤੋਂ ਬੀਤੇ ਦਿਨੀਂ ਰਿਟਾਇਰਡ ਹੋਏ ਸੁਖਦੇਵ ਸਿੰਘ ਹੈਲਥ ਇੰਸਪੈਕਟਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੋਸਾਇਟੀਦੇ ਪ੍ਰਧਾਨ ਸੁਖਵਿੰਦਰ ਸਿੰਘ ਵਾਹਲਾ ਨੇ ਦੱਸਿਆ ਕਿ ਡਾਕਟਰ ਸੁਖਦੇਵ ਸਿੰਘ ਗੁਰੂ ਘਰ ਦੇ ਪ੍ਰੇਮੀ
ਹਨ ਅਤੇ ਸੋਸਾਇਟੀ ਦਾ ਹਮੇਸ਼ਾਂ ਸਾਥ ਦਿੰਦੇ ਹਨ, ਕੱਲ੍ਹ ਅਤੇ ਅੱਜ ਸੰਗਤਾਂ ਦੇ ਲੰਗਰ ਆਦਿ ਦਾ ਪ੍ਰਬੰਧ ਡਾਕਟਰ ਸੁਖਦੇਵ ਸਿੰਘ ਵੱਲੋਂ ਹੀ ਕੀਤਾ ਗਿਆ। ਇਸ ਲਈ ਅਸੀ ਇਨ੍ਹਾਂ ਦ ਸਰੋਪਾ ਅਤੇ ਸਨਮਾਨ ਚਿਨ ਭੇਟ ਕਰਕੇ ਮਾਨ ਸਤਿਕਾਰ ਕੀਤਾ ਗਿਆ ਇਸ ਮੌਕੇ ਤੇ ਭਗਵੰਤ ਸਿੰਘ ਗਿੱਲ, ਗੁਰਦੇਵ ਸਿੰਘ, ਰਟਾਇਰ ਏ.ਐਸ.ਆਈ ਕਸ਼ਮੀਰ ਸਿੰਘ ਨਰਿੰਦਰ ਸਿੰਘ ਪੰਨੂ, ਗੁਰਜੀਤ ਸਿੰਘ, ਬਿਕਰਮਜੀਤ ਸਿੰਘ ਖਾਲਸਾ ਗੁਰਨਾਮ ਸਿੰਘ ਜੇਈ ਗੁਰਜੀਤ ਸਿੰਘ ਰਾਜਾਸਾਂਸੀ, ਗੁਰਨਾਮ ਸਿੰਘ ਫੌਜੀ, ਅਨੀਲ ਕੁਮਾਰ ਐਡਵੋਕੇਟ, ਅਵਤਾਰ ਸਿੰਘ ਖੈਰਾਬਾਦ, ਅਤੇ ਮੈਂਬਰ ਦਿਲਬਾਗ ਸਿੰਘ ਆਦਿ ਹੋਰ ਵੀ ਲੋਕ ਮੋਜੂਦ ਸਨ
Comments
Post a Comment